April 26, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 13 ਫਰਵਰੀ (ਪ੍ਰਦੀਪ ਸ਼ਰਮਾ) :  ਮਹਾਂ ਸ਼ਿਵਰਾਤਰੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਨਵ ਭਾਰਤ ਕਲਾ ਮੰਚ ਦੀ ਮੀਟਿੰਗ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਵਿੱਚ ਸਥਾਨਕ ਗੀਤਾ ਭਵਨ ਵਿਖੇ ਕੀਤੀ ਗਈ। ਇਸ ਮੌਕੇ 18 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਕਲਾ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਰਾਤਰੀ ਉਤਸ਼ਵ ਧੂਮਧਾਮ ਨਾਲ ਮਨਾਉਣ ਲਈ ਵਿਚਾਰ ਚਰਚਾ ਕੀਤਾ ਗਈ ਤੇ ਮੰਚ ਦੇ ਮੈਂਬਰਾਂ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਜਰਨਲ ਸਕੱਤਰ ਰਜਨੀਸ਼ ਕਰਕਰਾ, ਸ਼ੀਨ ਸੈਟਰ ਗੁਰਪ੍ਰੀਤ ਸੀਟਾ, ਹੈਪੀ ਰਤਨ, ਕ੍ਰਿਸ਼ਨ ਗੋਇਲ, ਬਲਦੇਵ ਜਿੰਦਲ, ਹੈਪੀ ਗਰਗ, ਜੀਵਨ ਕੁਮਾਰ, ਲਛਮਣ ਦਾਸ, ਧੀਰਜ਼ ਗਰਗ ਆਦਿ ਸ਼ਾਮਿਲ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140390cookie-checkਮਹਾਂ ਸ਼ਿਵਰਾਤਰੀ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
error: Content is protected !!