October 12, 2024

Loading

ਚੜ੍ਹਤ ਪੰਜਾਬ ਦੀ

 

ਪਹਿਲੇ ਸਮਿਆਂ ਵਿਚ ਦਰਖਤ ਤੇ ਜਾਨਵਰ ਪਰਿੰਦੇ ਮਨੁੱਖ ਦੇ ਦੁੱਖਾਂ ਸੁੱਖਾਂ ਦੇ ਹਾਣੀ ਸੀ। ਮਨੁੱਖ ਦਰਖਤਾਂ ਨੂੰ ਆਪਣੇ ਪੁੱਤ ਭਰਾ ਵਾਂਗ ਸਮਝਦਾ ਸੀ ਖੇਤਾਂ ਵਿੱਚ ਥੱਕਿਆ ਟੁੱਟਿਆ ਸੰਘਣੇ ਦਰਖਤਾਂ ਹੇਠ ਕਹੀ ਰੱਖ ਕੇ ਰੱਜ ਕੇ ਸੌਦਾ ਸੀ। ਨਿੱਕੇ ਨਿੱਕੇ ਪੰਛੀ ਪਰਿੰਦੇ ਆਲੇ ਦੁਆਲੇ ਚੀਂ ਚੀਂ ਕਰਦੇ ਫਿਰਦੇ ਸੀ। ਚਿਟਾ ਪਾਣੀ ਖਾਲਾਂ ਵਿਚ ਦੀ ਖੇਤਾਂ ਨੂੰ ਰਵਾ ਰਵੀ ਤੁਰਿਆਂ ਜਾਂਦਾ ਸੀ ਅਸਮਾਨ ਸਾਫ ਹੁੰਦਾ ਸੀ ਕੁਦਰਤ ਮਨੁੱਖ ਦੇ ਬਿਲਕੁਲ ਨੇੜੇ ਸੀ। ਇਕੱਲਾ ਖੇਤਾਂ ਵਿਚ ਬੈਠਾ ਬੰਦਾ ਕਦੇ ਦਰੱਖਤਾਂ ਨਾਲ ਕਦੇ ਪੰਛੀਆਂ ਨਾਲ ਕਦੇ ਜਾਨਵਰਾਂ ਨਾਲ ਗੱਲਾ ਕਰਦਾ ਸੀ।
ਉਪਰ ਹੱਥ ਕਰਕੇ ਰੱਬ ਅੱਗੇ ਅਰਜੋਈਆਂ ਕਰਦਾ ਸੀ।ਪਰ ਹੁਣ ਪੈਸਾ ਆ ਗਿਆ ਕੁਦਰਤ ਤੋਂ ਕੋਹਾਂ ਦੂਰ ਚਲਾ ਗਿਆ ਮਨੁੱਖ ਨੇ ਸੜਕਾਂ ਫੈਕਟਰੀਆਂ ਬਣਾਉਣ ਲਈ ਦਰਖਤਾਂ ਦਾ ਛਾਂਗਾ ਕਰ ਦਿੱਤਾ ਪੰਛੀਆਂ ਦੇ ਰੈਣ ਬਸੇਰੇ ਢਾਹ ਦਿੱਤੇ ਕਿਤੇ ਬਿਜੜੇ ਦਾ ਆਲਣਾ ਚਿੜੀਆਂ ਦੇ ਆਲਣੇ ਤੋਤਿਆਂ ਦੀ ਖੁੱਡਾਂ ਵੱਡੇ ਵੱਡੇ ਸੰਘਣੇ ਤੇ ਭਾਰੇ ਫਲਦਾਰ ਦਰੱਖਤ ਕਿਥੇ ਗਏ। ਚਿੜੀਆਂ,ਤੋਤੇ,ਕਬੂਤਰ,ਘੁੱਗੀਆਂ,ਗਟਾਰਾਂ, ਕੋਇਲਾਂ ਤੇ ਬੱਚਿਆ ਤੋਂ ਰੋਟੀ ਖੋਹਦੇ ਕਾਂ ਤੇ ਸਾਉਣ ਵਿਚ ਮੋਰਾਂ ਦੀਆਂ ਕੂਕਾਂ ਕਿੱਥੇ ਗਈਆਂ।ਆਪਣੇ ਮਹਿਲ ਮੁਨਾਰੇ ਪਾਉਣ ਲਈ ਜਾਨਵਰਾਂ ਦੇ ਘਰ ਢਾਹ ਦਿੱਤੇ। ਪਹਿਲਾ ਘਰ ਪਾਉਣਾ ਹੁੰਦਾ ਸੀ। ਵੱਡੇ ਦਰਖਤਾਂ ਦੇ ਸ਼ਤੀਰ ਕੜੀਆਂ ਬਾਲੇ ਲੱਭਦੇ ਸੀ। ਅਖ਼ੀਰਲੇ ਵਕਤ ਦਰੱਖਤ ਸਾਡਾ ਸਾਥ ਦਿੰਦਾ ਹੈ । ਪਰ ਹੁਣ ਅਸੀ ਸੜਕਾਂ ਨਹਿਰਾਂ ਤੇ ਦਰੱਖਤ ਨਹੀ ਛੱਡੇ ਅਸੀ ਖੇਤਾਂ ਵਿਚ ਫਸਲਾਂ ਕਰਕੇ ਕੋਈ ਦਰੱਖਤ ਨਹੀ ਉਗਣ ਦਿੰਦੇ ਫਸਲਾਂ ਦੇ ਲਾਹੇਵੰਦ ਮਿਤਰ ਕੀਟ ਵੀ ਮਾਰ ਦਿੱਤੇ।
