March 28, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਅੱਜ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿਖੇ ਮੂੰਗੀ ਦੀ ਫ਼ਸਲ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਬਲਕਾਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜੋ ਕਿ ਕਿਸਾਨਾਂ, ਵਪਾਰੀਆਂ ਤੇ ਮੁਲਾਜ਼ਮ ਪੱਖੀ ਨੀਤੀਆਂ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੀਆਂ ਲੋੜਾਂ ਤੇ ਦੁੱਖ ਦਰਦਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਸਰਕਾਰ ਕਣਕ, ਝੋਨੇ ਤੋਂ ਇਲਾਵਾ ਕਿਸੇ ਹੋਰ ਫਸਲ ‘ਤੇ ਐਮ.ਐਸ.ਪੀ. ਦੇ ਰਹੀ ਹੈ ਜਿਸ ਨਾਲ ਕਿਸਾਨਾਂ ਦਾ ਬਹੁਤ ਫਾਇਦਾ ਹੋਵੇਗਾ।
ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਵੇਗੀ ਭਗਵੰਤ ਮਾਨ ਸਰਕਾਰ: ਵਿਧਾਇਕ ਬਲਕਾਰ ਸਿੱਧੂ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿਚ ਮੂੰਗੀ ਸਮੇਤ ਹੋਰ ਫ਼ਸਲਾਂ ‘ਤੇ ਵੀ ਐਮ.ਐਸ.ਪੀ. ਦੇਣ ਦਾ ਪ੍ਰਬੰਧ ਕਰੇਗੀ ਜਿਸ ਨਾਲ ਕਿਸਾਨਾਂ ਨੂੰ ਕਰਜ਼ੇ ਦੇ ਮੱਕੜਜਾਲ ਵਿਚੋਂ ਬਾਹਰ ਕੱਢਿਆ ਜਾ ਸਕੇਗਾ ਅਤੇ ਕਿਰਸਾਨੀ ਇਕ ਲਾਹੇਵੰਦ ਧੰਦਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਕਿਸੇ ਕਿਸਾਨ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਏਡੀਸੀ ਰਾਹੁਲ , ਐਸਡੀਐਮ ਓਮ ਪ੍ਰਕਾਸ਼ , ਪ੍ਰੀਤ ਕੰਵਰ ਸਿੰਘ ਡੀਐਮਓ, ਗੁਰਵਿੰਦਰ ਸਿੰਘ ਡਿਪਟੀ ਡੀਐਮਓ, ਬਲਕਾਰ ਸਿੰਘ ਸਕੱਤਰ ਮਾਰਕੀਟ ਕਮੇਟੀ, ਅਮਰਜੀਤ ਸਿੰਘ ਤਹਿਸੀਲਦਾਰ ਤੋਂ ਇਲਾਵਾ ਆਪ ਪਾਰਟੀ ਦੇ ਰਵੀ ਸਿੰਗਲਾ ਕਾਲਾ ਭੁੱਚੋ, ਨਰੇਸ਼ ਕੁਮਾਰ ਬਿੱਟੂ,ਆਰ ਐਸ ਜੇਠੀ, ਰੌਬੀ ਬਰਾੜ, ਪ੍ਰਧਾਨ ਪਰਮਜੀਤ ਸਿੰਘ ਪੰਮਾ, ਸ਼ੇਰ ਬਹਾਦਰ ਸਿੰਘ ਧਾਲੀਵਾਲ, ਨਿਜੀ ਸਹਾਇਕ ਸੀਰਾ ਮੱਲੂਆਣਾ, ਜੋਧਾ ਮਹਿਰਾਜ, ਅਮਰਨਾਥ,ਲੇਖ ਰਾਜ,ਮਨੋਜ ਕੁਮਾਰ,ਗੋਰਾ ਲਾਲ , ਬੌਬੀ ਸਿੱਧੂ ਮਨੀ ਇਦਰਜੀਤ ਗੋਰਾ ਸੁਖਚੈਨ ਸਿੰਘ ਬੂਟਾ ਸਿੰਘ ਗੁਰਪ੍ਰੀਤਸਿੰਘ ਬੰਤ ਸਿੰਘ,ਰਜਿੰਦਰ ਸਿੰਘ ਬਾਵਾ ਵੱਡੀ ਗਿਣਤੀ ਵਿਚ ਆਪ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
#For any kind of News and advertisement contact us on 980-345-0601 ,
121400cookie-checkਵਿਧਾਇਕ ਬਲਕਾਰ ਸਿੱਧੂ ਨੇ ਮੰਡੀਆਂ ‘ਚ ਮੂੰਗੀ ਦੀ ਕਰਵਾਈ ਸ਼ੁਰੂ ਖਰੀਦ
error: Content is protected !!