April 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼,7 ਅਕਤੂਬਰ (ਪ੍ਰਦੀਪ ਸ਼ਰਮਾ) : ਇਲਾਕੇ ਚ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਕਾਲਜ ਨੇਬਰਹੁੱਡ ਕੈਂਪਸ ਫੂਲ਼ ਨੂੰ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀ “ਕਾਲਜ਼ ਬਚਾਓ ਕਮੇਟੀ” ਵੱਲੋਂ ਵਿੱਢੇ ਮੋਰਚੇ ਦੀ ਮਿਹਨਤ ਰੰਗ ਲਿਆਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ 11 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਸੁਰਜੀਤ ਸਿੰਘ ਫੂਲ਼ ਸੂਬਾ ਪ੍ਰਧਾਨ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਨੇ ਦੱਸਿਆ ਕਿ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੈੱਬਰਹੁੱਡ ਕੈਂਪਸ, ਫੂਲ ਵਿਖੇ “ਕਾਲਜ ਬਚਾਓ ਕਮੇਟੀ” ਵੱਲੋਂ 18 ਨੁਕਾਤੀ ਮੰਗਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਾਈਸ-ਚਾਂਸਲਰ ਡਾ. ਅਰਵਿੰਦ  ਅਤੇ ਜਿਲਾ ਪ੍ਰਸ਼ਾਸਨ ਵੱਲੋਂ ਸੁਖਵੀਰ ਸਿੰਘ ਬਰਾੜ ਤਹਿਸੀਲਦਾਰ ਫੂਲ ਅਤੇ ਕਾਲਜ ਦੇ ਹੈੱਡ ਆਫ਼ ਡਿਪਾਰਟਮੈਂਟ ਡਾ.ਸੰਦੀਪ ਗੁਪਤਾ ਨਾਲ ਸੁਖਾਵੇਂ ਮਹੌਲ ਵਿੱਚ ਮੀਟਿੰਗ ਹੋਈ।

ਸੁਰਜੀਤ ਸਿੰਘ ਫੂਲ਼ ਨੇ ਦੱਸਿਆ ਕਿ ਵਾਈਸ-ਚਾਂਸਲਰ ਸਾਹਿਬ ਵੱਲੋਂ ਮੁੱਖ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਮੁਖੀ ਦੀ ਨਿਯੁਕਤੀ ਕਰ ਦਿੱਤੀ ਹੈ ਅਤੇ ਦੋ ਕੋਰਸ “ਡਿਪਲੋਮਾ ਇਨ ਕੰਪਿਊਟਰ ਐਪਲੀਕੇਸਨ” (ਇੱਕ ਸਾਲਾ) ਅਤੇ “ਸਰਟੀਫਿਕੇਸ ਇਨ ਕੰਪਿਊਟਰ ਐਪਲੀਕੇਸ਼ਨ” ਕੋਰਸ (ਛੇ ਮਹੀਨੇ) ਦੀ ਮਨਜੂਰੀ ਦੇ ਦਿੱਤੀ ਹੈ ਜੋ ਕਿ ਇਹਨਾਂ ਕੋਰਸਾਂ ਲਈ ਦਾਖਲੇ ਸੈਸ਼ਨ 2022-23 ਦੌਰਾਨ ਕੀਤੇ ਜਾਣਗੇ ਅਤੇ ਇਲਾਕੇ ਦੀ ਜਰੂਰਤ ਮੁਤਾਬਕ ਬਾਕੀ ਰਹਿੰਦੇ ਕੋਰਸ ਜਿਵੇਂ ਕਿ 10+1, ਬੀ.ਟੈੱਕ ਅਤੇ ਹੋਰ ਕੋਰਸ ਸੈਸ਼ਨ 2023-24 ਤੋਂ ਸੁਰੂ ਹੋ ਜਾਣਗੇ ਤੇ ਨਾਲ ਹੀ ਸੈਸ਼ਨ 2023-24 ਤੋਂ ਜੋ ਕੋਰਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਨੇਬਰਹੁੱਡ ਕੈਂਪਸ ਫੂਲ ਤੋਂ ਟੀ.ਪੀ.ਡੀ.ਮਾਲਵਾ ਕਾਲਜ ਭੇਜੇ ਗਏ ਸਨ ਉਹ ਮੁੜ ਇੰਜੀਨੀਅਰਿੰਗ ਕਾਲਜ ਵਿਖੇ ਸਿਫਟ ਕਰ ਦਿੱਤੇ ਜਾਣਗੇ।
