October 3, 2024

Loading

ਚੜ੍ਹਤ ਪੰਜਾਬ ਦੀ

 

ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਮਾਂ ਭਗਵਤੀ ਸੰਤ ਸੰਮੇਲਨ ਦੀ ਜਰਨਲ ਬਾਡੀ ਦੀ ਮੀਟਿੰਗ ਚੇਅਰਮੈਨ ਵਿਜੇ ਕੁਮਾਰ ਲਾਲੀ ਦੀ ਦੇਖ ਰੇਖ ਹੇਠ ਸਥਾਨਕ ਗੁਪਤਾ ਮੰਦਿਰ ਵਿਖੇ ਹੋਈ। ਜਿਸ ਵਿਚ ਸਮੂਹ ਜਾਗਰਣ ਮੰਡਲੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਮੈਨੇਜਮੈਂਟ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਮਹੰਤ ਰਾਜੇਸ਼ ਕੁਮਾਰ (ਲਵਲੀ), ਚੇਅਰਮੈਨ ਵਿਜੇ ਕੁਮਾਰ ਲਾਲੀ, ਵਾਇਸ ਚੇਅਰਮੈਨ ਰਮੇਸ਼ ਕੁਮਾਰ ਮੇਸ਼ੀ, ਪ੍ਰਧਾਨ ਅਸ਼ੋਕ ਕੁਮਾਰ ਬੱਗਾ ਵਾਇਸ ਪ੍ਰਧਾਨ ਯਸ਼ਪਾਲ ਢੀਂਗਰਾ, ਕੈਸ਼ੀਅਰ ਜੁਗਲ ਕਿਸ਼ੋਰ, ਜੁਆਇੰਟ ਕੈਸ਼ੀਅਰ ਰਜਿੰਦਰ ਮਿੱਤਲ, ਸੈਕਟਰੀ ਜੁਗੇਸ਼ ਗਰਗ, ਪੀ.ਆਰ.ਓ ਅਸ਼ੋਕ ਮਿੱਤਲ, ਜੁਆਇੰਟ ਪੀ.ਆਰ.ਓ ਮਨੋਹਰ ਸਿੰਘ, ਸਟੇਜ ਸੈਕਟਰੀ ਰਾਜ ਕੁਮਾਰ ਰਾਜੋਰਾ ਆਦਿ ਚੁਣੇ ਗਏ।
ਕ੍ਰਿਸ਼ਨਾ ਜਾਗਰਣ ਪਾਰਟੀ ਦੇ ਪ੍ਰਧਾਨ ਦਮਨ ਗਰਗ ਨੇ ਦੱਸਿਆ ਕਿ ਮਾਂ ਭਗਵਤੀ ਦੇ ਝੰਡਿਆ ਦੀ ਸ਼ੋਭਾ ਯਾਤਰਾ ਬੜੇ ਹੀ ਧੂਮਧਾਮ ਨਾਲ 18 ਜੁਲਾਈ ਦਿਨ ਸੋਮਵਾਰ ਨੂੰ ਗੁਪਤਾ ਮੰਦਿਰ ਵਿੱਚੋਂ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰੀਕਰਮਾ ਕਰਦੇ ਹੋਏ ਗੁਪਤਾ ਮੰਦਿਰ ਵਿੱਚ ਹੀ ਸਮਾਪਤੀ ਹੋਵੇਗੀ। ਇਸ ਵਿਚ ਸਹਿਯੋਗ ਕ੍ਰਿਸ਼ਨਾ ਜਾਗਰਣ ਪਾਰਟੀ, ਮਾਂ ਵੈਸ਼ਨੂੰ ਭਜਨ ਮੰਡਲੀ, ਗਊ ਸੇਵਾ ਜਾਗਰਣ ਮੰਡਲ,ਜੈ ਸ਼ਿਵ ਭੋਲੇ ਕਾਂਵੜ ਸੰਘ, ਜੈ ਸ਼ਕਤੀ ਦੁਰਗਾ ਮੰਦਿਰ, ਸ੍ਰੀ ਆਦਿ ਸ਼ਕਤੀ ਦੁਰਗਾ ਭਜਨ ਮੰਡਲੀ, ਮਾਂ ਨੈਨਾ ਦੇਵੀ ਭਜਨ ਮੰਡਲੀ, ਮਾਂ ਸਰਸਵਤੀ ਜਾਗਰਣ ਮੰਡਲ, ਨਵਜੋਤ ਸਿਤਾਰਾ ਐਂਡ ਪਾਰਟੀ ਤੇ ਸ਼ੀਤਲਾ ਮਾਤਾ ਮੰਦਿਰ ਦਾ ਰਹੇਗਾ।
#For any kind of News and advertisement contact us on 980-345-0601 ,
121440cookie-checkਮਾਂ ਭਗਵਤੀ ਸੰਤ ਸੰਮੇਲਨ ਦੀ ਜਰਨਲ ਬਾਡੀ ਦੀ ਹੋਈ ਚੋਣ
error: Content is protected !!