
ਚੜ੍ਹਤ ਪੰਜਾਬ ਦੀ
ਸ਼ਿਵ ਸੋਨੀ
ਰਾਮਪੁਰਾ ਫੂਲ-ਨਗਰ ਕੋਂਸਲ ਰਾਮਪੁਰਾ ਫੂਲ ਵੱਲੋਂ ਨਗਰ ਕੋਸਲ ਦੀਆਂ ਦੁਕਾਨਾ ਦੇ ਕਿਰਾਇਆ ਵਿੱਚ ਅਚਨਚੇਤ ਕਰੀਬ 20 ਗੁਣਾ ਦੇ ਕੀਤੇ ਵਾਧੇ ਦੇ ਰੋਸ ਵਿੱਚ ਬੱਸ ਸਟੈਂਡ ਮਾਰਕਿਟ ਦੇ ਸਮੂਹ ਦੁਕਾਨਦਾਰਾ ਵੱਲੋਂ ਜਿਥੇ ਦੁਕਾਨਾ ਅੱਗੇ ਕਾਲੀਆਂ ਝੰਡੀਆਂ ਲਗਾਈਆਂ ਗਈਆਂ ਉਥੇ ਸੋਮਵਾਰ ਸਵੇਰ ਦੋ ਘੰਟੇ ਲਈ ਦੁਕਾਨਾ ਬੰਦ ਕਰਕੇ ਨਗਰ ਕੋਸਲ ਦੇ ਅਧਿਕਾਰੀਆਂ ਖਿਲਾਫ ਰੋਸ ਰੈਲੀ ਕੱਢੀ ਗਈ ।
ਸਮੂਹ ਵਪਾਰ ਸੰਘ ਬੱਸ ਸਟੈਂਡ ਮਾਰਕਿਟ ਰਾਮਪੁਰਾ ਫੂਲ ਦੀ ਅਗਵਾਈ ਵਿੱਚ ਕੱਢੀ ਇਹ ਰੋਸ ਰੈਲੀ ਸਥਾਨਕ ਬਾਲਮਿਕ ਚੌਂਕ ਤੋਂ ਸੁਰੂ ਹੋ ਕੇ ਵੱਖ ਵੱਖ ਬਜਾਰਾਂ ਵਿੱਚ ਹੁੰਦੀ ਹੋਈ ਨਗਰ ਕੋਸਲ ਦੇ ਦਫਤਰ ਵਿਖੇ ਜਾ ਕੇ ਸਮਾਪਤ ਹੋਈ ਜਿਥੇ ਦੁਕਾਨਦਾਰਾ ਵੱਲੋਂ ਨਗਰ ਕੋਸਲ ਵੱਲੋਂ ਜਾਰੀ ਨੋਟਿਸਾਂ ਦਾ ਜਵਾਬ ਜਮਾਂ ਕਰਵਾਇਆ ਗਿਆ ਤੇ ਕਾਰਜ ਸਾਧਕ ਅਫਸਰ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ।
ਇਸ ਮੌਕੇ ਬੋਲਦਿਆਂ ਦੁਕਾਨਦਾਰ ਵਰਿੰਦਰ ਭਾਟੀਆ, ਸੰਜੀਵ ਪਹਾੜੀਆਂ, ਇੰਦਰਪਾਲ, ਮੱਖਣ ਜਿੰਦਲ, ਰਜਨੀਸ਼ ਕਰਕਰਾ ਆਦਿ ਨੇ ਕਿਹਾ ਕਿ ਨਗਰ ਕੋਸਲ ਰਾਮਪੁਰਾ ਫੂਲ ਵੱਲੋਂ ਮੰਦੀ ਦੀ ਮਾਰ ਝੱਲ ਰਹੇ ਵਪਾਰੀਆਂ ਤੇ ਕਿਰਾਏ ਵਿੱਚ ਨਜਾਇਜ਼ ਵਾਧੇ ਦੇ ਜਾਰੀ ਨਾਦਰਸ਼ਾਹੀ ਫਰਮਾਨ ਨੂੰ ਲਾਗ ਨਹੀ ਹੋਣ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਜੇਕਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਸ ਸਮੱਸਿਆਂ ਦਾ ਹੱਲ ਨਾ ਕੀਤਾ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ ।
ਕਿਰਾਏ ਵਿੱਚ ਕੀਤੇ ਵਾਧੇ ਸਬੰਧ ਵਿੱਚ ਅੱਜ ਹਲਕਾ ਵਿਧਾਇਕ ਬਲਕਾਰ ਸਿੱਧੂ ਨਾਲ ਮੀਟਿੰਗ ਤੈਅ
ਰੋਸ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀਆਂ ਦੇ ਆਗੂਆਂ ਨੇ ਦੁਕਾਨਦਾਰਾ ਨੂੰ ਭਰੋਸਾ ਦਵਾਇਆ ਕਿ ਉਹ ਇਸ ਮਸਲੇ ਦੇ ਹੱਲ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਮੰਗਲਵਾਰ ਸਵੇਰ 10 ਵਜੇ ਸਥਾਨਕ ਨਗਰ ਕੋਸਲ ਦਫਤਰ ਵਿਖੇ ਵਪਾਰੀਆਂ ਦੀ ਮੀਟਿੰਗ ਕਰਵਾਉਣਗੇ । ਇਸ ਮੋਕੇ ਵਾਰਡ ਨੰ 13 ਦੀ ਕੋਸਲਰ ਵਁਲੋ ਦੁਕਾਨਦਾਰਾ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਰੋਕੀ ਸਿੰਘ, ਵਿਸੂ ਬਾਂਸਲ, ਭੋਲਾ ਬਿੰਦਲ, ਜੋਸਫ ਬਾਂਸਲ, ਸਿਕੰਦਰ ਸਿੰਘ, ਜਨਕਰਾਜ, ਰਾਜਨ ਕੁਮਾਰ, ਵੀਨੂੰ ਕੁਮਾਰ, ਅਜੈ ਵਰਗ, ਅਜੈ ਗੋਇਲ, ਪ੍ਰਦੀਪ ਕੁਮਾਰ, ਰਾਕੇਸ਼ ਮਿੱਤਲ, ਹਰਿੰਦਰ ਸਰਮਾਂ, ਭੂਸਨ ਕੁਮਾਰ, ਵਿਸ਼ਾਲ ਕੁਮਾਰ, ਮੱਖਣ ਬਾਂਸਲ ਆਦਿ ਸਾਮਲ ਸਨ ।
Kindly like,share and subscribe our youtube channel CPD NEWS.Contact for News and advertisement at 9803-4506-01
1681920cookie-checkਵਧਾਏ ਗਏ ਕਿਰਾਇਆ ਦੇ ਖਿਲਾਫ ਦੁਕਾਨਦਾਰਾ ਨੇ ਕਾਲੀਆਂ ਝੰਡੀਆਂ ਲੈ ਕੇ ਕੱਢੀ ਰੋਸ ਰੈਲੀ