December 6, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾਫੂਲ (ਪ੍ਰਦੀਪ ਸ਼ਰਮਾ):ਗ੍ਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਰਾਮਪੁਰਾ (ਰਜਿ:) ਵੱਲੋ ਰੁੱਖ ਲਗਾਉਣ, ਸੰਭਾਲ ਕਰਨ ਅਤੇ ਸਮਾਜ ਸੇਵਾ ਲਈ ਨਿਵੇਕਲੇ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਦੂਸ਼ਿਤ ਹੋ ਚੁੱਕੇ ਵਾਤਾਵਰਨ ਦੀ ਦਿੱਖ ਸਵਾਰਨ ਲਈ ਚੱਲ ਰਹੇ ਰੁੱਦਰ ਜੱਗ ਵਿੱਚ ਅਹੂਤੀ ਦੇਣ ਲਈ ਵਿਸੇਸ਼ ਤੌਰ ਤੇ ਪਹੁੰਚੇ ਮਾਨਯੋਗ ਦਲੀਪ ਕੁਮਾਰ ਜੁਡੀਸ਼ੀਅਲ ਮਜਿਸਟਰੇਟ ਸਾਹਿਬ ਫੂਲ, ਐਡਵੋਕੇਟ ਹਰਪ੍ਰੀਤ ਸਿੰਘ ਦੁੱਗਲ ਪ੍ਰਧਾਨ, ਐਡਵੋਕੇਟ ਹਰਿੰਦਰਜੀਤ ਸਿੰਘ ਸਿੱਧੂ ਸਕੱਤਰ, ਐਡਵੋਕੇਟ ਇੰਦਰਜੀਤ ਸਿੰਘ ਬਰਾੜ ਵਾਈਸ ਪ੍ਰਧਾਨ, ਐਡਵੋਕੇਟ ਅਮਨਦੀਪ ਸਿੰਘ ਤਲਵਾੜ ਖਜਾਨਚੀ, ਐਡਵੋਕੇਟ ਪਵਨ ਗਰਗ, ਐਡਵੋਕੇਟ ਗੌਰਵ ਗਰਗ, ਐਡਵੋਕੇਟ ਹਰਬੰਸ ਸਿੰਘ ਚੌਹਾਨ, ਐਡਵੋਕੇਟ ਨਰਿੰਦਰ ਜਿੰਦਲ, ਐਡਵੋਕੇਟ ਗੋਲਡੀ ਸਿੰਘ, ਐਡਵੋਕੇਟ ਅਕਾਸ਼ ਕੌਸ਼ਲ , ਐਡਵੋਕੇਟ ਵਿਕਾਸ ਸਿੰਘ, ਐਡਵੋਕੇਟ ਕ੍ਰਿਸ਼ਨ ਚੰਦ ਜੈਨ ਨੋਟਰੀ ਪਬਲਿਕ, ਐਡਵੋਕੇਟ ਰੇਸ਼ਮ ਸਿੰਘ ਖਹਿਰਾ, ਐਡਵੋਕੇਟ ਵਿਕਰਮਜੀਤ ਕਰਕਰਾ, ਐਡਵੋਕੇਟ ਸ਼ੁਸ਼ਮਾਂ ਰਾਣੀ, ਐਡਵੋਕੇਟ ਕਿਰਨਪਾਲ ਕੌਰ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਲਵਪ੍ਰੀਤ ਸਿੰਘ, ਐਡਵੋਕੇਟ ਅਮਿਤ ਗੋਇਲ, ਬਾਰ ਐਸੋਸੀਏਸ਼ਨ ਫੂਲ, ਡਾਕਟਰ ਐਸ ਪੀ ਮੰਗਲਾ, ਲੇਖਰਾਜ ਸਿੰਗਲਾ, ਨਿਰਮਲ ਸਿੰਘ ਜੇ.ਈ. ਸਮੇਤ ਮੌਕੇ ਪਰ ਹਾਜਰ ਮਹਾਨ ਸਖਸੀਅਤਾਂ ਨੂੰ ਗਰੀਨ ਮਿਸਨ ਵੈਲਫੇਅਰ ਸੁਸਾਇਟੀ ਰਜਿ: ਵੱਲੋ ਜੀ ਆਇਆਂ ਆਖਿਆ ਗਿਆ।
ਇਸ ਮੌਕੇ ਐਡਵੋਕੇਟ ਹਰਪ੍ਰੀਤ ਦੁੱਗਲ ਨੇ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਸਮੇ 101 ਫਲਦਾਰ ਅਤੇ ਛਾਂ-ਦਾਰ ਰੁੱਖ ਲਗਾਏ ਗਏ । ਸਵੇਰ ਸਮੇਂ ਕੁਦਰਤ ਨੇ ਵੀ ਬਹੁਤ ਸਾਥ ਦਿੱਤਾ ਅਤੇ ਮੌਸਮ ਵੀ ਬਹੁਤ ਸੁਹਾਵਣਾ ਸੀ। ਆ ਰਹੀਆਂ ਮੋਰਾਂ ਅਤੇ ਹੋਰ ਪੰਛੀਆਂ ਦੀਆਂ ਅਵਾਜਾਂ ਕਾਰਨ ਚਾਰ ਚੁਫੇਰੇ ਖੁਸ਼ੀ ਦਾ ਆਲਮ ਸੀ। ਇਸ ਮੋਕੇ ਲਾਈਟ, ਰਿਫਰੈਸਮੈਂਟ ਅਤੇ ਚਾਹ ਦਾ ਸਬ ਨੇ ਖੂਬ ਆਨੰਦ ਮਾਣਿਆਂ । ਆਈਆਂ ਮਹਾਨ ਸਖਸੀਅਤਾਂ ਨੂੰ ਯਾਦਗਿਰੀ ਚਿੰਨ ਦਿੱਤੇ ਗਏ । ਮਾਨਯੋਗ ਜੱਜ ਸਾਹਿਬ, ਮਾਨਯੋਗ ਪ੍ਰਧਾਨ ਸਾਹਿਬ ਸਮੇਤ ਪਹੁੰਚੀ ਸਮੁੱਚੀ ਬਾਰ ਐਸੋਸੀਏਸ਼ਨ ਅਤੇ ਸਾਰੀਆਂ ਹੀ ਮਹਾਨ ਸਖਸੀਅਤਾਂ ਦੀ ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋ ਇਸ ਮਹਾਨ ਸੇਵਾ ਲਈ ਸਭ ਦੀ ਲੰਬੀ ਉਮਰ, ਤਰੱਕੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ।
#For  any kind of News and advertisment contact us on 980-345-0601  
123400cookie-checkਗ੍ਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਰਾਮਪੁਰਾ (ਰਜਿ:) ਵੱਲੋ ਲਗਾਏ ਗਏ 101 ਫਲਦਾਰ ਅਤੇ ਛਾਂ-ਦਾਰ ਰੁੱਖ 
error: Content is protected !!