November 25, 2024

Latest News

ਦਿਵਿਆਂਗ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ ਕੈਂਪ ਸ਼ੁਰੂ -ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ ਉਦਘਾਟਨ ਲੁਧਿਆਣਾ, 4 ਜੂਨ ( ਸਤ ਪਾਲ ਸੋਨੀ ) : ਲੋਕ ਸਭਾ ਹਲਕਾ ਲੁਧਿਆਣਾ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਦਿਵਿਆਂਗ (ਅਪੰਗ) ਵਿਅਕਤੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਸੁਰੂ ਹੋ ਗਏ ਹਨ। ਅੱਜ ਪਹਿਲੇ ਦਿਨ ਹਲਕਾ ਲੁਧਿਆਣਾ (ਦੱਖਣੀ) ਵਿੱਚ ਲੱਗੇ ਵਿਸ਼ੇਸ਼ ਕੈਂਪ ਦਾ 328 ਵਿਅਕਤੀਆਂ ਨੇ ਲਾਭ ਲਿਆ। ਕੈਪ ਦਾ ਉਦਘਾਟਨ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਕੀਤਾ। ਮਿਤੀ 5 ਜੂਨ ਦਿਨ ਮੰਗਲਵਾਰ ਨੂੰ ਹਲਕਾ ਆਤਮ ਨਗਰ ਵਿੱਚ (ਯੂਨਾਈਟਿਡ ਸਾਈਕਲ ਪਾਰਟਸ ਪੈਲੇਸ, ਗਿੱਲ ਰੋਡ, ਨੇੜੇ ਕੈਂਪਾ ਕੋਲਾ ਚੌਕ) ਲੱਗੇਗਾ। ਇਸ ਮੌਕੇ ਉਨਾਂ ਨਾਲ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੂਰੀ, ਹਰਜਿੰਦਰ ਸਿੰਘ ਢੀਂਡਸਾ ਨਿੱਜੀ ਸਹਾਇਕ ਐਮ.ਪੀ. ਅਤੇ ਹੋਰ ਹਾਜ਼ਰ ਸਨ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵਿਸ਼ੇਸ਼ ਉੱਦਮ ਨਾਲ ਲਗਾਏ ਜਾ ਰਹੇ ਇਨਾਂ ਕੈਂਪਾਂ ਦੌਰਾਨ ਲੋੜਵੰਦਾਂ ਨੂੰ ਚੱਲਣ ਫਿਰਨ ਵਿੱਚ ਸਹਾਇਕ ਸਮੱਗਰੀ ਅਤੇ ਕੰਨਾਂ ਨਾਲ ਸੁਣਨ ਵਾਲੀਆਂ ਮਸ਼ੀਨਾਂ ਦੀ ਵੰਡ ਕਰਨ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।ਕੈਂਪ ਨੂੰ ਸੰਬੋਧਨ ਕਰਦਿਆਂ ਮੇਅਰ ਸੰਧੂ ਨੇ ਕਿਹਾ ਕਿ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਯੋਗ ਲਾਭ ਪਾਤਰੀਆਂ ਨੂੰ ਲਾਭ ਦਿਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਕੈਂਪ ਲੋਕ ਸਭਾ ਹਲਕਾ ਲੁਧਿਆਣਾ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਲਗਾਏ ਜਾ ਰਹੇ ਹਨ। ਰਹਿੰਦੇ ਕੈਂਪਾਂ ਦਾ ਵੇਰਵਾ ਜਾਰੀ ਕਰਦਿਆਂ ਸੰਧੂ ਨੇ ਕਿਹਾ ਕਿ ਇਹ ਕੈਂਪਾਂ ਦੌਰਾਨ ਅਲਿਮਕੋ ਕੰਪਨੀ ਦੇ ਮਾਹਿਰਾਂ ਵੱਲੋਂ ਲੋੜਵੰਦਾਂ ਨੂੰ ਲੋੜੀਂਦੇ ਬਨਾਉਟੀ ਅੰਗਾਂ ਦੀ ਮਿਣਤੀ ਕੀਤੀ ਜਾਵੇਗੀ ਅਤੇ ਲੋੜੀਂਦੀ ਸਮੱਗਰੀ ਦੀਆਂ ਸੂਚੀਆਂ ਬਣਾਈਆਂ ਜਾਣਗੀਆਂ, ਜੋ ਕਿ ਤਿੰਨ ਮਹੀਨੇ ਬਾਅਦ ਸੰਬੰਧਤ ਲੋੜਵੰਦਾਂ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਲਗਾਏ ਜਾ ਰਹੇ ਇਨਾਂ ਕੈਂਪਾਂ ਵਿੱਚ ਲੋੜਵੰਦਾਂ ਨੂੰ ਟਰਾਈਸਾਈਕਲ, ਵੀਲ ਚੇਅਰ, ਫੌੜੀਆਂ, ਸੋਟੀਆਂ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਂਈਡ ਬੱਚਿਆਂ ਲਈ ਆਵਾਜ਼ ਕੱਢਣ ਵਾਲੇ ਸਮਾਰਟ ਫੋਨ, ਗੇਮਜ਼ ਐਂਡ ਮੈਡੀਕਲ ਕਿੱਟਾਂ ਅਤੇ ਹੋਰ ਸਮੱਗਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਹੈ। ਉਨਾਂ ਕਿਹਾ ਕਿ ਮਿਤੀ ਮਿਤੀ 5 ਜੂਨ ਨੂੰ ਹਲਕਾ ਆਤਮ ਨਗਰ (ਯੂਨਾਈਟਿਡ ਸਾਈਕਲ ਪਾਰਟਸ ਪੈਲੇਸ, ਗਿੱਲ ਰੋਡ, ਨੇੜੇ ਕੈਂਪਾ ਕੋਲਾ ਚੌਕ) ਵਿੱਚ, ਮਿਤੀ 6 ਜੂਨ ਨੂੰ ਹਲਕਾ ਲੁਧਿਆਣਾ ਪੱਛਮੀ (ਮਾਡਲ ਗਰਾਮ ਕਮਿਊਨਿਟੀ ਸੈਂਟਰ, ਕੋਚਰ ਮਾਰਕੀਟ) ਵਿੱਚ, ਮਿਤੀ 7 ਜੂਨ ਨੂੰ ਹਲਕਾ ਲੁਧਿਆਣਾ ਕੇਂਦਰੀ (ਕਿੰਗ ਪੈਲੇਸ, ਬਸਤੀ ਜੋਧੇਵਾਲ, ਸੁੰਦਰ ਨਗਰ) ਵਿੱਚ, ਮਿਤੀ 8 ਜੂਨ ਨੂੰ ਲੁਧਿਆਣਾ ਉੱਤਰੀ ਵਿੱਚ, ਮਿਤੀ 11 ਜੂਨ ਨੂੰ ਹਲਕਾ ਲੁਧਿਆਣਾ ਪੂਰਬੀ (ਗਲਾਡਾ ਕਮਿਊਨਿਟੀ ਸੈਂਟਰ, ਸੈਕਟਰ-39) ਵਿੱਚ, 12 ਜੂਨ ਨੂੰ ਹਲਕਾ ਗਿੱਲ (ਗਿੱਲਜ਼ ਗਾਰਡਨ ਰਿਜ਼ੋਰਟ, ਜੀ। ਐੱਨ। ਈ। ਕਾਲਜ ਦੇ ਪਿੱਛੇ, ਗਿੱਲ ਰੋਡ) ਵਿੱਚ, ਮਿਤੀ 13 ਜੂਨ ਨੂੰ ਹਲਕਾ ਦਾਖਾ (ਡਾ। ਅੰਬੇਦਕਰ ਭਵਨ, ਮੰਡੀ ਮੁੱਲਾਂਪੁਰ ਦਾਖਾ) ਵਿੱਚ ਅਤੇ ਮਿਤੀ 14 ਜੂਨ ਨੂੰ ਹਲਕਾ ਜਗਰਾਂਉ (ਵਿਮਲ ਮੁਨੀ ਹਾਲ, ਸਨਮਤੀ ਜੈਨ ਸਕੂਲ, ਸਦਨ ਮਾਰਕੀਟ ਜਗਰਾਂਉ) ਵਿਖੇ ਇਹ ਕੈਂਪ ਆਯੋਜਿਤ ਕੀਤੇ ਜਾਣਗੇ। ਉਨਾਂ ਨੇ ਸਮੂਹ ਵਿਧਾਇਕਾਂ, ਕੌਂਸਲਰਾਂ, ਪ੍ਰਸਾਸ਼ਨਿਕ ਅਧਿਕਾਰੀਆਂ, ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐੱਨ। ਜੀ। ਓਜ਼) ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨਾਂ ਕੈਂਪਾਂ ਦਾ ਲਾਭ ਵੱਧ ਤੋਂ ਵੱਧ ਲੋੜਵੰਦਾਂ ਨੂੰ ਪਹੁੰਚਾਉਣ ਲਈ ਸਹਿਯੋਗ ਕਰਨ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉੱਪਰ ਦਿੱਤੀਆਂ ਮਿਤੀਆਂ ਨੂੰ ਲੋੜਵੰਦਾਂ ਨੂੰ ਕੈਂਪਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ।

-ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ ਉਦਘਾਟਨ ਲੁਧਿਆਣਾ, 4 ਜੂਨ ( ਸਤ ਪਾਲ ਸੋਨੀ...
error: Content is protected !!