September 16, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 13 ਫਰਵਰੀ (ਪ੍ਰਦੀਪ ਸ਼ਰਮਾ)  – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਸ਼ਾ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਮੁੱਚੇ ਜ਼ਿਲ੍ਹੇ ਵਿੱਚ ਵਿਸ਼ੇਸ਼ ਮੁਹਿੰਮ “ਮੈਂ ਪੰਜਾਬੀ ਬੋਲੀ ਪੰਜਾਬੀ” ਤਹਿਤ ਜਾਗਰੂਕਤਾ ਮੁਹਿੰਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਠਿੰਡਾ ਦੇ ਸਾਰੇ ਸਕੂਲਾਂ ਵਿੱਚ ਸਕੂਲੀ ਬੱਚਿਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਜਾਗਰੂਕਤਾ ਰੈਲੀਆਂ ਦਾ ਆਯੋਜਿਨ ਕੀਤਾ ਜਾ ਰਿਹਾ।
ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢਪਾਲੀ ਦੇ ਸਾਰੇ ਬੱਚਿਆਂ ਵੱਲੋਂ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਪ੍ਰਿੰਸੀਪਲ ਚਮਕੌਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਨਾਅਰਿਆਂ ਨਾਲ ਨਗਰ ਨਿਵਾਸੀਆਂ ਨੂੰ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੁਖਵਿੰਦਰ ਸਿੰਘ ਲੈਕਚਰਾਰ ਪੰਜਾਬੀ ਨੇ ਦੱਸਿਆ ਕਿ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ ਉਸੇ ਤਰ੍ਹਾਂ ਦੁਨੀਆਂ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦਾ ਦਰਜ਼ਾ ਨਹੀਂ ਦੇ ਸਕਦੇ।ਪੰਜਾਬੀ ਬੋਲੀ ਦਾ ਆਪਣਾ ਅਮੀਰ ਵਿਰਸਾ ਹੈ, ਅਸੀਂ ਆਪਣੀ ਬੋਲੀ ਨੂੰ ਵਿਸਾਰ ਕੇ ਅੱਗੇ ਨਹੀਂ ਵਧ ਸਕਦੇ। ਸਾਨੂੰ ਆਪਣੀ ਮਾਂ-ਬੋਲੀ ਪ੍ਰਤੀ ਸੋਚ ਬਦਲ ਕੇ ਮਾਂ ਬੋਲੀ ਨੂੰ ਉੱਚਾ ਦਰਜ਼ਾ ਦੇਣਾ ਚਾਹੀਦਾ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਵਰਤੋਂ ਕਰਨ ਦੀ ਲੋੜ ਹੈ। ਸੂਚਨਾ ਦਾ ਅਦਾਨ ਪ੍ਰਦਾਨ ਪੰਜਾਬੀ ਵਿਚ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਨਗਰ ਨਿਵਾਸੀਆਂ ਨੂੰ ਆਪਣੀਆਂ ਦੁਕਾਨਾਂ ਦੇ ਨਾਮ ਦੇ ਬੋਰਡ ਆਪਣੀ ਮਾਤ- ਭਾਸ਼ਾ ਵਿਚ ਲਿਖਵਾਉਣ ਅਤੇ ਆਪਣੇ ਘਰਾਂ ਦੇ ਅੱਗੇ ਲੱਗੀਆਂ ਤਖ਼ਤੀਆਂ ਆਪਣੀ ਮਾਂ-ਬੋਲੀ ਵਿਚ ਲਿਖਵਾਉਣ ਲਈ ਪ੍ਰੇਰਿਤ ਕੀਤਾ।ਇਸ ਜਾਗਰੂਕਤਾ ਰੈਲੀ ਦੇ ਸੰਚਾਲਨ ਵਿਚ ਰਮਨਪ੍ਰੀਤ ਸਿੰਘ ਡੀ.ਪੀ.ਈ, ਚਰਨਜੀਤ ਸਿੰਘ ਪੀ.ਟੀ.ਆਈ, ਲਵਪ੍ਰੀਤ ਸਿੰਘ, ਮਨੋਜ਼ ਕੁਮਾਰ, ਮਨਦੀਪ ਕੌਰ, ਰੀਤੂ ਸਿੰਗਲਾ, ਸੋਨੀਆ ਰਾਣੀ,ਅਨੂ ਹਿੰਦੀ, ਅਮਨਦੀਪ ਕੌਰ, ਅੰਤਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸੀ.ਐੱਚ.ਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140420cookie-checkਢਪਾਲੀ ਵਿਖੇ ‘ਮੈਂ ਪੰਜਾਬੀ ਬੋਲੀ ਪੰਜਾਬੀ’ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ
error: Content is protected !!