September 14, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,  ( ਤਰਲੋਚਨ ਸਿੰਘ ) : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਆਪਣੇ ਵਰਕਰਾਂ ਤੇ ਸਮੱਰਥਕਾਂ ਸਮੇਤ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਦੇ ਹੱਕ ਵਿਚ ਹਲਕੇ ਦੇ ਵੱਖ – ਵੱਖ ਪਿੰਡਾਂ ਵਿੱਚ ਜਾਕੇ ਭਾਰੀ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ । ਇਸ ਚੋਣ ਪ੍ਰਚਾਰ ਦੌਰਾਨ ਬੀਬੀ ਛੀਨਾ ਨੇ ਸੰਗਰੂਰ ਹਲਕੇ ਦੇ ਵੱਖ – ਵੱਖ ਪਿੰਡਾਂ ‘ ਚ ਇਕੱਤਰਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਭਾਰੀ ਹਾਰ ਦੇ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ । ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ।
ਆਪ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗਾ – ਬੀਬੀ ਛੀਨਾ
ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਦੇ ਹੱਕ ਦੇ ਵਿੱਚ ਲੋਕ ਲਹਿਰ ਚੱਲ ਪਈ ਹੈ ਅਤੇ ਲੋਕ ਆਪ ਮੁਹਾਰੇ ਹੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਮੂਹਰੇ ਹੋ ਕੇ ਚਲਾ ਰਹੇ ਹਨ । ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਣੀ ਹੈ । ਉਦੋਂ ਤੋਂ ਲੈ ਕੇ ਹੁਣ ਤੱਕ ਪਿੱਛਲੀਆਂ ਸਰਕਾਰਾਂ ਵਿੱਚ ਰਹੇ ਭ੍ਰਿਸ਼ਟ ਮੰਤਰੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਈ ਭ੍ਰਿਸ਼ਟ ਮੰਤਰੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦਾ ਸਾਹਮਣਾ ਕਰਨਾ ਪਵੇਗਾ ।
ਇਸ ਮੌਕੇ ਤੇ ਹਰਪ੍ਰੀਤ ਸਿੰਘ ਪੀ . ਏ , ਪਰਮਿੰਦਰ ਸਿੰਘ ਸੌੰਦ , ਜਗਦੇਵ ਸਿੰਘ ਧੁੰਨਾ , ਪਰਮਿੰਦਰ ਸਿੰਘ ਗਿੱਲ ਸਟੂਡੀਓ , ਫਿਰੋਜ਼ ਖਾਨ , ਕੇਸ਼ਵ ਪੰਡਤ , ਕੋਮਲ ਸ਼ਰਮਾ , ਦੀਪਕ ਗਰਚਾ , ਸਤਨਾਮ ਸਿੰਘ , ਬਲਵਿੰਦਰ ਸਿੰਘ , ਰਿਸ਼ੀਕੇਸ਼ ਸ਼ਰਮਾ , ਦਿਨੇਸ਼ ਮਿੱਤਲ , ਸੌਰਵ , ਮੀਤੂ , ਰਫੀਕ ਖਾਨ , ਦਵਿੰਦਰ , ਸੁਨੀਲ ਗੋਇਲ , ਮਨੀ ਜਾਂਗੜਾ , ਅਸ਼ੋਕ , ਲਾਲ ਚੰਦ , ਸੁੰਦਰ , ਰਾਜੇਸ਼ , ਰਾਕੇਸ਼ , ਹਰਜੀਤ ਸਿੰਘ , ਵਿਪਨ ਗਰਚਾ ਆਦਿ ਹਾਜ਼ਰ ਸਨ ।
#For any kind of News and advertisement contact us on 980-345-0601 
121360cookie-checkਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਆਪ ਦੇ ਉਮੀਦਵਾਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
error: Content is protected !!