May 25, 2024

Loading

 ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 10 ਸਤੰਬਰ (ਪ੍ਰਦੀਪ ਸ਼ਰਮਾ) : ਜਿਲਾ ਪੁਲਿਸ ਕਪਤਾਨ ਜੇ.ਏਲਨ. ਚਿਲੀਅਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਆਸ਼ਵੰਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਰਾਮਪੁਰਾ ਫੂਲ ਦੀ ਅਗਵਾਈ ਹੇਠ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਚਾਰ ਵਿਅਕਤੀਆਂ ਨੂੰ ਨਸ਼ੀਲੀਆ ਗੋਲੀਆਂ ਸਮੇਤ ਕਾਬੂ ਕਰਨ ਦੀ ਖਬਰ ਹੈ।
ਥਾਣਾ ਮੁੱਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਦੀਪ ਸਿੰਘ ਦੀਪਾ ਪੁੱਤਰ ਕਰਤਾਰ ਸਿੰਘ, ਚਰਨਜੀਤ ਸਿੰਘ ਚੰਨੀ ਪੁੱਤਰ ਅਮਰਜੀਤ ਸਿੰਘ, ਸੰਦੀਪ ਸਿੰਘ ਸੋਨੂੰ ਪੁੱਤਰ ਹਾਕਮ ਸਿੰਘ, ਪਰਦੀਪ ਮੋਨੂ ਪੁੱਤਰ ਜਸਵੀਰ ਸਿੰਘ ਵਾਸੀ ਰਾਮਪੁਰਾ ਫੂਲ ਨੂੰ ਕਾਬੂ ਕਰਕੇ ਉਕਤਾਨ ਪਾਸੋਂ 1670 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਥਾਣਾ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀ ਜਾਵੇਗਾਉਨਾ ਦੱਸਿਆ ਕਿ ਉਕਤਾਨ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
 
For any kind of News and advertisment contact us on 980-345-0601   
127580cookie-checkਥਾਣਾ ਸਿਟੀ ਰਾਮਪਰਾ ਨੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ ਕੀਤੇ ਕਾਬੂ
error: Content is protected !!