Categories Hour of SorrowPunjabi NewsSHARDANJALI NEWS

ਧਾਰਮਿਕ ਵਿਚਾਰਾਂ ਵਾਲੇ, ਮਿੱਠ ਬੋਲੜੇ ਅਤੇ ਖੁਸ਼ ਦਿਲ ਇਨਸਾਨ ਸਨ  ਅਵਤਾਰ ਸਿੰਘ ਜਵੰਦਾ

Loading

ਚੜ੍ਹਤ ਪੰਜਾਬ ਦੀ

ਇਨਸਾਨ ਦੇ ਨੇਕ ਸੁਭਾਅ ਤੇ ਚੰਗੇ ਵਿਚਾਰਾਂ ਸਦਕਾ ਹੀ ਉਸਦੇ ਮਰਨ ਤੋਂ ਬਾਅਦ ਵੀ ਉਸਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਸਵ. ਅਵਤਾਰ ਸਿੰਘ ਜਵੰਦਾ ਰਿਟਾਇਰਡ ਕੈਸ਼ੀਅਰ ਪੰਜਾਬ ਰਾਜ ਬਿਜਲੀ ਬੋਰਡ ਜੋ ਕਿ ਬਹੁਤ ਹੀ ਮਿਲਾਪੜੇ, ਧਾਰਮਿਕ ਵਿਚਾਰਾਂ ਤੇ ਨੇਕ ਦਿਲ ਸ਼ਖਸੀਅਤ ਸਨ।ਆਪਣੇ ਸਾਰੇ ਜੀਵਨ ਦੌਰਾਨ ਉਨ੍ਹਾਂ ਹੱਕ ਸੱਚ ਦੀ ਕਮਾਈ ਕਰਦੇ ਹੋਏ ਆਪਣੇ ਪਰਿਵਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਵਿਭਾਗ ਦੀ ਬਤੌਰ ਕੈਸ਼ੀਅਰ ਸੇਵਾ ਕੀਤੀ।

ਉਨ੍ਹਾਂ ਵਲੋਂ ਦਿੱਤੇ ਗਏ ਚੰਗੇ ਸੰਸਕਾਰਾਂ ਤੇ ਸਿੱਖਿਆ ਸਦਕਾ ਹੀ ਉਨਾਂ ਦੇ ਸਪੁੱਤਰ ਦਵਿੰਦਰ ਸਿੰਘ, ਹਰਜਿੰਦਰ ਸਿੰਘ ਜਵੰਦਾ ਨਾਮੀ ਪੱਤਰਕਾਰ ਤੇ ਪੋਲੀਵੁੱਡ ਇੰਡਸਟਰੀ ਦੀ ਮਾਣਮੱਤੀ ਸਖਸ਼ੀਅਤ ਅਤੇ ਪੋਲੀਵੁੱਡ ਪੋਸਟ ਦੇ ਆਨਰ ਅਤੇ ਉੱਘੇ ਸਮਾਜ ਸੇਵੀ ਲਖਵਿੰਦਰ ਸਿੰਘ ਜਵੰਦਾ ਸਮਾਜ ਵਿੱਚ ਚੰਗਾ ਨਮਾਣਾ ਖੱਟ ਰਹੇ ਹਨ।ਬੀਤੇ ਦਿਨੀਂ ਅਚਾਨਕ ਸ.ਅਵਤਾਰ ਸਿੰਘ ਜੀ ਦੀ ਸਿਹਤ ਖਰਾਬ ਹੋਣ ਕਾਰਨ ਉਹ 8 ਮਾਰਚ 2023 ਦਿਨ ਬੁੱਧਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ।.

