April 29, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ,10 ਦਸੰਬਰ, (ਪਰਦੀਪ ਸ਼ਰਮਾ):ਆਮ ਆਦਮੀ ਪਾਰਟੀ ਵੱਲੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕੀਤੀ ਜਿਸ ਵਿੱਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਪਹਿਲਾਂ ਹੀ ਹਲਕਾ ਇੰਚਾਰਜ ਦੇ ਤੌਰ ‘ਤੇ ਪਿਛਲੇ ਛੇਂ ਮਹੀਨਿਆਂ ਤੋ ਸਰਗਰਮੀ ਨਾਲ ਕੰਮ ਕਰ ਰਹੇ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਆਪਣਾ ਉਮੀਦਵਾਰ ਘੋਸਿਤ ਕਰ ਦਿੱਤਾ ਹੈ। ਪਾਰਟੀ ਦੇ ਇਸ ਐਲਾਨ ਨਾਲ ਹਲਕਾ ਰਾਮਪੁਰਾ ਫੂਲ ਦੇ ਆਪ ਪਾਰਟੀ ਦੇ ਖੇਮਿਆ ਵਿੱਚ ਖੁਸੀ ਦਾ ਮਹੌਲ ਬਣ ਗਿਆ ‘ਤੇ ਆਪ ਦੇ ਵਰਕਰਾਂ ‘ਤੇ ਆਗੂਆਂ ਨੇ ਪਾਰਟੀ ਦੇ ਮੁੱਖ ਦਫਤਰ ਰਾਮਪੁਰਾ ‘ਚ ਪਹੁੰਚਕੇ ਲੱਡੂ ਵੰਡੇ ‘ਤੇ ਪਾਰਟੀ ਉਮੀਦਵਾਰ ਸਿੱਧੂ ਨੂੰ ਵਧਾਈਆਂ ਦਿੱਤੀਆਂ ।
ਗੁਰੂਘਰ ਨਤਮਸਤਕ ਹੋਏ ਸਿੱਧੂ, ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ ਤੇ ਹਾਈਕਮਾਂਡ ਦਾ ਕੀਤਾ ਧੰਨਵਾਦ
ਇਸ ਤੋ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਪਣੇ ਪਾਰਟੀ ਵਰਕਰਾਂ ਤੇ ਲੋਕਲ ਆਗੂਆਂ ਨਾਲ ਗੁਰਦੁਆਰਾ ਸਹਿਬ ਰਾਮਪੁਰਾ ਫੂਲ ਵਿਖੇ ਜਾਕੇ ਵਹਿਗੁਰੂ ਦਾ ਸੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਤੇ ਪਾਰਟੀ ਉਮੀਦਵਾਰ ਬਣਨ ‘ਤੇ  ਵਹਿਗੁਰੂ ਦਾ ਸੁਕਰਾਨਾ ਕੀਤਾ।
ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਦਾ ਕੰਮ ਵੇਖਦਿਆ ਉਹਨਾਂ ਨੂੰ ਵੱਡੀ ਜੁੰਮੇਵਾਰੀ ਦਿੰਦਿਆਂ ਹਲਕੇ ਦੀ ਨੁਮਾਇੰਦਗੀ ਦਿੱਤੀ ਹੈ। ਇਹ ਸੀਟ ਜਿੱਤ ਕੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਨੂੰ ਖੁਸਹਾਲੀ ਦੇ ਰਾਹ ਪਾਵਾਗੇ। ਉਹਨਾਂ ਇਹ ਵੀ ਕਿਹਾ ਕਿ ਮੇਰਾ ਮੁੱਖ ਮੁਕਾਬਲਾ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮਾਲ ਮੰਤਰੀ ਕਾਂਗੜ ਨਾਲ ਹੈ ਤੇ ਉਹ ਇਹਨਾਂ ਦੋਵੇ ਧੁਨੰਤਰ ਨੇਤਾਵਾਂ ਨੂੰ ਚਿੱਤ ਕਰਕੇ ਵਿਧਾਨ ਸਭਾ ਵਿੱਚ ਜਰੂਰ ਪਹੁੱਚਣਗੇ। ਅਖੀਰ ਵਿੱਚ ਉਹਨਾਂ ਹਲਕਾ ਵਾਸੀਆਂ ‘ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਹਲਕਾ ਵਾਸੀਆਂ ਦਾ ਨਿਮਾਣਾ ਸੇਵਕ ਹਾਂ ਤੇ ਹਲਕੇ ਦੇ ਵੋਟਰ ਉਹਨਾਂ ਨੂੰ ਜਰੂਰ ਵਿਧਾਨ ਸਭਾ ਵਿੱਚ ਭੇਜਣਗੇ।
94450cookie-checkਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਆਪ ਨੇ ਪ੍ਰਸਿੱਧ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਬਣਾਇਆ ਉਮੀਦਵਾਰ
error: Content is protected !!