December 6, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 13 ਫਰਵਰੀ (ਪ੍ਰਦੀਪ ਸ਼ਰਮਾ)  – ਸਫਾਈ ਸੇਵਕ ਯੂਨੀਅਨ ਰਾਮਪੁਰਾ ਫੂਲ ਨੇ ਪ੍ਰਧਾਨ ਦੀਪਕ ਸਾਰਸਰ ਦੀ ਅਗਵਾਈ ਵਿੱਚ ਸਮੂਹ ਸਫਾਈ ਸੇਵਕ ਕਰਮਚਾਰੀਆਂ ਅਤੇ ਸਮੂਹ ਸੀਵਰਮੈਨ ਕਰਮਚਾਰੀਆਂ ਦਾ ਪੀ.ਐਫ ਜਮ੍ਹਾਂ ਕਰਵਾਉਣ ਸਬੰਧੀ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜ਼ਸਾਧਕ ਅਫਸਰ ਤਰੁਨ ਕੁਮਾਰ ਨੂੰ ਮੰਗ ਪੱਤਰ ਦਿੱਤਾ। ਯੂਨੀਅਨ ਦੇ ਪ੍ਰਧਾਨ ਦੀਪਕ ਸਾਰਸਰ ਨੇ ਦੱਸਿਆ ਕਿ ਨਗਰ ਕੌਂਸਲ ਰਾਮਪੁਰਾ ਫੂਲ ਵੱਲੋਂ ਮੁਲਾਜਮਾਂ ਦੀ ਤਨਖਾਹ ਵਿੱਚੋ ਪੀ.ਐਫ ਤਾਂ ਕੱਟ ਲਿਆ ਜਾਂਦਾ ਹੈ ਪਰ ਪਿਛਲੇ ਕਈ ਸਾਲਾ ਤੋਂ ਪੀ.ਐਫ ਜਮਾਂ ਨਹੀ ਕਰਵਾਇਆ ਜਾ ਰਿਹਾ ਜਿਸ ਨਾਲ ਕਰਮਚਾਰੀਆਂ ਨੂੰ ਮਿਲਣ ਵਾਲੇ ਵਿਆਜ਼ ਦਾ ਵੀ ਨੁਕਸਾਨ ਹੋ ਰਿਹਾ ਹੈ।
ਉਨਾਂ ਮੰਗ ਪੱਤਰ ਰਾਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਹਨਾਂ ਦੀ ਮੰਗ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਮਜਬੂਰ ਹੋ ਕੇ ਅਦਾਲਤ ਦਾ ਸਹਾਰਾ ਲੈਣਾ ਪਵੇਗਾ ਜਿਸ ਦੀ ਜਿੰਮੇਵਾਰੀ ਨਗਰ ਕੌਂਸਲ ਦੇ ਅਧਿਅਕਾਰੀਆਂ ਦੀ ਹੋਵੇਗੀ। ਇਸ ਮੌਕੇ ਸਾਂਤੀ ਦੇਵੀ, ਦੀਪਕ ਬਾਲਮਿਕੀ, ਸਕੱਤਰ ਚਰਨਦਾਸ, ਰੋਸ਼ਨ, ਦੀਪਕ ਕਾਂਗੜਾ, ਲਾਜੋ ਦੇਵੀ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140450cookie-checkਸਫਾਈ ਸੇਵਕ ਯੂਨੀਅਨ ਨੇ ਪੀ.ਐਫ ਜਮਾਂ ਕਰਵਾਉਣ ਸਬੰਧੀ ਕਾਰਜਸਾਧਕ ਅਫ਼ਸਰ ਨੂੰ ਦਿੱਤਾ ਮੰਗ ਪੱਤਰ
error: Content is protected !!