April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਅਕਤੂਬਰ (ਪ੍ਰਦੀਪ ਸ਼ਰਮਾ) : ਨਵ ਭਾਰਤ ਕਲਾ ਮੰਚ ਰਾਮਪੁਰਾ ਫੂਲ ਵੱਲੋਂ ਸਥਾਨਕ ਗੀਤਾਂ ਭਵਨ ਵਿਖੇ ਕਰਵਾਈ ਗਈ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਵਿੱਚ ਕਰਵਾਈ ਗਈ ਰਾਮਲੀਲਾ ਦੇ ਆਖਰੀ ਦਿਨ ਭਾਜਪਾ ਆਗੂ ਮੱਖਣ ਬੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਾਰੰਗ ਕਲਾ ਮੰਚ ਦੇ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਰਾਜਤਿਲਕ ਮੋਕੇ ਰਾਮਲੀਲਾ ਦੇ ਪਾਤਰਾਂ ਦਾ ਕੀਤਾ ਸਨਮਾਨ

ਰਾਮਲੀਲਾ ਦੇ ਆਖਰੀ ਦਿਨ ਭਗਵਾਨ ਸ਼੍ਰੀ ਰਾਮ ਚੰਦਰ, ਮਾਤਾ ਸੀਤਾ, ਲਛਮਣ, ਭਰਤ, ਸ਼ਤਰੂਘਨ, ਹੰਨੂਮਾਨ ਸਮੇਤ ਗੁਰੂ ਵਸ਼ਿਸ਼ਟ ਰਾਹੀਂ ਦਰਬਾਰ ਸਜਾਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ। ਸਮਾਗਮ ਦੇ ਆਖਰੀ ਦਿਨ ਮੁੱਖ ਮਹਿਮਾਨ ਸਮੇਤ ਰਾਮਲੀਲਾ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਤੇ ਕਲਾਕਾਰਾਂ ਨੂੰ ਅਤੇ ਪ੍ਰੈੱਸ ਕਲੱਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੀਤ ਪ੍ਰਧਾਨ ਸੰਜੀਵ ਅਗਰਵਾਲ, ਡਾਇਰੈਕਟਰ ਸੁਖਮੰਦਰ ਕਲਸੀ, ਜਰਨਲ ਸਕੱਤਰ ਰਜਨੀਸ਼ ਕਰਕਰਾ, ਸੁਖਮੰਦਰ ਰਾਮਪੁਰਾ, ਡਾ ਅਜੀਤ ਅਗਰਵਾਲ, ਹਰਦੀਪ ਚਹਿਲ , ਡਾ ਰਵੀ ਸਿੰਗਲਾ, ਜਤਿੰਦਰ ਬਾਂਸਲ, ਹੈਪੀ ਰਤਨ, ਜਗਤਾਰ ਮਾਨ, ਗੁਰਪ੍ਰੀਤ ਸੀਟਾਂ, ਸੁਭਾਸ਼ ਪੇਂਟਰ ,ਬਸੰਤ ਕਸੂਤਾ, ਸਨੀ ਰਾਵਲਾ,ਬਲਦੇਵ ਜਿੰਦਲ, ਗਗਨ ਬੱਲੋਂ, ਟੈਣੀ ਬੁੱਗਰ, ਦੀਪਕ ਗਾਂਧੀ,ਪੰਕਜ ਗੋਇਲ, ਵਿਨੋਦ ਕੁਮਾਰ,ਮਾ ਭਗਵਾਨ ਦਾਸ,ਪ੍ਰਮੋਦ ਵਰਮਾ, ਕ੍ਰਿਸ਼ਨ ਗੋਇਲ, ਮੰਨਕੂ ਮਹਿਤਾ,ਆਦਿ ਸ਼ਾਮਲ ਸਨ।
 #For any kind of News and advertisment contact us on 980-345-0601 
130510cookie-checkਰਾਜ ਤਿਲਕ ਉਪਰੰਤ ਰਾਮਲੀਲਾ ਸਫਲਤਾ ਪੂਰਵਕ ਸੰਪੰਨ
error: Content is protected !!