ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ) : ਭਾਜਪਾ ਦੇ ਸੀਨੀਅਰ ਆਗੂ ਐਸ ਆਰ ਲੱਧੜ ਅਤੇ ਲੁਧਿਆਣਾ ਦਿਹਾਤੀ(ਗਿੱਲ ਹਲਕੇ ) ਦੇ ਪ੍ਰਧਾਨ ਪਵਨ ਟਿੰਕੂ, ਸ੍ਰੀ ਚਾਵਲਾ ਅਤੇ ਸਮੂਹ ਮੰਡਲ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਲਲਤੋਂ ਕਲਾ ਤੋਂ ਦਲਜੀਤ ਸਿੰਘ ਨੇ ਭਾਜਪਾ ਜੁਆਇਨ ਕਰ ਲਈ। ਉਸ ਨੂੰ ਮੰਡਲ ਫੁੱਲਾਂਵਾਲ ਦਾ ੳ ਬੀ ਸੀ ਸੈੱਲ ਦਾ ਪ੍ਰਧਾਨ ਲਾਇਆ ਗਿਆ ਹੈ। ਸਮੂਹ ਮੰਡਲ ਪ੍ਰਧਾਨਾ ਨੇ ਆਪਣੇ- ਆਪਣੇ ਮੰਡਲ ਵਿੱਚ ਭਾਜਪਾ ਦੀਆਂ ਚੱਲ ਰਹੀਆਂ ਗਤੀ-ਵਿਧੀਆਂ ਵਾਰੇ ਜਾਣਕਾਰੀ ਦਿੱਤੀ।
ਜਿਲਾ ਪ੍ਰਧਾਨ ਵੱਲੋਂ ਮੋਦੀ ਜੀ ਦੇ ਜਨਮ ਦਿਨ ਤੇ ਸਮਾਜ ਭਲਾਈ ਲਈ ਪ੍ਰੋਗਰਾਮ ਉਲੀਕਣ ਲਈ ਮੰਡਲ ਪ੍ਰਧਾਨਾਂ ਤੋਂ ਸੁਝਾਅ ਤੇ ਸਹਿਯੋਗ ਦੀ ਮੰਗ ਕੀਤੀ। ਐਸ ਆਰ ਲੱਧੜ ਨੇ ਸਮੂਹ ਮੰਡਲ ਪ੍ਰਧਾਨਾਂ ਦਾ ਧੰਨਵਾਦ ਕੀਤਾ ਤੇ ਦਲਜੀਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆ ਕਿਹਾ। ਮਨਮੀਤ ਸਿੰਘ ਚਾਵਲਾ ਨੂੰ ਸਾਰੇ ਹਾਜ਼ਰ ਪਾਰਟੀ ਵਰਕਰਾਂ ਨੇ ਉਹਨਾਂ ਦੇ ਜਨਮ ਦਿਵਸ ਦੀ ਮੁਬਾਰਕਬਾਦ ਵੀ ਦਿੱਤੀ।
#For any kind of News and advertisment contact us on 980-345-0601
1275500cookie-checkਭਾਜਪਾ ਦੇ ਸੀਨੀਅਰ ਆਗੂ ਐਸ ਆਰ ਲੱਧੜ ਦੀ ਹਾਜ਼ਰੀ ਵਿੱਚ ਲਲਤੋਂ ਕਲਾ ਤੋਂ ਦਲਜੀਤ ਸਿੰਘ ਹੋਏ ਭਾਜਪਾ ਵਿੱਚ ਸ਼ਾਮਿਲ