October 31, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ, ਰਾਮਪੁਰਾ ਫੂਲ਼, 31 ਜੁਲਾਈ (ਪ੍ਰਦੀਪ ਸ਼ਰਮਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਅੰਦੋਲਨ ਦੌਰਾਨ ਬਾਕੀ ਬਚਦੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੇਸ਼ਭਰ ਚ 4 ਘੰਟਿਆਂ ਲਈ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸੱਦੇ ਨੂੰ ਮੁੱਖ ਰੱਖਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਵੀ ਬਠਿੰਡਾ-ਅੰਬਾਲਾ ਰੇਲਵੇ ਮਾਰਗ ਤੇ ਰਾਮਪੁਰਾ ਫੂਲ਼ ਦੇ ਗਿੱਲ ਕਲਾਂ ਫਾਟਕ ਕੋਲ ਮੋਰਚਾ ਲਗਾਕੇ ਰੇਲ ਚੱਕਾ ਜਾਮ ਰੱਖਿਆ ਗਿਆ।

ਇਸ ਮੌਕੇ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼ ਨੇ ਆਖਿਆ ਕਿ ਦਿੱਲੀ ਮੋਰਚੇ ਦੌਰਾਨ ਕਿਸਾਨੀ ਅੰਦੋਲਨ ਦੀਆਂ ਜਿਹੜੀਆਂ ਮੰਗਾਂ ਨੂੰ ਕੇਂਦਰ ਦੀ ਮੋਦੀ ਹਕੂਮਤ ਨੇ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਓਹ ਹਲੇ ਵੀ ਉਸੇ ਪ੍ਰਕਾਰ ਲਟਕ ਰਹੀਆਂ ਹਨ ਜਿਹਨਾਂ ਵਿੱਚ ਐਮਸਪੀ ਗਰੰਟੀ ਕਾਨੂੰਨ, ਲਖੀਮ ਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਤੇ ਮੰਤਰੀ ਨੂੰ ਬਰਖ਼ਾਸਤ ਕਰਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਸਮੇਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਉਪਰ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਵਾਉਣ ਆਦਿ ਸ਼ਾਮਲ ਹਨ ਜਿਸਨੂੰ ਲੈਕੇ ਕਿਸਾਨਾਂ ਵੱਲੋਂ ਹੁਣ ਦੇਸ਼ਭਰ ਚ ਜਗ੍ਹਾ ਜਗ੍ਹਾ ਤੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਜਗਾਇਆ ਜਾ ਸਕੇ।
ਇਸ ਮੌਕੇ ਓਹਨਾ ਕੁਝ ਕਿਸਾਨ ਆਗੂਆਂ ਉਪਰ ਤੰਜ ਕੱਸਦੇ ਹੋਏ ਕਿਹਾ ਗਿਆ ਕਿ ਦਿੱਲੀ ਮੋਰਚੇ ਨੂੰ ਮੁਲਤਵੀ ਕਰਨ ਮੌਕੇ ਇਹਨਾਂ ਆਗੂਆਂ ਦੀ ਜਲਦਬਾਜ਼ੀ ਦੇ ਕਾਰਨ ਇਹ ਮੰਗਾਂ ਦਾ ਲਟਕਣਾ ਮੁੱਖ ਕਾਰਨ ਬਣਿਆ ਹੈ ਜੇਕਰ ਉਸ ਵੇਲੇ ਇਹ ਆਗੂ ਜਲਦਬਾਜੀ ਨਾ ਕਰਦੇ ਤਾਂ ਸ਼ਾਇਦ ਕਿਸਾਨੀ ਅੰਦੋਲਨ ਦੀ ਮੁਕੰਮਲ ਜਿੱਤ ਹੋ ਜਾਣੀ ਸੀ ਪਰ ਇਹਨਾਂ ਆਗੂਆਂ ਨੂੰ ਉਸ ਵੇਲੇ ਕੁਝ ਸੂਬਿਆਂ ਅੰਦਰ ਵਿਧਾਨਸਭਾ ਚੋਣਾਂ ਅੰਦਰ ਕੁਰਸੀ ਦੀ ਲਾਲਸਾ ਦੇ ਮੋਹ ਕਾਰਨ ਇਹਨੀ ਵੱਡੇ ਪੱਧਰ ਉਪਰ ਵਿੱਢੇ ਕਿਸਾਨੀ ਮੋਰਚੇ ਨੂੰ ਨੁਕਸਾਨ ਜਰੂਰ ਹੋਇਆ ਹੈ। ਫੂਲ਼ ਸਾਬ ਨੇ ਕਿਹਾ ਕਿ ਦੇਸ਼ ਦੀ ਅਜਾਦੀ ਲਈ ਸ਼ਹੀਦ ਭਗਤ ਸਿੰਘ ਦਾ ਨਾਮ ਹਮੇਸ਼ਾ ਯਾਦ ਕੀਤਾ ਜਾਵੇਗਾ ਭਾਵੇਂ ਇਕ ਰਾਜਨੀਤਕ ਆਗੂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਉਪਰ ਕਿੰਤੂ ਪਰੰਤੂ ਕਰ ਰਿਹਾ ਹੈ ਪਰ ਇਹਨਾਂ ਗੱਲਾਂ ਦਾ ਕੋਈ ਵਜੂਦ ਹੀ ਨਹੀਂ ਬਣਦਾ।
ਇਸ ਮੌਕੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਆਖਿਆ ਕਿ ਕਿਸਾਨੀ ਅੰਦੋਲਨ ਦੀ ਮੁਢਲੀ ਜਿੱਤ ਦਾ ਸਿਹਰਾ ਇਕੱਲਾ ਕਿਸਾਨ ਜਥੇਬੰਦੀਆਂ ਦੇ ਨਹੀਂ ਬਲਕਿ ਸਿੱਖ ਜਥੇਬੰਦੀਆਂ, ਲੰਗਰਾਂ ਵਾਲੇ ਬਾਬੇ, ਸਮਾਜ ਸੇਵੀ ਜਥੇਬੰਦੀਆਂ, ਮੈਡੀਕਲ ਜਥੇਬੰਦੀਆਂ ਤੇ ਹੋਰ ਵੀ ਕਈ ਤਰਾਂ ਨਾਲ ਆਪਣਾ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਦੇ ਸਿਰ ਬੱਝਦਾ ਹੈ। ਇਸ ਮੌਕੇ ਇਸ ਚਾਰ ਘੰਟੇ ਦੇ ਰੇਲ ਰੋਕੋ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਸ.ਊਧਮ ਸਿੰਘ ਨੂੰ ਅੱਜ ਦੇ ਦਿਨ 31 ਜੁਲਾਈ 1940 ਨੂੰ ਫਾਸ਼ੀਵਾਦੀ ਅੰਗਰੇਜ ਹਕੂਮਤ ਨੇ ਫਾਂਸੀ ਦੇ ਤਖਤੇ ਉਪਰ ਝੁਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਸਦੇ ਚਲਦਿਆਂ ਅੱਜ ਓਹਨਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਓਹਨਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੋਦਨ ਸਿੰਘ ਗੁਰੂਸਰ, ਗੋਰਾ ਹਾਕਮ ਵਾਲਾ, ਬੂਟਾ ਢਿਪਾਲੀ, ਦਰਸ਼ਨ ਢਿੱਲੋਂ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਗੁਰਪ੍ਰੀਤ ਭਗਤਾ, ਰਣਜੀਤ ਮੰਡੀ ਕਲਾਂ, ਗੁਰਜੰਟ ਮੰਡੀ ਕਲਾਂ, ਸੁਖਮੰਦਰ ਸਿੰਘ, ਬਿੰਦਰ ਭਗਤਾ, ਬਾਬੂ ਸਿੰਘ ਸਮੇਤ ਸਟੇਜ ਦੀ ਕਾਰਵਾਈ ਕੁਲਜਿੰਦਰ ਸਿੰਘ ਜੰਡਾਂਵਾਲਾ ਨੇ ਨਿਭਾਈ।
 #For any kind of News and advertisment contact us on 980-345-0601 
124410cookie-checkਬੀਕੇਯੂ ਕ੍ਰਾਂਤੀਕਾਰੀ ਪੰਜਾਬ ਨੇ ਰਾਮਪੁਰਾ ਫੂਲ਼ ਵਿਖੇ ਕੀਤਾ 4 ਘੰਟਿਆਂ ਲਈ ਰੇਲ ਚੱਕਾ ਜਾਮ
error: Content is protected !!