April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,7 ਅਕਤੂਬਰ (ਪ੍ਰਦੀਪ ਸ਼ਰਮਾ):ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਕਰਵਾਏ ਜਾ ਰਹੇ ਚਾਰ ਰੋਜ਼ਾ ਯੁਵਕ ਮੇਲੇ (ਬਰਨਾਲਾ-ਮਲੇਰਕੋਟਲਾ ਜ਼ੋਨ) ਦਾ ਆਗਾਜ਼ ਪੂਰੀ ਧੂਮਧਾਮ ਨਾਲ ਕੈਂਪਸ ਵਿਖੇ ਮਿਤੀ: 07 ਅਕਤੂਬਰ 2022 ਨੂੰ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਡਾ. ਅਰਵਿੰਦ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਬਠਿੰਡਾ ਜਨਾਬ ਸ਼ੌਕਤ ਅਹਿਮਦ ਨੇ ਕੀਤੀ।

ਸੱਦੇ ਗਏ ਵਿਸ਼ੇਸ਼ ਮਹਿਮਾਨ ਸੂਫ਼ੀ ਗਾਇਕ ਕੰਵਰ ਗਰੇਵਾਲ, ਇੰਸਪੈਕਟਰ ਪ੍ਰਭਕਮਲ ਕੌਰ  ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗਗਨ ਥਾਪਾ, ਡਾ. ਡੈਨੀ ਸ਼ਰਮਾ, ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ, ਪ੍ਰੋ: ਕੁਲਵੀਰ ਸਿੰਘ,  ਡਾ. ਤੇਜਿੰਦਰ ਸਿੰਘ, ਪ੍ਰੋ: ਨੀਤੂ ਅਗਰਵਾਲ, ਪ੍ਰੋ: ਕੰਵਲਜੀਤ ਸਿੰਘ, ਪ੍ਰੋ: ਕਮਲਜੀਤ ਕੌਰ,ਪ੍ਰੋਫਸਰ ਮਗਨਪ੍ਰੀਤ  ਕੌਰ ਹਰਨਾਮ ਸਿੰਘ ਵਾਲਾ, ਅਮਨ ਸ਼ਰਮਾ ਰਾਮਪੁਰਾ, ਡਾ ਮਨਦੀਪ ਗੌੜ, ਜਗਪਾਲ ਸਿੰਘ, ਮਾਈਕਲ ਖਿੰਦੋ, ਸਮੇਤ ਸਮੂਹ ਸਟਾਫ਼ ਹਾਜ਼ਰ ਸਨ।
ਉਹਨਾਂ ਇਸ ਸਮਾਗਮ ਦਾ ਰਸਮੀ ਉਦਘਾਟਨ ਕਰਨ ਉਪਰੰਤ ਯੂਨੀਵਰਸਿਟੀ ਦੇ ਟੀ.ਪੀ.ਡੀ ਮਾਲਵਾ ਕਾਲਜ, ਰਾਮਪੁਰਾ ਫੂਲ ਦੀ ਟੀਮ ਨੰ: 35 ਦਾ ਭੰਗੜਾ ਵੇਖਿਆ। ਵਾਈਸ ਚਾਂਸਲਰ ਡਾ. ਅਰਵਿੰਦ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੇ ਆਯੋਜਨ ਲਈ ਮੁਬਾਰਕਬਾਦ ਦੇਣ ਉਪਰੰਤ ਪੇਂਡੂ ਖਿੱਤੇ ਅੰਦਰ ਸਿੱਖਿਆ ਤੇ ਸੱਭਿਆਚਾਰਕ ਗਤੀਵਿਧੀਆਂ ਦੇ ਉਚੇਰੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯੁਵਕ ਮੇਲੇ ਅਤਿ ਮਹੱਤਵਪੂਰਨ -ਡਾ ਅਰਵਿੰਦ ਵਾਈਸ ਚਾਂਸਲਰ
ਬੜੇ ਹੀ ਭਾਵੁਕ ਅਹਿਸਾਸਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਹ ਖ਼ੁਦ ਵੀ ਪੇਂਡੂ ਇਲਾਕੇ ਦੇ ਇੱਕ ਛੋਟੇ ਜਿਹੇ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਸਫ਼ਲਤਾ ਦੀ ਪੌੜੀ ਚੜ੍ਹਦਿਆਂ ਭੌਤਿਕ ਵਿਗਿਆਨੀ ਬਣ ਕੇ ਵਾਈਸ ਚਾਂਸਲਰ ਦੇ ਅਹੁਦੇ ਤੱਕ ਪਹੁੰਚੇ ਹਨ।ਇਸ ਮੌਕੇ ਮਿੱਠੂ ਰਾਮ ਉਰਫ ਮਿੱਠੂ ਕਬਾੜੀਆ ਨੂੰ ਕਾਲਜ ਪ੍ਰਬੰਧਕਾ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਗੀਤ ਪੇਸ਼ ਕੀਤਾ।
ਇਲਾਕੇ ਦੇ ਪਤਵੰਤੇ ਸੱਜਣ, ਉੱਚ ਪ੍ਰਾਪਤੀਆਂ ਕਰਨ ਵਾਲੇ ਸੱਦੇ ਗਏ ਪੁਰਾਣੇ ਵਿਦਿਆਰਥੀ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਕਾਲਜ ਵਿਦਿਆਰਥੀ ਬਹੁਤ ਹੀ ਉਤਸ਼ਾਹ ਵਿਚ ਏਸ ਪ੍ਰੋਗਰਾਮ ਦਾ ਆਨੰਦ ਮਾਣਦੇ ਨਜ਼ਰ ਆਏ ਤੇ ਮਾਹੌਲ ਪੂਰਾ ਖੁਸ਼ਗਵਾਰ ਸੀ।ਇਸ ਮੌਕੇ ਫਤਿਹ ਗਰੁੱਪ ਦੇ ਪ੍ਰਿੰਸੀਪਲ ਡਾ ਅਮਰਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਹਰਪ੍ਰੀਤ ਹੈਪੀ,ਉੱਘੇ ਬਿਜਨਸਮੈਨ ਮਿੱਠੂ ਅਰੌੜਾ ਮਾਨਸਾ, ਸਾਹਿਤਕਾਰ ਜਸਵੰਤ ਦਰਦਪ੍ਰੀਤ, ਪਰਮਵੀਰ ਧਾਲੀਵਾਲ ਮਾਨਸਾ, ਗੁਰਜੀਤ ਖਿਆਲਾ,ਡਾ ਪਵਨ ਜਿਲਾ ਮਾਸ ਮੀਡੀਆ ਅਫ਼ਸਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
 #For any kind of News and advertisment contact us on 980-345-0601
130460cookie-checkਟੀਪੀਡੀ ਮਾਲਵਾ ਕਾਲਜ ਵਿਖੇ ਯੁਵਕ ਮੇਲੇ ਦਾ ਸ਼ਾਨੋ ਸ਼ੌਕਤ ਨਾਲ ਆਗਾਜ
error: Content is protected !!