April 27, 2024

Loading

ਚੜ੍ਹਤ ਪੰਜਾਬ ਦੀ  
ਰਾਮਪੁਰਾ ਫੂਲ,(ਪ੍ਰਦੀਪ ਸ਼ਰਮਾ) :ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਜੇਸ਼ ਜੇਠੀ ਨੇ ਚੁਣਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਬਦਨਾਂਮ ਕਰਨ ਵਾਲੇ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਕਿਉਂਕਿ ਆਪਣੇ ਰਾਜ ਦੇ ਕਾਰਜਕਾਲ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ਨੇ ਦੋਵਾਂ ਹੱਥਾਂ ਨਾਲ ਸੂਬੇ ਦੀ ਜਨਤਾ ਨੂੰ ਲੁੱਟਿਆ ਤੇ ਕੁੱਟਿਆ ਹੈ। ਹੁਣ ਇਹ ਲੋਕ ਸੂਬੇ ਦੀ ਭੋਲੀ ਭਾਲੀ ਜਨਤਾ ਨੂੰ ਭੜਕਾ ਕੇ ਸਰਕਾਰ ਨੂੰ ਬਦਨਾਂਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸੂਬੇ ਦੀ ਜਨਤਾ ਨੂੰ ਅਪੀਲ ਸਬਰ ਰੱਖੋ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ
ਜੇਠੀ ਨੇ ਸੂਬੇ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਥੋੜ੍ਹਾ ਸਮਾਂ ਦੇਣ ਸੂਬਾ ਸਰਕਾਰ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਉਹਨਾਂ ਕਿਹਾ ਕਿ ਜੇਕਰ ਅਸੀਂ ਘਰ ਦੀ ਸਾਫ ਸਫਾਈ ਤੇ ਮੁਰੰਮਤ ਕਰਨੀ ਹੋਵੇ ਤਾਂ ਵੀ ਸਮਾਂ ਲੱਗ ਜਾਂਦਾ ਹੈ ਤੇ ਫਿਰ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਤਾਂ ਸੂਬੇ ਦੀ ਸਫਾਈ ਕਰਨ ਲੱਗੇ ਹੋਏ ਹਨ। ਉਹਨਾਂ ਵੱਲੋਂ ਜਿਥੇ ਸੂਬੇ ਅੰਦਰ ਨਸ਼ਾ ਖ਼ਤਮ ਕਰਨ ਲਈ ਅਹਿਦ ਕੀਤੇ ਜਾ ਰਹੇ ਹਨ ਉਥੇ ਹੀ ਜਨਤਾ ਦਾ ਲੁੱਟਿਆ ਪੈਸਾ ਪੁਰਾਣੇ ਲੀਡਰਾਂ ਤੋਂ ਵਾਪਿਸ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਰਾਜੇਸ਼ ਜੇਠੀ ਨੇ ਕਿਹਾ ਕਿ ਬਿਜਲੀ ਮਾਫ਼ੀ ਤੋਂ ਬਾਅਦ ਹੁਣ ਦੂਜ਼ੀ ਗਰੰਟੀ ਮੁਹੱਲਾ ਕਲੀਨਿਕ ਵੀ 15 ਅਗਸਤ ਨੂੰ ਪੂਰੀ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਵਿੱਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ ਕਿਉਂਕਿ ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਕਰੇਗੀ ਤੇ ਕਰਦੀ ਰਹੇਗੀ। ਉਹਨਾਂ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਇੱਕ ਆਮ , ਸੱਚਾ ਸੁੱਚਾ ਤੇ ਮਿਹਨਤੀ ਮੁੱਖ ਮੰਤਰੀ ਮਿਲਿਆ ਹੈ ਤੇ ਉਹਨਾਂ ਦਾ ਸਾਥ ਦਿਓ ਤਾਂ ਜ਼ੋ ਸੂਬੇ ਦਾ ਵਿਕਾਸ ਤੇਜ਼ੀ ਨਾਲ ਕੀਤਾ ਜਾ ਸਕੇ।
#For any kind of News and advertisment contact us on 980-345-0601 
123370cookie-checkਆਮ ਆਦਮੀ ਪਾਰਟੀ ਨੂੰ ਬਦਨਾਂਮ ਕਰਨ ਵਾਲੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ: ਜੇਠੀ
error: Content is protected !!