December 9, 2024

Loading

ਚੜ੍ਹਤ ਪੰਜਾਬ ਦੀ

ਵਤਨਪ੍ਰੀਤ ਬੋਪਾਰਾਏ

ਲੁਧਿਆਣਾ – ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੀ ਯਾਦ ਵਿੱਚ 24ਵਾਂ ਸਲਾਨਾ ਸਮਾਗਮ 11 ਨਵੰਬਰ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਿੰਡ ਤਲਵਾੜਾ-ਬਾਰਨਹਾੜਾ, ਹੰਬੜਾਂ ਰੋਡ, ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨਾਂ ਦੇ ਮੁੱਖ ਸੇਵਾਦਾਰ  ਸੰਤ ਬਾਬਾ ਲਖਬੀਰ ਸਿੰਘ ਜੀ ਤਲਵਾੜੇ ਵਾਲੇ ਅਤੇ ਬਾਬਾ ਕੰਵਲਜੀਤ ਸਿੰਘ ਜੀ ਤਲਵਾੜੇ ਵਾਲਿਆਂ ਨੇ ਦੱਸਿਆ ਕੀ 9 ਨਵੰਬਰ  ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ ਅਤੇ 11 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉਚੇਚੇ ਤੌਰ ਤੇ ਪਹੁੰਚ ਰਹੇ ਮਹਾਂਪੁਰਸ਼ ,ਰਾਗੀ , ਢਾਡੀ ਜਥੇ 10 ਵਜੇ ਤੋਂ 3 ਵਜੇ ਤੱਕ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ।

ਸੰਤ ਬਾਬਾ ਲਖਬੀਰ ਸਿੰਘ ਜੀ ਤਲਵਾੜੇ ਵਾਲਿਆਂ  ਨੇ ਸੰਗਤਾਂ ਨੂੰ ਸਮੇਂ ਸਿਰ ਪਹੁੰਚ ਕੇ ਤਨ-ਮਨ ਅਤੇ ਧਨ ਨਾਲ ਸੇਵਾ  ਕਰਕੇ ਲਾਭ ਪ੍ਰਾਪਤ ਕਰੋ ਜੀ । ਸਮਾਗਮ  ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ  ਗੁਰਦੇਵ ਸਿੰਘ ਇਆਲੀ ਕਲਾਂ, ਰਣਜੀਤ ਸਿੰਘ ਝਮਟ, ਭੁਪਿੰਦਰ ਸਿੰਘ ਬੱਗੇ ਕਲਾ,ਪ੍ਰਦੀਪ ਸਿੰਘ ਸੇਖੋ ਕਨੇਡਾ, ਰਵੀਇੰਦਰ ਸਿੰਘ ਕਨੇਡਾ, ਗਗਨਦੀਪ ਸਿੰਘ ਕਨੇਡਾ,ਜੀਤ ਸਿੰਘ ਤਲਵਾੜਾ, ਕਰਮਜੋਤ ਸਿੰਘ ਸੇਖੋ,ਇਕਬਾਲ ਸਿੰਘ ਲੁਧਿਆਣਾ, ਜਸਵੀਰ ਸਿੰਘ ਇਆਲੀ, ਹਰਦੇਵ ਸਿੰਘ ਬੋਪਾਰਾਏ,ਗੁਰਚਰਨ ਸਿੰਘ ਹੰਬੜਾ,ਹਰਪਾਲ ਸਿੰਘ ਫੌਜੀ,ਸੁਖਦੇਵ ਸਿੰਘ ਮਲਕਪੁਰ,ਬਲਦੇਵ ਸਿੰਘ  ਬਾੜੇ ਵਾਲਾ, ਸੁਰਜੀਤ ਸਿੰਘ ਆਸ਼ਾ ਪੁਰੀ ਆਦਿ ਹਾਜ਼ਰ ਸਨ।

Kindly like,share and subscribe our youtube channel CPD NEWS.Contact for News and advertisement at 9803-4506-01

166440cookie-checkਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੀ ਯਾਦ ਵਿੱਚ 24ਵਾਂ ਸਲਾਨਾ ਸਮਾਗਮ 11 ਨਵੰਬਰ ਨੂੰ
error: Content is protected !!