November 21, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਇੰਟਰਨੈਸ਼ਨਲ ਹੂਮਨ ਰਾਈਟਸ ਕੌਂਸਲ ਵੱਲੋਂ ਖੱਤਰੀ ਸਭਾ ਰਾਮਪੁਰਾ ਫੂਲ ਅਤੇ ਪੂਨਰਜੋਤੀ ਆਈ ਡੋਨੇਸਨ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਪੂਨਰਜੋਤੀ ਆਈ ਹਸਪਤਾਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਟੀਮ ਵੱਲੋਂ ਡਾ ਅਮਨਦੀਪ ਕੌਰ ਦੀ ਅਗਵਾਈ ਵਿੱਚ 42 ਯੂਨਿਟ ਖ਼ੂਨਦਾਨ ਕਰਵਾਇਆ ਗਿਆ। ਸੰਸਥਾ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਬੋਲਦਿਆਂ ਰਾਜੇਸ਼ ਜੇਠੀ ਨੇ ਕਿਹਾ ਕਿ ਇੰਟਰਨੈਸ਼ਨਲ ਹੂਮਨ ਰਾਈਟਸ ਕੌਂਸਲ ਜਿਥੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਕੰਮ ਕਰਦੀ ਹੈ ਉਥੇ ਉਹਨਾਂ ਦੇ ਫਰਜ਼ ਵੀ ਚੇਤੇ ਕਰਵਾਉਂਦੀ ਹੈ। ਉਹਨਾਂ ਕਿਹਾ ਕਿ ਸੰਸਥਾ ਦੇ ਮੈਂਬਰ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਮੌਕੇ ਇੰਟਰਨੈਸ਼ਨਲ ਹੂਮਨ ਰਾਈਟਸ ਕੌਂਸਲ ਦੇ ਐਕਟੀਵਿਸਟ ਪੰਜਾਬ ਰਾਜੇਸ਼ ਜੇਠੀ, ਖੱਤਰੀ ਸਭਾ ਰਾਮਪੁਰਾ ਫੂਲ ਦੇ ਚੇਅਰਮੈਨ ਰਾਜ ਕੁਮਾਰ ਗਾਂਧੀ, ਪ੍ਰਧਾਨ ਰਜਨੀਸ਼ ਕਰਕਰਾ, ਸਕੱਤਰ ਸੁਰਿੰਦਰ ਧੀਰ, ਖਜ਼ਾਨਚੀ ਮੋਹਿਤ ਭੰਡਾਰੀ, ਸੀਨੀਅਰ ਮੈਂਬਰ ਮਿਲਵਰਤਨ ਭੰਡਾਰੀ, ਆਰ ਐਸ ਜੇਠੀ, ਈਸ਼ੂ ਜੇਠੀ, ਦੀਪਕ ਗਾਂਧੀ, ਸੁਨੀਲ ਧੀਰ, ਰਾਵੀਆ ਧੀਰ, ਪ੍ਰਭਜੋਤ ਸਿੰਘ ਆਦਿ ਸ਼ਾਮਲ ਸਨ।
 #For any kind of News and advertisment contact us on 980-345-0601 
124360cookie-checkਕੈਂਪ ਦੌਰਾਨ 42 ਯੂਨਿਟ ਖ਼ੂਨਦਾਨ ਕਰਵਾਇਆ ਸਮਾਜ ਸੇਵਾ ਦੇ ਹਰ ਕੰਮ ਲਈ ਸੰਸਥਾਂ ਦੇ ਮੈਂਬਰ ਤਿਆਰ: ਜੇਠੀ
error: Content is protected !!