ਇਸ ਦੁੱਖ ਦੀ ਘੜੀ ਵਿਚ ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਮੈਡਮ ਗੁਰਸ਼ਰਨ ਕੌਰ ਰੰਧਾਵਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਉੱਘੇ ਗਾਇਕ ਜੈਜ਼ੀ ਬੀ, ਲੋਕ ਗਾਇਕ ਹਰਜੀਤ ਹਰਮਨ, ਭਾਨਾ ਐਲ ਏ, ਰਾਜਵੀਰ ਜਵੰਦਾ, ਰਣਜੀਤ ਬਾਵਾ,ਕਰਮਜੀਤ ਅਨਮੋਲ, ਸਲੀਨਾ ਸ਼ੈਲੀ, ਮਲਕੀਤ ਰੌਣੀ,ਵਿੱਕੀ ਧਾਲੀਵਾਲ, ਜਸਵੀਰ ਗਿੱਲ, ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਖੇੜਕੀ, ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਅਗਰਵਾਲ ਗਊਸ਼ਾਲਾ ਪ੍ਰਧਾਨ ਅਮਿਤ ਸਿੰਗਲਾ, ਅਗਰਵਾਲ ਧਰਮਸ਼ਾਲਾ ਪ੍ਰਧਾਨ ਡਾ. ਮਦਨ ਮਿੱਤਲ, ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਅਮਰਜੀਤ ਸਿੰਘ ਪੰਜਰਥ, ਬਾਬਾ ਗੁਰਜੰਟ ਸਿੰਘ ਮੰਡਵੀ ਵਾਲੇ, ਸਮਾਜ ਸੇਵੀ ਬੀ ਕੇ ਗੁਪਤਾ, ਗੋਪਾਲ ਕ੍ਰਿਸ਼ਨ ਗਰਗ, ਗਗਨ ਬਰਸਟ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ,ਜਰਨਲਿਸਟ ਪ੍ਰੈਸ ਕਲੱਬ ਪ੍ਰਧਾਨ ਚਮਕੌਰ ਸਿੰਘ ਮੌਤੀਫਾਰਮ, ਪ੍ਰੈਸ ਕਲੱਬ ਪ੍ਰਧਾਨ ਗੁਰਦੀਪ ਸ਼ਰਮਾ, ਡਾ. ਸੁਰਜੀਤ ਸਿੰਘ ਦਈਆ, ਸ਼ਾਮ ਲਾਲ ਦੱਤ, ਸਾਬਕਾ ਚੇਅਰਮੈਨ ਸ਼ੰਕਰ ਜਿੰਦਲ ਅਤੇ ਸਮੂਹ ਪੱਤਰਕਾਰ ਭਾਈਚਾਰੇ ਸਮੇਤ ਪੋਲੀਵੁੱਡ ਇੰਡਸਟਰੀ ਦੀਆਂ ਨਾਮੀ ਸਖਸ਼ੀਅਤਾਂ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਜਵੰਦਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸ. ਅਵਤਾਰ ਸਿੰਘ ਜੀ ਦੀ ਆਤਮਿਕ ਸ਼ਾਤੀ ਲਈ ਅੰਤਿਮ ਅਰਦਾਸ ਅਤੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅੱਜ ਮਿਤੀ 17 ਮਾਰਚ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1.00 ਤੋਂ 2.00 ਵਜੇ ਸਥਾਨਕ ਨਵੀਂ ਅਗਰਵਾਲ ਗਊਸ਼ਾਲਾ ਸਮਾਣਾ (ਪਟਿਆਲਾ ਰੋਡ) ਵਿਖੇ ਪਾਏ ਜਾਣਗੇ।

#For any kind of News and advertisment contact us on 9803 -450-601

#Kindly LIke,Share & Subscribe our News Portal://charhatpunjabdi.com

 

144140cookie-checkਧਾਰਮਿਕ ਵਿਚਾਰਾਂ ਵਾਲੇ, ਮਿੱਠ ਬੋਲੜੇ ਅਤੇ ਖੁਸ਼ ਦਿਲ ਇਨਸਾਨ ਸਨ  ਅਵਤਾਰ ਸਿੰਘ ਜਵੰਦਾ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)