Categories Punjabi NewsSINGERS NEWSSUCCESSFUL

ਸਫ਼ਲ ਵੀਡੀਓ ਡਾਇਰੈਕਟਰ ਤੇ ਗਾਇਕ – ਸਵਰਨਜੀਤ ਸਿੰਘ ਉਰਫ਼ ਸੋਨੀ ਸੋਹਲ

Loading

ਚੜ੍ਹਤ ਪੰਜਾਬ ਦੀ
        ਕਦੇ ਸਮਾਂ ਸੀ ਜਦੋਂ ਗਾਇਕ ਗੀਤ ਰਿਕਾਰਡ ਕਰਵਾਉਂਦੇ ਸੀ ਤੇ ਪਿੰਡ ਦਰ ਪਿੰਡ ਹੁੰਦੇ ਹੋਏ ਆਪ ਮੁਹਾਰੇ ਹੀ ਸੁਪਰ ਡੁਪਰ ਹਿੱਟ ਹੋ ਜਾਂਦੇ ਸਨ ਲੇਕਿਨ ਮੌਜੂਦਾ ਦੌਰ ਵਿੱਚ ਗਾਇਕੀ ਦੇ ਖ਼ੇਤਰ ਵਿੱਚ ਮਸ਼ੀਨੀਕਰਣ ਦੇ ਹੋਏ ਵੱਡੇ ਪ੍ਰਸਾਰ ਕਾਰਣ ਪੰਜਾਬੀ ਗਾਇਕੀ ਦਾ ਮੁਹਾਂਦਰਾ ਹੀ ਨਹੀਂ ਬਲਕਿ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਸੰਦ ਵਿੱਚ ਵੀ ਵੱਡਾ ਬਦਲਾਅ ਆ ਚੁੱਕਾ ਹੈ । ਅੱਜ ਦੇ ਸਮੇਂ ਵਿੱਚ ਸੰਗੀਤ ਦੇ ਸ੍ਰੋਤੇ ਹੀ ਨਹੀਂ ਬਲਕਿ ਗੀਤ ਦਾ ਦਰਸ਼ਕ ਬਣਕੇ ਵੀ ਗੀਤ ਸਣਨਾ ਜਾਂ ਵੇਖਣਾ ਪੈਂਦਾ ਹੈ ਕਿਉਂਕਿ ਗੀਤ ਦੇ ਵੀਡੀਓ ਤੋਂ ਬਗ਼ੈਰ ਉਸ ਗੀਤ ਨੂੰ ਅਧੂਰਾ ਮੰਨਿਆ ਜਾਂਦਾ ਹੈ । ਉਸ ਗੀਤ ਨੂੰ ਸ੍ਰੋਤਿਆਂ ਦੀ ਕਸਵੱਟੀ ਉੱਤੇ ਖ਼ਰਾ ਉਤਾਰਨ ਲਈ ਵੀਡੀਓ ਡਾਇਰੈਕਟਰ ਦੀ ਭੂਮਿਕਾ ਵੀ ਅਤੀ ਅਹਿਮ ਹੁੰਦੀ ਹੈ ।
            ਅੱਜ ਅਸੀਂ ਤੁਹਾਡੀ ਜਾਣ ਵੀਡੀਓ ਡਾਇਰੈਕਸ਼ਨ ਦੇ ਖ਼ੇਤਰ ਵਿੱਚ ਸਵਰਨਜੀਤ ਸਿੰਘ ਉਰਫ਼ ਸੋਨੀ ਸੋਹਲ ਨਾਲ ਕਰਵਾਉਣ ਜਾ ਰਹੇ ਹਾਂ ਜਿਸਨੇ ਜ਼ਿੰਦਗੀ ਦੇ ਹੋਰ ਉਤਰਾਅ ਤੇ ਚੜਾਵਾਂ ਨਾਲ ਦੋ ਦੋ ਹੱਥ ਕਰਦਿਆਂ ਆਪਣੀ ਸ਼ਖਸ਼ੀਅਤ ਨੂੰ ਕਾਮਯਾਬੀ ਦੇ ਦੁਆਰ ‘ਤੇ ਲਿਆ ਖ਼ੜਾ ਕੀਤਾ ਹੈ । ਸੰਨ 09 ਜੂਨ 1977 ਨੂੰ ਪਿਤਾ ਸ. ਨਿਰਮਲ ਸਿੰਘ ਅਤੇ ਮਾਤਾ ਸ੍ਰ. ਜਸਵੰਤ ਕੌਰ ਦੇ ਗ੍ਰਹਿ ਪਿੰਡ ਲਿਬੜਾ (ਲੁਧਿਆਣਾ) ਵਿਖੇ ਜਨਮੇ ਸਵਰਨਜੀਤ ਉਰਫ਼ ਸੋਨੀ ਸੋਹਲ ਨੇ ਬੇਸ਼ੱਕ ਆਪਣੇ ਪਿੰਡ ਦੇ ਸਕੂਲ ਤੋਂ ਮੈਟ੍ਰਿਕ ਕਰਨ ਦੌਰਾਨ ਹੀ ਆਰਟ ਦੇ ਸ਼ੌਕ ਦੀ ਚੇਟਕ ਚਿੱਤ ਨੂੰ ਲਾ ਲਈ ਸੀ ਲੇਕਿਨ ਕੋਈ ਰਾਹ ਨਾ ਮਿਲਣ ਕਾਰਣ  ਜਿੰਦਗੀ ਵਿੱਚ ਸਫ਼ਲ ਹੋਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣ ਲਈ ਮਜ਼ਬੂਰ ਹੋਣਾ ਪਿਆ ।
ਸੋਨੀ ਸੋਹਲ ਨੇ ਕਦੇ ਖ਼ਰਾਦ ਦਾ ਕੰਮ ਕੀਤਾ , ਕਦੇ ਡਰਾਇਵਰੀ ਤੇ ਕਦੇ ਬੱਸਾਂ ‘ਤੇ ਕੰਡਕਟਰੀ ਵੀ ਕੀਤੀ । ਇਸੇ ਦੌਰਾਨ ਉਸਨੇ ਇੱਕ ਆਮ ਫ਼ੋਟੋ ਤੇ ਵੀਡੀਓ ਗ੍ਰਾਫ਼ਰ ਦੀ ਦੁਕਾਨ ‘ਤੇ ਵੀ ਕੰਮ ਕੀਤਾ । ਇਸੇ ਦੌਰਾਨ ਇਸ ਫ਼ੋਟੋਗ੍ਰਾਫ਼ਰ ਨਾਲ ਇੱਕ ਵਿਆਹ ਦੀ ਸ਼ੂਟਿੰਗ ਦੌਰਾਨ ਕਿਸੇ ਸੀਨ ਦੇ ਫ਼ਿਲਮਾਂਕਣ ਨੂੰ ਲੈਕੇ ਹੋਈ ਬਹਿਸ ਬਾਜੀ ਨੇ ਸੋਨੀ ਸੋਹਲ ਲਈ ਟਰਨਿੰਗ ਪੁਆਇੰਟ ਦਾ ਕੰਮ ਕੀਤਾ ਤੇ ਸੋਨੀ ਸੋਹਲ ਨੇ ਉਸਨੂੰ ਵੀਡੀਓ ਦੇ ਖੇਤਰ ਵਿੱਚ ਕੁਝ ਬਣਕੇ ਹੀ ਸਾਹਮਣੇ ਆਉਣ ਦਾ ਚੈਲਿੰਜ ਕਰ ਦਿੱਤਾ ਤੇ ਆਪਣੇ ਪੇਸ਼ੇ ਨੂੰ ਸਮਰਪਿਤ ਹੋਕੇ ਸੋਨੀ ਸੋਹਲ ਅੱਜ ਸਫ਼ਲ ਵੀਡੀਓ ਡਾਇਰੈਕਟਰਾਂ ਦੀ ਕਤਾਰ ਵਿੱਚ ਆਣ ਖੜ੍ਹਾ ਹੋਇਆ ਹੈ ।
ਸੋਨੀ ਸੋਹਲ ਨੇ ਦੱਸਿਆ ਕਿ ਉਹ ਹੁਣ ਤੱਕ ਇੱਕ ਹਜ਼ਾਰ ਦੇ ਕਰੀਬ ਵਧੀਆ ਗਾਇਕਾਂ ਤੇ ਗਾਇਕਾਵਾਂ ਦੇ ਗੀਤਾਂ ਦੇ ਵੀਡੀਓ ਤਿਆਰ ਕਰ ਚੁੱਕਾ ਹੈ ਜਿਹਨਾਂ ਵਿੱਚ ਲੋਕ ਗਾਇਕ ਪਰਗਟ ਖ਼ਾਨ , ਜਗਦੇਵ ਖ਼ਾਨ , ਹਸਨ ਮਾਣਕ , ਗੁਰਬਖ਼ਸ਼ ਸ਼ੌੰਕੀ , ਦੀਪ ਬਾਵਾ , ਕੁਲਦੀਪ ਮਾਨ , ਜੀਤ ਕੁਲਜੀਤ , ਪਾਲੀ ਬੱਲੋਮਾਜਰਾ , ਪ੍ਰਿੰਸ ਜੋਹਲ , ਸੁਖਵਿੰਦਰ ਮੂੰਮ , ਨਵ ਹੀਰਾ , ਜੀ ਨੂਰ , ਕੌਰ ਸੁਖਜਿੰਦਰ , ਮਿਸ ਸਨਿਕਾ , ਅਮਨਦੀਪ ਸਾਗਰ , ਕੌਰ ਦੀਪ , ਪਲਵੀ ਮੋਗਾ , ਊਸ਼ਾ ਕਿਰਨ , ਮੌਜੀ ਦੁੱਗਰੀ , ਕਮਲਜੀਤ ਸੁਨਿਆਰੇ ਆਦਿ ਅਨੇਕਾਂ ਕਲਾਕਾਰਾਂ ਦੇ ਨਾਮ ਜ਼ਿਕਰਯੋਗ ਹਨ । ਇਸੇ ਦੌਰਾਨ ਸੋਨੀ ਸੋਹਲ ਨੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ਲਈ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਈਆਂ ਤੇ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਲਈ ਅੈਕਸ਼ਨ ਵਹੀਕਲ ਵਜੋਂ ਕੰਮ ਕੀਤਾ । ਪੰਜਾਬੀ ਫ਼ਿਲਮਾਂ ਵਿੱਚ ਸਥਾਪਤ ਹੋਣ ਦੇ ਇੱਛੁਕ ਸੋਨੀ ਸੋਹਲ ਵੱਲੋਂ ਇੱਕ ਲਘੂ ਫ਼ਿਲਮ ‘ਚਾਦਰ’ ਦਾ ਨਿਰਦੇਸ਼ਨ ਵੀ ਕੀਤਾ ਗਿਆ ।
ਸੰਨ 2010 ਦੇ ਕਰੀਬ ਸੋਨੀ ਸੋਹਲ ਨੇ ਖੰਨਾ ਵਿਖੇ ਵਿਕਟਰੀ ਰਿਕਾਰਡਿੰਗ ਸਟੂਡੀਓ ਦਾ ਵੀ ਆਗ਼ਾਜ਼ ਕੀਤਾ ਜਿਸ ਦੌਰਾਨ ਗਾਇਕਾਂ ਦੇ ਗੀਤ ਰਿਕਾਰਡ ਕਰਦਿਆਂ ਕਰਦਿਆਂ ਖੁਦ ਵੀ ਗਾਇਕ ਬਣ ਗਿਆ ਅਤੇ ਆਪਣੀ ਆਵਾਜ਼ ਵਿੱਚ ਕਈ ਗੀਤ ਪੰਜਾਬੀ ਸ੍ਰੋਤਿਆਂ ਦੇ ਅਰਪਣ ਕਰ ਚੁੱਕਾ ਹੈ । ਸੋਨੀ ਸੋਹਲ ਭਵਿੱਖ ਵਿੱਚ ਵੀ ਗਾਇਕਾ ਕੌਰ ਸੁਖਜਿੰਦਰ ਨਾਲ ਆਪਣੇ ਦੋਗਾਣੇ ਲੈਕੇ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ । ਪ੍ਰਮਾਤਮਾ ਸੋਨੀ ਸੋਹਲ ਦੇ ਸੁਪਨੇ ਸੱਚ ਕਰੇ , ਇਹ ਅਸੀਂ ਦੁਆ ਕਰਦੇ ਹਾਂ ।
– ਕੁਲਦੀਪ ਸਿੰਘ ਦੁੱਗਲ
ਫ਼ੋਨ- 76963-81277
#For any kind of News and advertisment contact us on 980-345-0601
124320cookie-checkਸਫ਼ਲ ਵੀਡੀਓ ਡਾਇਰੈਕਟਰ ਤੇ ਗਾਇਕ – ਸਵਰਨਜੀਤ ਸਿੰਘ ਉਰਫ਼ ਸੋਨੀ ਸੋਹਲ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)