April 27, 2024

Loading

 ਚੜ੍ਹਤ ਪੰਜਾਬ ਦੀ,
ਲੁਧਿਆਣਾ,(ਸਤ ਪਾਲ ਸੋਨੀ ):ਦਾ ਰੇਵਨਿਉ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਵਲੋਂ 36ਵਾਂ ਸਦਭਾਵਨਾ ਦਿਵਸ ਅਤੇ ਹਿਊਮਨ ਰਾਇਟਸ ਦਿਵਸ ਮੌਕੇ ਪਟਵਾਰ ਜਗਤ ਦੇ ਮਹਾਨ ਯੋਧੇ ਚੌਧਰੀ ਧੀਰੇਂਦਰ ਸਿੰਘ ਚੌਹਾਨ ਅਤੇ ਪੰਡਿਤ ਰਜਿੰਦਰ ਪਾਲ ਦੀ ਯਾਦ ਨੂੰ ਸਮਰਪਿਤ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਸਹਿਯੋਗ ਨਾਲ ਜਿਲ੍ਹਾ ਪਟਵਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਮਨੁੱਖਤਾ ਦੇ ਭਲੇ ਲਈ ਮਹਾਨ ਖ਼ੂਨਦਾਨ ਕੈਂਪ ਨਵੀਂ ਕਚਹਿਰੀ ਵਿਖੇ ਲਗਾਇਆ ਗਿਆ।

ਸਮਾਗਮ ਦੀ ਆਰੰਭਤਾ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਆਰੰਭ ਉਪਰੰਤ ਝੰਡੇ ਦੀ ਰਸਮ ਦਾ ਰੇਵਨਿਓ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਅਤੇ ਸਟੇਟ ਕੈਸ਼ੀਅਰ ਕਰਨ ਜਸਪਾਲ ਸਿੰਘ ਨੇ ਕੀਤੀ।
ਆਪਣੇ ਸਰੀਰ ਦੇ ਹਿਸੇ ਵਿਚੋ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਸੱਭ ਤੋਂ ਉਤਮ ਪੁੰਨ ਦਾਨ
ਸਮਾਗਮ ਦੇ ਮੁੱਖ ਮਹਿਮਾਨ ਏ.ਡੀ.ਸੀ ਜਨਰਲ ਰਾਹੁਲ ਚਬਾ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਖੂਨਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਨ ਬਹੁਤ ਪ੍ਰਕਾਰ ਦੇ ਹਨ ਪਰ ਆਪਣੇ ਸ਼ਰੀਰ ਦੇ ਹਿਸੇ ਵਿਚੋ ਇਕ ਯੂਨਿਟ ਖੂਨਦਾਨ ਕਰਨ ਨਾਲ ਤਿੰਨ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਸੰਸਾਰ ਵਿੱਚ ਸੱਭ ਤੋਂ ਵੱਡਾ ਪੁੰਨ ਦਾਨ ਹੈਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖ਼ੂਨਦਾਨ ਕੈਂਪ ਦੌਰਾਨ 150 ਬਲਡ ਯੂਨਿਟ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਬਲਬੀਰ ਚੰਦ ਦੀ ਟੀਮ ਅਤੇ ਰਘੂਨਾਥ ਹਸਪਤਾਲ ਦੇ ਬੀ.ਟੀ.ਓ ਡਾਕਟਰ ਅਮਿਨਾ ਗੁਪਤਾ ਦੀ ਟੀਮ ਨੇ ਇਕਤਰ ਕੀਤਾ।
ਇਸ ਮੌਕੇ ਜਿਲ੍ਹਾ ਪਟਵਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਕੁਮਾਰ ਅਤੇ ਸਾਥੀਆਂ ਨੇ ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਰਾਕੇਸ਼ ਪਾਠਕ, ਚੇਅਰਮੈਨ ਜਸਵੀਰ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਨਵਦੀਪ ਸਿੰਘ ਸਿੱਧੂ ਜਨਰਲ ਸਕੱਤਰ,ਅਮਨਪ੍ਰੀਤ ਸਿੰਘ ਭੁੱਲਰ ਕੈਸ਼ੀਅਰ, ਤਹਿਸੀਲ ਪ੍ਰਧਾਨ ਰਾਜੀਵ ਕੁਮਾਰ, ਕੁਲਦੀਪ ਸਿੰਘ ਗਿਲ,ਅਨਿਤ ਮਲਿਕ, ਨਿਰਮਲ ਸਿੰਘ ਰੰਧਾਵਾ, ਇਕਬਾਲ ਸਿੰਘ, ਨਰਿੰਦਰ ਸਿੰਘਸਿੱਧੂ,ਸੰਦੀਪ ਕੁਮਾਰ, ਵਰਿੰਦਰਪਾਲ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰਿੰਸ ਕੁਮਾਰ, ਅਮਿਤ ਗਰਗ,ਸੰਦੀਪ ਕੁਮਾਰ, ਨਰਿੰਦਰਪਾਲ ਸਿੰਘ, ਸੁਖਜਿੰਦਰ ਸਿੰਘ ਔਜਲਾ, ਅਸ਼ਵਨੀ ਕੁਮਾਰ,ਦਲੀਪ ਸਿੰਘ ਪਡਾ, ਨਰਿੰਦਰ ਸਿੰਘ, ਅਰਸ਼ਦੀਪ ਸਿਘ, ਸੁੱਖਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਭਰੋਵਾਲ,ਅਭਿਸ਼ੇਕ ਚੋਪੜਾ,ਦੀਪਕ ਸਿੰਗਲਾ, ਵਿਰਾਜ ਦੀਪ, ਯਾਦਵਿੰਦਰ ਸਿੰਘ, ਰੁਪਿੰਦਰ ਸਿੰਘ, ਸੁੱਖਵਿੰਦਰ ਸਿੰਘ ਸੋਡੀ, ਦਲਜੀਤ ਕੁਮਾਰ, ਬਲਰਾਜ ਸਿੰਘ,ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ,ਕੁਲਦੀਪ ਸਿੰਘ ਲਾਂਬਾ, ਡੀ.ਪੀ ਸਿੰਘ ਤੇ ਸਾਥੀਆ ਦਾ ਦਿਲੋਂ ਧੰਨਵਾਦ ਕੀਤਾ।
94480cookie-checkਰੇਵਿਨਿਉ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਮਨੁੱਖਤਾ ਦੇ ਭਲੇ ਲਈ ਲਾਇਆ ਖ਼ੂਨਦਾਨ ਕੈਂਪ 
error: Content is protected !!