ਪਹਿਲਾ ਬਜੁਰਗ ਛਾਂਦਾਰ ਤੇ ਫਲਦਾਰ ਦਰੱਖਤ ਲਾਉਦੇ ਸੀ ਕੀਟਨਾਸ਼ਕ ਦਵਾਈਆਂ ਤੋਂ ਰਹਿਤ ਸੀ। ਪਰ ਹੁਣ ਜਹਿਰੀਲੇ ਫਲ ਸਬਜ਼ੀਆਂ ਖਾ ਮਨੁੱਖ ਬੀਮਾਰ ਹੁੰਦੇ ਹਨ। ਅਸੀ ਹਰ ਸਾਉਣ ਭਾਦੋਂ ਵਿਚ ਲੱਖਾਂ ਦਰਖਤ ਲਾਉਂਦੇ ਹਾਂ ਵਾਤਾਵਰਣ ਪ੍ਰੇਮੀ ਵੀ ਉਪਰਾਲੇ ਕਰਦੇ ਨੇ ਪਿੰਡ ਪਿੰਡ ਜਾ ਕੇ ਹਰਿਆਵਲ ਬਾਰੇ ਦੱਸਦੇ ਹਨ ਪਰ ਲੱਖਾਂ ਦਰੱਖਤ ਕਿਥੇ ਜਾਂਦੇ ਨੇ ਦਰੱਖਤ ਲਾ ਕੇ ਉਨਾਂ ਦੀ ਦੇਖ ਭਾਲ ਨਹੀ ਕੀਤੀ ਜਾਂਦੀ। ਗੁਜਰਾਂ ਦੀਆਂ ਮੱਝਾਂ ਦੇ ਟੋਲਿਆਂ ਦੇ ਟੋਲੇ ਦਰਖਤਾਂ ਨੂੰ ਮਿਧਦੇ ਚਲੇ ਜਾਂਦੇ ਨੇ ਸੜਕਾਂ ਤੇ ਰਾਹ ਨਹੀ ਦਿੰਦੇ। ਸਰਕਾਰਾਂ ਕਿਉ ਨਹੀ ਕਿਸੇ ਨੀਤੀ ਤਹਿਤ ਮਨਰੇਗਾ ਨੂੰ ਇਸ ਦੀ ਜਿੰਮੇਵਾਰੀ ਦਿੰਦੀਆਂ
ਅਸੀ ਅਖੀਰ ਵਿੱਚ ਪੰਜਾਬ ਵਾਸੀਆਂ ਤੇ ਮਾਨ ਸਰਕਾਰ ਨੂੰ ਅਪੀਲ ਕਰਦੇ ਹਾਂ। ਤੇ ਕਿਸਾਨ ਭਰਾ ਵੀ ਆਪਣੇ ਖੇਤਾਂ ਵਿਚ ਲੋੜ ਮੁਤਾਬਕ ਛਾਂਦਾਰ ਅਤੇ ਫਲਦਾਰ ਦਰੱਖਤ ਲਾਉਣ ਅਤੇ ਸਰਕਾਰਾਂ ਵੀ ਪਿੰਡਾਂ ਦੀਆਂ ਪੰਚਾਇਤੀ ਅਤੇ ਹੋਰ ਸਾਂਝੀਆਂ ਜਮੀਨਾਂ ਉਪਰ ਛਾਂਦਾਰ ਦਰੱਖਤ ਲਗਾਉਣ ਜਿਸ ਦੀ ਜਿੰਮੇਵਾਰੀ ਮਨਰੇਗਾ ਵਰਕਰ ਦੀ ਲਾਈ ਜਾਵੇ ਨਾ ਕੇ ਉਨਾਂ ਤੋਂ ਹੋਰ ਫਾਲਤੂ ਕੰਮ ਕਰਵਾਏ ਜਾਣ। ਸੜਕਾਂ,ਸੇਮਾਂ,ਨਹਿਰਾਂ ਉਪਰ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਅਤੇ ਉਨਾਂ ਦੀ ਦੇਖਭਾਲ ਯਕੀਨੀ ਬਣਾਈ ਜਾਵੇ ਇਹ ਪੰਜਾਬ ਨੂੰ ਮੁੜ ਹਰਿਆਵਲ ਵਾਲੇ ਪਾਸੇ ਮੋੜਿਆ ਜਾਵੇ।

✍🏽
ਸਕੱਤਰ(ਲੁਧਿਆਣਾ)
ਪੰਜਾਬ ਕਿਸਾਨ ਯੂਨੀਅਨ
ਭਾਈ ਸ਼ਮਸ਼ੇਰ ਸਿੰਘ ਆਸੀ

 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

144270cookie-check” ਮਨੁੱਖ,ਜਾਨਵਰ ਤੇ ਦਰੱਖਤ “
error: Content is protected !!