April 26, 2024

Loading

ਚੜ੍ਹਤ ਪੰਜਾਬ ਦੀ
ਸਮਾਣਾ , (ਹਰਜਿੰਦਰ ਸਿੰਘ ਜਵੰਦਾ):ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ, ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਅਤੇ ਪੁਰਾਣੇ ਤੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ ।ਮੋਹਰੀ ਪ੍ਰੋਡਕਸ਼ਨ ਹਾਊਸ ਹੋਣ ਦੇ ਨਾਤੇ, 2022 ਦੀਆਂ ਕੁਝ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਦਾ ਨਿਰਮਾਣ ਅਤੇ ਵੰਡ ਕਰ ਰਿਹਾ ਹੈ। ਜ਼ੀ ਸਟੂਡੀਓਜ਼ ਮਾਧਿਅਮ ਦੀ ਪਰਵਾਹ ਕੀਤੇ ਬਿਨਾਂ ਸਭ ਤੋਂ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਿੱਚ ਲਗਾਤਾਰ ਇੱਕ ਲੀਕ ਤੋਂ ਹਟਕੇ ਕੰਮ ਕਰਨ ਵਾਲਿਆਂ ਵਜੋਂ ਉੱਭਰਿਆ ਹੈ ।
ਪੀਟੀਸੀ ਨੇ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2022 ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ ਵਿੱਚ ਜ਼ੀ ਸਟੂਡੀਓਜ਼ ਨੇ ਆਪਣੀਆਂ ਤਿੰਨ ਮੇਗਾ ਬਲਾਕਬਸਟਰ, ‘ਕਿਸਮਤ 2’, ‘ਫੁੱਫੜ ਜੀ’ ਅਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਲਈ 36 ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਨਾਮਜ਼ਦਗੀਆਂ ਇਸ ਪ੍ਰਕਾਰ ਸਨ।ਫਿਲਮ ਫੁੱਫੜ ਜੀ ਲਈ ਸਰਵੋਤਮ ਪੁਸ਼ਾਕ ਮਨਮੀਤ ਬਿੰਦਰਾ ਨੂੰ, ਸਰਵੋਤਮ ਡਾਇਲਾਗ ਰਾਜੂ ਵਰਮਾ, ਸਰਵੋਤਮ ਸਕ੍ਰੀਨਪਲੇ ਰਾਜੂ ਵਰਮਾ, ਸਰਵੋਤਮ ਕਹਾਣੀ ਰਾਜੂ ਵਰਮਾ, ਸਰਵੋਤਮ ਕਲਾ ਨਿਰਦੇਸ਼ਕ ਵਿਜੇ ਗਿਰੀ, ਸਰਵੋਤਮ ਕੋਰੀਓਗ੍ਰਾਫਰ ਅਰਵਿੰਦ ਠਾਕੁਰ, ਸਰਵੋਤਮ ਬਾਲ ਅਦਾਕਾਰ ਅਨਮੋਲ ਵਰਮਾ, ਹਾਸਰਸ ਭੂਮਿਕਾ ਵਿੱਚ ਸਰਵੋਤਮ ਪ੍ਰਦਰਸ਼ਨ ਜੱਗੀ ਧੂਰੀ, ਸਾਲ ਦੀ ਸਰਵੋਤਮ ਕਾਮੇਡੀ ਫਿਲਮ ਫੁੱਫੜ ਜੀ, ਸਰਵੋਤਮ ਸੰਗੀਤ ਨਿਰਦੇਸ਼ਕ ਦਾਊਦ, ਸਰਵੋਤਮ ਨਿਰਦੇਸ਼ਕ ਪੰਕਜ ਬੱਤਰਾ, ਸਰਵੋਤਮ ਅਦਾਕਾਰ ਬਿੰਨੂ ਢਿੱਲੋਂ, ਸਰਵੋਤਮ ਫਿਲਮ ਫੁੱਫੜ ਜੀ ਸ਼ਾਮਲ ਹਨ।