October 12, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 24 ਸਤੰਬਰ (ਸਤ ਪਾਲ ਸੋਨੀ) – ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਯੁਵਕ ਮਾਮਲੇ, ਖੇਡ ਮੰਤਰਾਲਾ (ਭਾਰਤ ਸਰਕਾਰ)  ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਗਾ “ਯੁਵਾ ਉਤਸਵ” ਦਾ ਆਯੋਜਨ ਕੀਤਾ ਗਿਆ। ਸਾਲ 2022-23 ਵਿੱਚ, “ਵਿਕਸਿਤ ਭਾਰਤ ਦਾ ਟੀਚਾ” ਥੀਮ ਦੇ ਨਾਲ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਬੈਨਰ ਹੇਠ ਆਪਣੇ ਮੁੱਖ ਪ੍ਰੋਗਰਾਮਾਂ ਨੂੰ ਥੀਮ ਕੀਤਾ ਹੈ। ਪ੍ਰੋਗਰਾਮ ਦਾ ਮੂਲ ਉਦੇਸ਼ ਯੁਵਾ ਸ਼ਕਤੀ ਦੀ ਭਾਵਨਾ ਨਾਲ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣਾ ਅਤੇ ਮਾਹਿਰਾਂ ਦੀ ਅਗਵਾਈ ਹੇਠ ਦੇਸ਼ ਦੇ ਨੌਜਵਾਨ ਕਲਾਕਾਰਾਂ, ਲੇਖਕਾਂ, ਫੋਟੋਗ੍ਰਾਫਰਾਂ ਅਤੇ ਬੁਲਾਰਿਆਂ ਦਾ ਇੱਕ ਭਾਈਚਾਰਾ ਬਣਾਉਣਾ ਹੈ।
ਐਸ.ਸੀ.ਡੀ. ਸਰਕਾਰੀ ਕਾਲਜ਼ ਲੁਧਿਆਣਾ ਵਿਖੇ ਕਰਵਾਇਆ ਗਿਆ ਸਮਾਗਮ
ਯੁਵਾ ਉਤਸਵ ਪੇਂਟਿੰਗ, ਕਵਿਤਾ ਲੇਖਣ,ਫੋਟੋਗ੍ਰਾਫੀ ਵਰਕਸ਼ਾਪ, ਘੋਸ਼ਣਾ ਪ੍ਰਤੀਯੋਗਤਾ ਸੱਭਿਆਚਾਰਕ ਉਤਸਵ- ਸਮੂਹ ਸਮਾਗਮ ਅਤੇ ਯੁਵਕ ਸੰਮੇਲਨ- ਯੁਵਾ ਸਮਾਗਮ ਦੇ ਹਿੱਸੇ ਹਨ।ਕਾਮਨਵੈਲਥ ਸਿਲਵਰ ਮੈਡਲਿਸਟ 2022- ਵੇਟਲਿਫਟਿੰਗ ”  ਵਿਕਾਸ ਠਾਕੁਰ” ਵੱਲੋਂ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜੋ ਪੂਰੇ ਭਾਰਤ ਦੇ ਯੂਥ ਆਈਕਨ ਹਨ। ਵਿਕਾਸ ਠਾਕੁਰ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਖੇਡਾਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਬ੍ਰਿਜ ਲਾਲ ਠਾਕੁਰ ਵੀ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ  ਚਰਨਜੀਤ ਸਿੰਘ, ਸਟੇਟ ਡਾਇਰੈਕਟਰ, ਆਰ. ਐਸ. ਈ. ਟੀ.ਆਈ.ਐਸ. ਪੰਜਾਬ, ਨਵਦੀਪ ਸਿੰਘ, ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ, ਡੀ.ਬੀ.ਈ.ਈ., ਪ੍ਰਦੀਪ ਸਿੰਘ ਵਾਲੀਆ,ਪ੍ਰਿੰਸੀਪਲ, ਐਸ.ਸੀ.ਡੀ. ਸਰਕਾਰੀ ਕਾਲਜ, ਸ੍ਰੀਮਤੀ ਬਲਜੀਤ, ਸੰਸਥਾਪਕ, ਯੇਫ, ਲੁਧਿਆਣਾ ਅਤੇ ਵੱਖ-ਵੱਖ ਜੱਜ ਹਾਜ਼ਰ ਸਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਪ੍ਰਤੀਭਾਗੀਆਂ ਦਾ ਨਿਰਣਾ ਕੀਤਾ। ਜੇਤੂਆਂ ਨੂੰ ਨਕਦ ਇਨਾਮ, ਸਰਟੀਫਿਕੇਟ, ਟਰਾਫੀਆਂ ਅਤੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਗਿਆ। ਸਾਰੇ ਪ੍ਰਤੀਯੋਗੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਸ਼੍ਰੀਮਤੀ ਰਸ਼ਮੀਤ ਕੌਰ, ਡੀ.ਵਾਈ.ਓ ਨੇ ਕਿਹਾ ਕਿ ਪਹਿਲੀ ਵਾਰ ਆਯੋਜਿਤ ਯੁਵਾ ਉਤਸਵ ਨੂੰ ਬੇਹੱਦ ਭਰਵਾਂ ਤੇ ਸ਼ਾਨਦਾਰ ਹੁੰਗਾਰਾ ਮਿਲਿਆ ਹੈ।
#For any kind of News and advertisment contact us on 980-345-0601
129050cookie-checkਨਹਿਰੂ ਯੁਵਾ ਕੇਂਦਰ ਲੁਧਿਆਣਾ  ਵੱਲੋਂ ਜ਼ਿਲ੍ਹਾ ਪੱਧਰੀ “ਯੁਵਾ ਉਤਸਵ”ਆਯੋਜਿਤ
error: Content is protected !!