April 19, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 12 ਮਾਰਚ (ਸਤ ਪਾਲ ਸੋਨੀ) :   ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ਵ ਹੁਨਰ ਮੁਕਾਬਲੇ 2022 ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲੇ 05 ਅਪ੍ਰੈਲ ਤੌਂ 7 ਅਪ੍ਰੈਲ 2021 ਤੱਕ ਲੁਧਿਆਣਾ ਵਿਖੇ ਕਰਵਾਏ ਜਾਣਗੇ।ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਪਹਿਲੇ ਪੱਧਰ ਦੇ ਮੁਕਾਬਲੇ ਜੋਨਲ ਲੈਵਲ ‘ਤੇ ਲੁਧਿਆਣਾ ਵਿਖੇ ਹੋਣੇ ਹਨ, ਜਿਸ ਸਬੰਧੀ ਉਨਾਂ ਵੱਖ-ਵੱਖ ਸੰਸਥਾਂਵਾਂ ਦੇ ਮੁਖੀਆਂ ਨਾਲ ਇਨਾਂ ਮੁਕਾਬਲਿਆ ਲਈ ਪੁਖਤਾ ਪ੍ਰਬੰਧਾਂ ਲਈ ਵਿਚਾਰ ਵਟਾਂਦਰੇ ਵੀ ਕੀਤੇ।

ਇਸ ਮੋਕੇ ਉਨਾਂ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪ੍ਰੋਗਰਾਮ ਮੈਨੇਜਰ ਰਵੀਜੋਤ ਕੋਰ ਅਤੇ ਮੈਨੇਜਰ ਪ੍ਰਿੰਸ ਕੁਮਾਰ ਵੀ ਮੋਜੂਦ ਸਨ। ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੌਂ ਹੁਨਰਮੰਦ ਸਿਖਿਆਰਥੀਆਂ ਨੂੰ ਇਸ ਸਬੰਧੀ ਰਜਿਸ਼ਟ੍ਰੇਸ਼ਨ ਅਤੇ ਇਨਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਪੀਲ ਕੀਤੀ ਗਈ।

65630cookie-check5 ਤੋਂ 7 ਅਪ੍ਰੈਲ ਤੱਕ ‘ਵਿਸ਼ਵ ਹੁਨਰ ਮੁਕਾਬਲੇ 2022’ ਲੁਧਿਆਣਾ ‘ਚ ਕਰਵਾਏ ਜਾਣਗੇ
error: Content is protected !!