September 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 25 ਸਤੰਬਰ, (ਪ੍ਰਦੀਪ ਸ਼ਰਮਾ)  : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਥਾਨਕ ਸ਼ਹਿਰ ਰਾਮਪੁਰਾ ਦੇ ਵਪਾਰ ਮੰਡਲ ਦੇ ਪ੍ਰਧਾਨ ਅਮਰਨਾਥ ਬਾਂਸਲ ਪਲਾਈਆ ਵਾਲੇ ਨੂੰ ਬਣਾਈਆਂ ਗਿਆ। ਇਸ ਮੌਕੇ ਸ਼ਹਿਰ ਦੇ ਸਮੂਹ ਵਪਾਰੀ ਵਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲੇਖ ਰਾਜ ( ਚਾਹ ਵਾਲੇ) ਅਤੇ ਨਰੇਸ਼ ਕੁਮਾਰ ਬਿੱਟੂ ਨੇ ਦਸਿਆ ਕਿ ਵਪਾਰੀ ਵਰਗ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਮੌਜੂਦਾ ਸਰਕਾਰ ਤੱਕ ਪਹੁੰਚਾਉਣ ਤੇ ਉਹਨਾਂ ਦੇ ਹੱਲ ਲਈ ਵਪਾਰ ਮੰਡਲ ਕਮੇਟੀ ਦੀ ਬਹੁਤ ਲੋੜ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਵਪਾਰ ਮੰਡਲ ਰਾਮਪੁਰਾ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਅਮਰਨਾਥ ਬਾਂਸਲ ਪਲਾਈਆ ਵਾਲੇ ਨੂੰ ਪ੍ਰਧਾਨ ਬਣਾਇਆ ਗਿਆ। ਦੂਸਰੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਬਾਅਦ ਵਿੱਚ ਕੀਤੀ ਜਾਵੇਗੀ।
ਵਿਧਾਇਕ ਬਲਕਾਰ ਸਿੱਧੂ ਤੇ ਆਮ ਆਦਮੀ ਪਾਰਟੀ ਦਾ ਕੀਤਾ ਧੰਨਵਾਦ, ਦੁਕਾਨਦਾਰਾਂ ਤੇ ਵਪਾਰੀਆਂ ‘ਚ ਖੁਸ਼ੀ ਦੀ ਲਹਿਰ
ਇਸ ਮੌਕੇ ਵਪਾਰ ਮੰਡਲ ਰਾਮਪੁਰਾ ਦੇ ਨਵ ਨਿਯੁਕਤ ਪ੍ਰਧਾਨ ਅਮਰਨਾਥ ਬਾਂਸਲ ਪਲਾਈਆ ਵਾਲੇ ਨੇ ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨੂੰ ਦੋ ਸੇਵਾ ਲਾਈ ਗਈ ਹੈ ਉਸ ਨੂੰ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਕਮੇਟੀ ਮੈਂਬਰ  ਆਰ ਐਸ ਜੇਠੀ, ਰੂਬੀ ਬਰਾੜ,ਨਰੇਸ਼  ਕੁਮਾਰ ਬਿੱਟੂ, ,ਇੰਦਰਜੀਤ ਗੋਰਾ ,ਲੇਖਰਾਜ,  ਟਰੱਕ ਯੂਨੀਅਨ ਦੇ ਪ੍ਰਧਾਨ ਸਤਿੰਦਰ ਪੰਮਾ ਆਦਿ ਹਾਜ਼ਰ ਸਨ।
#For any kind of News and advertisment contact us on 980-345-0601
129120cookie-checkਵਪਾਰ ਮੰਡਲ ਰਾਮਪੁਰਾ ਫੂਲ ਦੇ ਅਮਰਨਾਥ ਬਾਂਸਲ ( ਪਲਾਈਆ ਵਾਲੇ) ਪ੍ਰਧਾਨ ਚੁਣੇ ਗਏ
error: Content is protected !!