
ਚੜ੍ਹਤ ਪੰਜਾਬ ਦੀ
ਵਤਨਪ੍ਰੀਤ ਬੋਪਾਰਾਏ
ਲੁਧਿਆਣਾ -ਭਾਈ ਘਨਈਆ ਜਲ ਬਚਾਓ ਜਲ ਪੂਰਤੀ ਸੰਗਠਨ, ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ, ਪਰਿਵਰਤਨ ਸੋਸਾਇਟੀ, ਮਾਈ ਭਾਗੋ ਐਜੂਕੇਸ਼ਨ ਵੈਲਫੇਅਰ ਸੋਸਾਇਟੀ , ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਇੰਟਰਨੈਸ਼ਨਲ ਸੰਗਠਨ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਭਾਈ ਬੱਲਾ ਚੌਂਕ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਬੁੱਤ ਤੇ ਜਨਮਦਿਨ ਮਨਾਇਆ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਯੂਥ ਪ੍ਰਧਾਨ ਜਗਦੇਵ ਸਿੰਘ ਪਾਗਲੀ ਅਤੇ ਘੱਟ ਗਿਣਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਨੀਸ਼ ਖਾਨ ਵਿਸ਼ੇਸ਼ ਤੌਰ ਤੇ ਪਹੁੰਚੇ।
ਸੰਸਥਾ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਨੇ ਸਰਕਾਰ ਤੋਂ ਮੰਗ ਕੀਤੀ ਕੀ ਭਾਈ ਬਾਲਾ ਚੌਂਕ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਦੇ ਇਰਦ ਗਿਰਦ ਸੁੰਦਰੀ ਕਰਨ ਕੀਤਾ ਜਾਵੇ ਉੱਥੇ ਇੱਕ ਬੱਸ ਸਟੈਂਡ ਅਤੇ ਲਾਇਬਰੇਰੀ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਬਾਰੇ ਨੌਜਵਾਨ ਪੀੜੀ ਨੂੰ ਜਾਣਕਾਰੀ ਮਿਲ ਸਕੇ ਸੰਸਥਾ ਦੇ ਮੁੱਖ ਸੇਵਾਦਾਰ ਗੁਲਜਾਰ ਸਿੰਘ ਲਵਲੀ ਨੇ ਕਿਹਾ ਕਿ ਸਰਾਭਾ ਨਗਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਹਾ ਜਾਵੇ ਅਤੇ ਕਿਪਸ ਮਾਰਕੀਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਰੱਖਿਆ ਜਾਵੇ ।
ਇਸ ਮੌਕੇ ਉਹਨਾਂ ਤੋਂ ਇਲਾਵਾ ਯੂਥ ਪ੍ਰਧਾਨ ਜਗਦੇਵ ਸਿੰਘ ਪਾਗਲੀ ਘੱਟ ਗਿਣਤੀ ਵਿੰਗ ਦੇ ਜਿਲ੍ਹਾ ਪ੍ਰਧਾਨ ਅਨੀਸ਼ ਖੰਨਾ ਭਾਈ ਘਨਈਆ ਜਲ ਬਚਾਓ ਜਲ ਪੂਰਤੀ ਸੰਗਠਨ ਦੇ ਮੁੱਖ ਸੇਵਾਦਾਰ ਗੁਲਜਾਰ ਜੀ ਗੁਲਜਾਰਜੀਤ ਸਿੰਘ ਲਵਲੀ ਅਤੇ ਬਾਬਾ ਜੈ ਸਿੰਘ ਖਲਕਟ ਇੰਟਰਨੈਸ਼ਨਲ ਸੋਸਾਇਟੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਗੁਰਪ੍ਰੀਤ ਸਿੰਘ ਪ੍ਰਤਾਪ ਸਿੰਘ ਵਾਲਾ ਆਦਿ ਹਾਜ਼ਰ ਸਨ।
Kindly like,share and subscribe our youtube channel CPD NEWS.Contact for News and advertisement at 9803-4506-01
1681500cookie-checkਨੌਜਵਾਨ ਪੀੜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਤੇ ਪਹਿਰਾ ਦੇਣ- ਹਰਦੇਵ ਬੋਪਾਰਾਏ