ਫਿਲਮ ਕਿਸਮਤ 2 ਲਈ ਸਰਵੋਤਮ ਬੈਕਗ੍ਰਾਉਂਡ ਸਕੋਰ ਸੰਦੀਪ ਸਕਸੈਨਾ, ਸਰਵੋਤਮ ਸਕ੍ਰੀਨਪਲੇ ਜਗਦੀਪ ਸਿੱਧੂ, ਸਰਵੋਤਮ ਕਹਾਣੀ ਜਗਦੀਪ ਸਿੱਧੂ, ਸਰਵੋਤਮ ਸਿਨੇਮੈਟੋਗ੍ਰਾਫੀ ਨਵਨੀਤ ਮਿਸਰ, ਸਰਵੋਤਮ ਗੀਤਕਾਰ ਜਾਨੀ, ਸਰਵੋਤਮ ਪਲੇਅਬੈਕ ਗਾਇਕਾ ਜੋਤੀ ਨੂਰਾਂ, ਸਰਵੋਤਮ ਪਲੇਅਬੈਕ ਗਾਇਕ ਬੀ ਪਰਾਕ, ਸਰਵੋਤਮ ਸੰਗੀਤ ਨਿਰਦੇਸ਼ਕ ਬੀ ਪਰਾਕ, ਸਾਲ ਦਾ ਸਰਵੋਤਮ ਗੀਤ ਪਾਗਲਾ, ਪੀਟੀਸੀ ਪ੍ਰੋਮਿਿਸੰਗ ਸਟਾਰ ਆਫ ਦਿ ਈਅਰ ਤਾਨੀਆ, ਪੀਟੀਸੀ ਦੀ ਪ੍ਰਸਿੱਧ ਜੋੜੀ ਐਮੀ ਵਿਰਕ ਅਤੇ ਸਰਗੁਨ ਮਹਿਤਾ, ਸਰਵੋਤਮ ਨਿਰਦੇਸ਼ਕ ਜਗਦੀਪ ਸਿੱਧੂ, ਸਰਵੋਤਮ ਅਦਾਕਾਰਾ ਸਰਗੁਨ ਮਹਿਤਾ, ਸਰਵੋਤਮ ਅਦਾਕਾਰ ਐਮੀ ਵਿਰਕ, ਸਰਵੋਤਮ ਫਿਲਮ ‘ਕਿਸਮਤ 2’ ਸ਼ਾਮਲ ਹੈ।
ਪੰਜਾਬੀ ਫਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਸਰਵੋਤਮ ਪੁਸ਼ਾਕ ਨਿਤਾਸ਼ਾ ਭਟੇਜਾ, ਪ੍ਰਿਯਾਨਾ ਥਾਪਰ, ਸਰਵੋਤਮ ਕਲਾ ਨਿਰਦੇਸ਼ਕ ਕਾਜ਼ੀ ਰਫੀਕ ਅਲੀ ਅਤੇ ਰੀਤਿਕਾ ਤੰਵਰ, ਸਰਵੋਤਮ ਪਲੇਅਬੈਕ ਗਾਇਕ ਜਿੰਨਾ, ਗੁਰਨਾਮ ਭੁੱਲਰ, ਸਰਵੋਤਮ ਸਹਾਇਕ ਅਦਾਕਾਰਾ ਜਤਿੰਦਰ ਕੌਰ, ਪੀਟੀਸੀ ਦੀ ਪ੍ਰਸਿੱਧ ਜੋੜੀ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ, ਸਰਵੋਤਮ ਅਦਾਕਾਰਾ ਸੋਨਮ ਬਾਜਵਾ, ਸਰਵੋਤਮ ਅਦਾਕਾਰ ਗੁਰਨਾਮ ਭੁੱਲਰ ਅਤੇ ਸਰਵੋਤਮ ਕੋਰੀਓਗ੍ਰਾਫਰ ਅਰਵਿੰਦ ਠਾਕੁਰ ਦੇ ਨਾਂਅ ਸ਼ਾਮਲ ਹਨ।ਇਸ ਪੁਰਸਕਾਰ ਸਮਾਰੋਹ 3 ਦਸੰਬਰ ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ।
#For any kind of News and advertisment contact us on 9803 -45 -06-01  
133890cookie-checkਜ਼ੀ ਸਟੂਡੀਓਜ਼ ਨੇ ਰਚਿਆ ਇਤਿਹਾਸ, ‘ਕਿਸਮਤ 2’, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਅਤੇ ‘ਫੁੱਫੜ ਜੀ’ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਵਿੱਚ 36 ਨਾਮਜ਼ਦਗੀਆਂ ਕੀਤੀਆਂ ਪ੍ਰਾਪਤ
error: Content is protected !!