May 9, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 13 ਮਾਰਚ (ਸਤ ਪਾਲ ਸੋਨੀ) ਮੇਅਰ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਯਤਨਾਂ ਸਦਕਾ ਵਾਰਡ ਨੰਬਰ 91 ਦੇ ਕੌਂਸਲਰ ਸ੍ਰੀਮਤੀ ਗੁਰਪਿੰਦਰ ਕੌਰ ਸੰਧੂ ਦੇ ਦਫ਼ਤਰ ਵਿਖੇ ਪ੍ਰਾਪਰਟੀ ਟੈਕਸ, ਪਾਣੀ/ਸੀਵਰੇਜ ਦੇ ਬਕਾਏ ਬਿਲਾਂ ਲਈ ਕੈਂਪ ਦਾ ਆਯੋਜਨ ਕੀਤਾ ਗਿਆਕੈਂਪ ਦੌਰਾਨ ਵਾਰਡ ਵਿੱਚ ਪੈਂਦੇ ਲੋਕਾਂ ਅਤੇ ਨੇੜੇ ਦੇ ਵਾਰਡ ਦੇ ਲੋਕਾਂ ਵਲੋਂ ਮੋਕੇਤੇ ਹੀ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਣਦੇ ਬਕਾਏ ਨਗਰ ਨਿਗਮ ਨੂੰ ਜਮਾਂ ਕਰਵਾਏ ਗਏਇਸ ਕੈਂਪ ਦਾ ਉਦਘਾਟਨ ਕੌਂਸਲਰ ਸ੍ਰੀਮਤੀ ਗੁਰਪਿੰਦਰ ਕੋਰ ਸੰਧੂ ਅਤੇ ਕੌਂਸਲਰ ਪਤੀ ਬਲਜਿੰਦਰ ਸਿੰਘ ਸੰਧੂ ਵਲੋਂ ਕੀਤਾ ਗਿਆ

ਇਸ ਮੋਕੇ ਨਗਰ ਨਿਗਮ ਲੁਧਿਆਣਾ ਦੇ ਪ੍ਰਾਪਰਟੀ ਟੈਕਸ ਦੇ ਸਬੰਧਤ ਕਰਮਚਾਰੀ, ਪਾਣੀ ਤੇ ਸੀਵਰੇਜ ਅਤੇ ਡਿਸਪੋਜਲ ਨਾਲ ਸਬੰਧਤ ਕਰਮਚਾਰੀਆਂ ਵਲੋਂ ਮੋਕੇਤੇ ਹੀ ਆਮ ਲੋਕਾਂ ਤੋਂ ਬਣਦੀ ਰਾਸ਼ੀ ਵਸੂਲ ਕੀਤੀ ਅਤੇ ਮੋਕੇ ਤੇ ਉਹਨਾਂ ਵਲੋਂ ਰਸੀਦਾਂ ਕੱਟਕੇ ਦੇ ਦਿੱਤੀਆਂ ਗਈਆਂਨਗਰ ਨਿਗਮ ਲੁਧਿਆਣਾ ਜੋਨਡੀ ਦੇ ਜ਼ੋਨਲ ਸੁਪਰਡੈਂਟ ਰਾਜੀਵ ਭਾਰਦਵਾਜ ਦੀ ਦੇਖਰੇਖ ਵਿਚ ਲਗਾਏ ਗਏ ਇਸ ਕੈਂਪ ਦੌਰਾਨ ਪ੍ਰਾਪਰਟੀ ਟੈਕਸ ਦੇ 2,54,000 ਰਪਏ  ਅਤੇ ਪਾਣੀ ਤੇ ਸੀਵਰੇਜ ਦੇ 1,86,000 ਰੁਪਏ ਨਗਰ ਨਿਗਮ ਦੇ ਖਾਤੇ ਵਿੱਚ ਵਸੂਲ ਪਾਏ ਗਏ

ਇਸ ਮੋਕੇ ਜ਼ੋਨਲ ਸੁਪਰਡੈਂਟ ਰਾਜੀਵ ਭਾਰਦਵਾਜ ਨੇ ਦੱਸਿਆ ਕਿ ਮਾਣਯੋਗ ਹਾਊਸ ਦੀਆਂ ਹਦਾਇਤਾਂ ਅਨੁਸਾਰ ਜਿਨਾਂ ਲੋਕਾਂ ਦਾ ਪਾਣੀ/ਸੀਵਰ ਦਾ ਕੁਨੈਕਸ਼ਨ ਪਹਿਲਾਂ ਪਾਸ ਨਹੀਂ ਹੈ, ਉਨਾਂ ਲੋਕਾਂ ਵਲੋਂ ਇਕਮੁਸ਼ਤ ਪੈਸੇ ਜਮਾਂ ਕਰਵਾਉਣ ਉਪਰੰਤ ਆਪਣਾ ਪਾਣੀ/ਸੀਵਰ ਦਾ ਕੁਨੈਕਸ਼ਨ ਵੀ ਪਾਸ ਕਰਵਾਇਆ ਗਿਆ

ਇਸ ਮੌਕੇ ਬੋਲਦਿਆਂ ਕੌਂਸਲਰ ਪਤੀ ਬਲਜਿੰਦਰ ਸਿੰਘ ਸੰਧੂ ਵਲੋਂ ਜਿਥੇ ਆਏ ਹੋਏ ਸਟਾਫ ਦਾ ਧੰਨਵਾਦ ਕੀਤਾ ਅਤੇ ਓਥੇ ਹੀ ਉਨ੍ਹਾਂ ਵਲੋਂ ਅਜਿਹੇ ਹੋਰ ਕੈਂਪ ਲਗਾਉਣ ਦੀ ਵੀ ਅਪੀਲ ਕੀਤੀਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਵਲੋਂ ਇਹ ਕੈਂਪ ਅਯੋਜਿਤ ਕਰਨ ਵਿੱਚ ਸਹਿਯੋਗ ਦੇਣ ਲਈ ਕੌਂਸਲਰ ਸਾਹਿਬ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਯਕੀਨ ਦਵਾਇਆ ਗਿਆ ਕਿ ਨਗਰ ਨਿਗਮ ਲੁਧਿਆਣਾ ਵਲੋਂ ਆਉਂਦੇ ਸਮੇਂ ਵਿੱਚ ਵੀ ਇਸੇ ਤਰਾਂ ਆਮ ਲੋਕਾਂ ਦੀ ਸਹੂਲੀਅਤ ਲਈ ਵੱਖਵੱਖ ਵਾਰਡਾਂ ਵਿੱਚ ਜਾ ਕੇ ਕੈਂਪ ਲਗਾਏ ਜਾਣਗੇ

65660cookie-checkਵਾਰਡ ਨੰਬਰ 91 ‘ਚ ਪ੍ਰਾਪਰਟੀ ਟੈਕਸ, ਪਾਣੀ/ਸੀਵਰੇਜ ਦੇ ਬਕਾਏ ਬਿਲਾਂ ਲਈ ਕੈਂਪ ਆਯੋਜਿਤ
error: Content is protected !!