April 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 24 ਸਤੰਬਰ(ਪ੍ਰਦੀਪ ਸ਼ਰਮਾ): ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ, ਉਪ- ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਨੋਡਲ ਅਫ਼ਸਰ ਚਮਕੌਰ ਸਿੰਘ (ਪੀ.ਈ.ਐਸ-1) ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਬਲਾਕ ਨੋਡਲ ਅਫ਼ਸਰ ਚਮਕੌਰ ਸਿੰਘ, ਲੈਕਚਰਾਰ ਮੀਨੂੰ ਗੁਪਤਾ, ਦਰਸ਼ਨ ਸਿੰਘ ਸਕੂਲ ਇੰਚਾਰਜ ਬੁੱਗਰ, ਲੈਕਚਰਾਰ ਰਣਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ
ਭਾਸ਼ਨ ਮੁਕਾਬਲੇ ਵਿੱਚ ਪਹਿਲੀ ਪੁਜੀਸ਼ਨ ਸਿਮਰਨਜੀਤ ਕੌਰ ਸਸਸਸ ਰਾਮਪੁਰਾ ਮੰਡੀ (ਕ), ਲੇਖ ਮੁਕਾਬਲੇ (ਪੱਧਰ 6-8 ) ਵਿੱਚ ਪਹਿਲੀ ਪੁਜੀਸ਼ਨ ਮਨਪ੍ਰੀਤ ਕੌਰ ਸਮਸ ਲਹਿਰਾ ਖਾਨਾ, ਪਵਿੱਤਰ ਕੌਰ (ਪੱਧਰ 9-12) ਲਹਿਰਾ ਬੇਗਾ ਪੇਂਟਿੰਗ ਮੁਕਾਬਲੇ ਵਿੱਚ ਪਹਿਲੀ ਪੁਜੀਸ਼ਨ (ਪੱਧਰ 6-8) ਭਰਵੀਨ ਕੌਰ ਸਸਸਸ ਚੱਕ ਫਤਹਿ ਸਿੰਘ, (ਪੱਧਰ 9-12) ਨਰਿੰਦਰ ਸਿੰਘ ਸਸਸਸ ਫੂਲ ਟਾਊਨ (ਲੜਕੇ) ਵੱਲੋਂ ਹਾਸਲ ਕੀਤੀ ਗਈ। ਇਨਾਂ ਮੁਕਾਬਲਿਆਂ ਵਿੱਚ ਗੁਰਵਿੰਦਰ ਸਿੰਘ, ਮੈਡਮ ਪ੍ਰਭਾ, ਗੁਰਵਿੰਦਰ ਕੌਰ ਬੀ ਐੱਮ ਹਿੰਦੀ, ਸੁਖਵੀਰ ਕੌਰ, ਧਰਮਪਾਲ ਕੌਰ, ਜਸਵੀਰ ਕੌਰ, ਦੀਪਤੀ ਗੋਇਲ, ਗੀਤਿਕਾ, ਰਵਿੰਦਰ ਕੌਰ, ਜੱਜਮੈਂਟ ਅਤੇ ਮੈਡਮ ਮੀਨੂ ਗੁਪਤਾ ਵੱਲੋਂ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਇਸ ਮੌਕੇ ਜਸਕਰਨ ਸਿੰਘ ਬੀ.ਐੱਮ ਸਾਇੰਸ, ਜਗਦੀਪ ਸਿੰਘ, ਲੈਕਚਰਾਰ ਰਣਬੀਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
#For any kind of News and advertisment contact us on 980-345-0601 
129090cookie-checkਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦਾ ਸਫ਼ਲ ਆਯੋਜਿਨ
error: Content is protected !!