ਵੀਸੀ ਵੱਲੋਂ ਮੰਗਾਂ ਮੰਨੇ ਜਾਣ ਦੇ ਭਰੋਸੇ ਮਗਰੋਂ ਸੰਘਰਸ਼ ਕਮੇਟੀ ਨੇ ਧਰਨਾ ਪ੍ਰੋਗਰਾਮ ਕੀਤਾ ਮੁਲਤਵੀ
ਇਸ ਮੌਕੇ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਬਿੰਲਡਿੰਗ, ਲੈਬਜ਼, ਵਰਕਸ਼ਾਪ, ਆਦਿ ਦੀ ਸਾਂਭ ਸੰਭਾਲ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਕਮੇਟੀ ਵੱਲੋਂ ਕੈਂਪਸ ਦੇ ਨਵੇਂ ਨਾਮ ਬਾਰੇ ਸੁਝਾਅ ਦਿੱਤਾ ਗਿਆ ਕਿ ਇਸ ਕੈਂਪਸ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਕਾਲਜ ਆਫ਼ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਕੈਂਪਸ ਮਹਿਰਾਜ (ਰਾਮਪੁਰਾ ਫੂਲ) ਰੱਖਿਆ ਜਾਵੇ ਜਿਸ ਤੇ ਸਮੂਹ ਹਾਜ਼ਰ ਮੈਂਬਰਜ਼ ਸਾਹਿਬਾਨ ਵੱਲੋਂ ਵੀਸੀ ਸਾਬ ਦੀ ਦਲੀਲ ਨੂੰ ਸਹਿਮਤੀ ਦਿੱਤੀ ਗਈ ਕਿ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲਾਗੂ ਕੀਤਾ ਜਾ ਸਕੇਗਾ।
ਇਸ ਮੌਕੇ “ਕਾਲਜ ਬਚਾਓ ਕਮੇਟੀ” ਵੱਲੋਂ ਤੇ ਕਾਲਜ਼ ਪ੍ਰਬੰਧਕਾਂ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਉਕਤ ਕਾਲਜ਼ ਵਿਖੇ ਸ਼ੁਰੂ ਹੋਣ ਜਾ ਰਹੇ ਕੋਰਸਾਂ ਬਾਰੇ ਸੈਮੀਨਾਰ ਕਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਓਥੇ ਹੀ ਇਸ ਮੌਕੇ ਉਕਤ ਮੰਗਾਂ ਨੂੰ ਲੈਕੇ ਵੀਸੀ ਸਾਬ ਦੇ ਭਰੋਸੇ ਮਗਰੋਂ “ਕਾਲਜ ਬਚਾਓ ਕਮੇਟੀ” ਵੱਲੋਂ ਅੱਜ ਦੇ ਦਿਨ ਮੁੱਖ ਸੜਕ ਜਾਮ ਕਰਨ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ “ਕਾਲਜ ਬਚਾਓ ਕਮੇਟੀ” ਵੱਲੋਂ ਲੋਕਰਾਜ ਮਹਿਰਾਜ, ਜਗਸੀਰ ਸਿੰਘ (ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ, ਮਨਵੀਰ ਸਿੰਘ ਮੰਨਾ ਨੌਜਵਾਨ ਆਗੂ, ਸੁਖਦੇਵ ਸਿੰਘ ਫੂਲ ਬੀਕੇਯੂ (ਏਕਤਾ) ਸਿੱਧੂਪੁਰ, ਘੁੰਦਰ ਸਿੰਘ ਮੈਂਬਰ ਪੰਚਾਇਤ ਮਹਿਰਾਜ, ਦਰਸਨ ਸਿੰਘ ਸਰਪੰਚ ਘੰਡਾਬੰਨਾਂ, ਗੁਰਜੰਟ ਸਿੰਘ ਸਰਪੰਚ ਸੇਲਬਰਾਹ ਤੇ ਰਵੇਲ ਸਿੰਘ ਸਰਪੰਚ ਗੁਰੂਸਰ ਮਹਿਰਾਜ ਆਦਿ ਨੇ ਮੰਗਾਂ ਤੇ ਤਸੱਲੀ ਪ੍ਰਗਟ ਕੀਤੀ।
#For any kind of News and advertisment contact us on 980-345-0601
130570cookie-checkਨੈੱਬਰਹੁੱਡ  ਕਾਲਜ਼ ਨੂੰ ਬਚਾਉਣ ਲਈ ਸੰਘਰਸ਼ ਕਮੇਟੀ ਤੇ ਵੀਸੀ ਦਰਮਿਆਨ ਹੋਈ ਮੀਟਿੰਗ
error: Content is protected !!