March 29, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ):ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੁਸਾਇਟੀ ਵਲੋਂ ਪਿਛਲੇ 15 ਸਾਲਾਂ ਤੋਂ ਉਭਰਦੇ ਕਵੀਆਂ ਦੀਆਂ ਕਾਰਜਸ਼ਾਲਾਵਾਂ ਲਗਾ ਕੇ ਸਥਾਪਤ ਕਵੀਆਂ ਰਾਹੀਂ ਕਵਿਤਾ ਲਿਖਣ ਦਾ ਢੰਗ, ਸਟੇਜੀ ਕਵੀਆਂ ਦੇ ਗੁਣ, ਪਿੰਗੁਲ ਅਰੂਜ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਹੁਣ ਤੱਕ ਤਕਰੀਬਨ 250 ਤੋਂ ਵੱਧ ਉਭਰਦੇ ਕਵੀਆਂ ਨੂੰ ਪਰਮਦੀਪ ਸਿੰਘ ਦੀਪ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਕਰੋਨਾ ਮਹਾਂਮਾਰੀ ਕਰ ਕੇ ਜਿਥੇ ਸਭ ਕਾਰਜ ਠੱਪ ਹੋ ਗਏ ਸਨ ਅਤੇ ਕਿਸੇ ਤਰ੍ਹਾਂ ਦਾ ਕੋਈ ਵੀ ਸਮਾਗਮ ਕਰਨ ਦੀ ਮਨਾਹੀ ਸੀ ਓਦੋਂ ਵੀ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵਲੋਂ ਲਗਾਤਾਰ ਦੋ ਸਾਲ ਆਨਲਾਈਨ ਕਾਰਜਸ਼ਾਲਾ ਲਗਾ ਕੇ ਉਭਰਦੇ ਕਵੀਆਂ ਨੂੰ ਘਰ ਬੈਠੇ ਹੀ ਯੋਗ ਕਵੀਆਂ ਤੋਂ ਸੇਧ ਲੈਣ ਲਈ ਜ਼ੂਮ ਐਪ ਰਾਹੀਂ ਸਮਾਗਮ ਉਲੀਕੇ ਗਏ ਅਤੇ ਕਵੀ ਦਰਬਾਰ ਕਰਵਾ ਕੇ ਸਭ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਸੁਸਾਇਟੀ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਹੁਣ ਦੋ ਸਾਲ ਵਿੱਚ ਹਾਜ਼ਰ ਹੋਏ ਸਮੂਹ ਸਥਾਪਤ ਅਤੇ ਉਭਰਦੇ ਕਵੀਆਂ ਅਤੇ ਕਵਿਤਰੀਆਂ ਨੂੰ 12 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂਂ ਦੇਸ਼ ਵਿਦੇਸ਼ ਦੇ ਕਵੀ ਸਾਹਿਬਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਸੁਸਾਇਟੀ ਵੱਲੋਂ ਪਿਛਲੇ 15 ਸਾਲਾਂ ਵਿੱਚ ਕੀਤੇ ਗਏ ਕਾਰਜਾਂ ਦਾ ਸੋਵੀਨਰ ਵੀ ਰੀਲੀਜ਼ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਭਰਦੇ ਕਵੀਆਂ ਦੀ ਕਵਿਤਾਵਾਂ ਦੀ ਤੀਸਰੀ ਪੁਸਤਕ ਵੀ ਰੀਲੀਜ਼ ਕੀਤੀ ਜਾ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਤੋਂ 250 ਤੋਂ ਵੱਧ ਕਵੀਆਂ ਦੇ ਸ਼ਾਮਲ ਹੋਣ ਦੀ ਪ੍ਰਵਾਨਗੀ ਆ ਚੁੱਕੀ ਹੈ।
94550cookie-check12 ਦਸੰਬਰ ਨੂੰ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂਂ ਦੇਸ਼ ਵਿਦੇਸ਼ ਦੇ ਕਵੀ ਸਾਹਿਬਾਨ ਦਾ ਸਨਮਾਨ
error: Content is protected !!