June 17, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):ਪ੍ਰੈੱਸ ਕਲੱਬ ਰਾਮਪੁਰਾ ਫੂਲ ਨੇ ਫੈਸਲਾ ਕੀਤਾ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਕਰੇਗਾ,ਜ਼ੋ ਸਹਾਰਾ ਕਲੱਬ ਦੇ ਸਹਿਯੋਗ ਨਾਲ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ ਲਗਾਇਆ ਜਾਵੇਗਾ।ਇਹ ਫੈਸਲਾ ਇੱਥੋਂ ਦੇ ਪੈਂਥਰਜ਼ ਕਲੱਬ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਰਹਿੰਦੇ ਅਹੁਦਿਆਂ ਤੇ ਵੀ ਕੀਤੀਆਂ ਨਿਯੁਕਤੀਆਂ
ਕਲੱਬ ਨੇ ਰਹਿੰਦੇ ਅਹੁਦਿਆਂ ਤੇ ਨਿਯੁਕਤੀਆਂ ਕਰਕੇ ਆਪਣੀ ਚੋਣ ਵੀ ਮੁਕੰਮਲ ਕਰ ਲਈ ਹੈ।ਇਹ ਜਾਣਕਾਰੀ ਕਲੱਬ ਦੇ ਪ੍ਰੈੱਸ ਸਕੱਤਰ ਰਾਜ ਗੋਇਲ , ਸਹਾਇਕ ਸਕੱਤਰ ਹੇਮੰਤ ਸ਼ਰਮਾ ਅਤੇ ਓਮ ਪ੍ਰਕਾਸ਼ ਨੇ ਦਿੱਤੀ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਸਰਬਸੰਮਤੀ ਨਾਲ ਹੋਈ ਚੋਣ ਵਿਚ ਗੁਰਜੀਤ ਸਿੰਘ ਭੁੱਲਰ ਨੂੰ ਕਲੱਬ ਦਾ ਵਾਈਸ ਚੇਅਰਮੈਨ ਚੁਣਿਆ ਗਿਆ ਹੈ।ਇਸੇ ਤਰ੍ਹਾਂ ਜਸਵੀਰ ਸਿੰਘ ਔਲਖ ਨੂੰ ਸੀਨੀਅਰ ਮੀਤ ਪ੍ਰਧਾਨ,ਰਾਜ ਗੋਇਲ ਨੂੰ ਪ੍ਰੈੱਸ ਸਕੱਤਰ,ਸਹਾਇਕ ਪ੍ਰੈੱਸ ਸਕੱਤਰ ਹੇਮੰਤ ਸ਼ਰਮਾ, ਜਸਪਾਲ ਪਾਲੀ ਨੂੰ ਸਲਾਹਕਾਰ ਤੇ ਜਤਿੰਦਰ ਜੀਤ ਆਸ਼ੂ ਦੀ ਮੈਨੇਜਰ ਵਜੋਂ ਚੋਣ ਕੀਤੀ ਗਈ ਹੈ।
ਕਾਰਜਕਾਰੀ ਕਮੇਟੀ ਚ ਜਸਪਾਲ ਢਿੱਲੋਂ,ਸੰਜੀਵ ਸਿੰਗਲਾ,ਪ੍ਰਦੀਪ ਸ਼ਰਮਾ, ਸੁਖਮੰਦਰ ਸਿੰਘ ਅਤੇ ਸੁਰੇਸ਼ ਗਰਗ ਨੂੰ ਲਿਆ ਗਿਆ ਹੈ। ਜਗਰਾਜ ਸਿੰਘ ਮਾਨ ਨੇ ਦੱਸਿਆ ਕਿ ਪ੍ਰੈੱਸ ਕਲੱਬ ਦੀ ਮੀਟਿੰਗ ਹਰ ਮਹੀਨੇ ਆਖਰੀ ਸ਼ਨੀਵਾਰ ਨੂੰ ਪੈਂਥਰਜ਼ ਕਲੱਬ ਵਿਖੇ ਬਾਅਦ ਦੁਪਹਿਰ 4 ਵਜੇ ਨਿਸ਼ਚਤ ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਪੱਤਰਕਾਰ ਮਨਪ੍ਰੀਤ ਮਿੰਟੂ,ਪ੍ਰਦੀਪ ਸ਼ਰਮਾ ਬਿੱਲਾ ਅਤੇ ਇੰਦਰਪਾਲ ਵੀ ਸ਼ਾਮਲ ਸਨ।
ਦੱਸ ਦਈਏ, ਪੱਤਰਕਾਰ ਭਾਈਚਾਰਾ ਇਸਤੋਂ ਪਹਿਲਾਂ ਹਰਪ੍ਰੀਤ ਹੈਪੀ ਨੂੰ ਮੁੱਖ ਸਲਾਹਕਾਰ, ਹਰਿੰਦਰ ਬੱਲੀ ਨੂੰ ਸਰਪ੍ਰਸਤ, ਜਸਵੰਤ ਦਰਦਪਰੀਤ ਨੂੰ ਚੇਅਰਮੈਨ, ਗੁਰਮੇਲ ਸਿੰਘ ਵਿਰਦੀ ਨੂੰ ਪ੍ਰਧਾਨ,ਘੀਚਰ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਮੱਖਣ ਬੁੱਟਰ ਨੂੰ ਮੀਤ ਪ੍ਰਧਾਨ , ਜਸਪ੍ਰੀਤ ਜੱਸੀ ਨੂੰ ਸੰਯੁਕਤ ਸਕੱਤਰ ਰਾਣਾ ਸ਼ਰਮਾ ਨੂੰ ਖ਼ਜ਼ਾਨਚੀ ਅਤੇ ਕੁਲਜੀਤ ਢੀਂਗਰਾ ਨੂੰ ਲੋਕ ਸੰਪਰਕ ਅਧਿਕਾਰੀ ਵਜੋਂ ਚੁਣਿਆ ਗਿਆ ਹੈ।
#For any kind of News and advertisment contact us on 980-345-0601 
127620cookie-checkਪ੍ਰੈੱਸ ਕਲੱਬ ਰਾਮਪੁਰਾ ਫੂਲ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਉਣ ਦਾ ਫੈਸਲਾ
error: Content is protected !!