June 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 17 ਨਵੰਬਰ (ਪ੍ਰਦੀਪ ਸ਼ਰਮਾ): ਸੀਨੀਅਰ ਪੁਲਿਸ ਕਪਤਾਨ ਜੇ.ਇਲਨ.ਚੇਲੀਅਨ ਦੇ ਦਿਸ਼ਾ ਨਿਰਦੇਸ਼ਾ ਤੇ ਡੀਐਸਪੀ ਆਸ਼ਵੰਤ ਸਿੰਘ ਦੀ ਰਹਿਨੁਮਾਈ ਹੇਠ ਥਾਨਾ ਸਿਟੀ ਰਾਮਪੁਰਾ ਪੁਲਿਸ ਵੱਲੋਂ ਭੋਲੇ ਭਾਲੇ ਲੋਕਾ ਨੂੰ ਆਪਣੇ ਜਾਲ ਵਿੱਚ ਫਸਾ ਕੇ ਜਬਰੀ ਪੈਸੇ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਗੁਰਮੀਤ ਸਿੰੰਘ ਵਾਸੀ ਮਲੋਟ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਰਮਨਦੀਪ ਕੌਰ ਤੇ ਉਸਦੇ ਸਾਥੀਆਂ ਵੱਲੋਂ ਉਸਦੀਆਂ ਅਸ਼ਲੀਲ ਫੋਟੋਆਂ ਖਿੱਚ ਉਸ ਨੂੰ ਗੁਪਤ ਕਮਰੇ ਵਿੱਚ ਬੰਦ ਰੱਖ ਕਥਿਤ ਤੌਰ ਤੇ ਬਲੈਕਮੇਲ ਕੀਤਾ ਤੇ ਜਬ਼ਰੀ ਪੰਜਾ਼ਹ ਹਜ਼ਾਰ ਰੁਪਏ ਵਸੂਲੇ ਗਏ।
ਰਿਮਾਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ- ਥਾਣਾ ਮੁਖੀ ਅੰਮ੍ਰਿਤਪਾਲ ਸਿੰਘ 
ਗੁਰਮੀਤ ਸਿੰਘ ਦੇ ਬਿਆਨਾ ਤੇ ਥਾਨਾ ਸਿਟੀ ਪੁਲਿਸ ਵੱਲੋਂ ਰਮਨਦੀਪ ਕੌਰ ਵਾਸੀ ਡੱਬਵਾਲੀ ਤੇ ਉਸਦੇ ਸਾਥੀ ਕੁਲਵਿੰਦਰ ਸਿੰਘ ਵਾਸੀ ਭੁੰਦੜ, ਆਦੇਸ਼ ਕੁਮਾਰ ਵਾਸੀ ਰਾਮਪੁਰਾ, ਮਲਕੀਤ ਸਿੰਘ ਵਾਸੀ ਮਹਿਰਾਜ਼ ਨੂੰ ਗਿ੍ਫ਼ਤਾਰ ਕਰਕੇ ਉਹਨਾਂ ਪਾਸੋ ਇੱਕ ਕੋਰੋਲਾ ਕਾਰ, ਚਾਕੂ, ਮੋਬਾਇਲ ਤੇ 5500 ਰੁਪਏ ਨਗਦ ਬਰਾਮਦ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਰਾਮਪੁਰਾ ਸਿਟੀ ਥਾਣਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਿਮਾਡ ਦੌਰਾਨ ਉਕਤ ਕਥਿੱਤ ਦੋਸ਼ੀਆ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
#For any kind of News and advertisment contact us on 9803 -45 -06-01  
133920cookie-checkਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕਰਨ ਵਾਲਾ ਗਿਰੋਹ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਕੀਤਾ ਕਾਬੂ 
error: Content is protected !!