April 20, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,( ਸਤ ਪਾਲ ਸੋਨੀ):  ਪੰਜਾਬੀ ਦੀ ਨਾਮਵਰ ਅਤੇ ਸੰਸਾਰ ਪ੍ਰਸਿੱਧ ਗਾਇਕ ਜੋੜੀ ਸਵ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ 34 ਵੀ ਬਰਸੀ ਸਵ, ਚਮਕੀਲੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ ਬੇਟੀ ਅਮਨਦੀਪ ਚਮਕੀਲਾ,ਕਮਲ ਚਮਕੀਲਾ,ਦਿਲਰਾਜ ਸਿੰਘ ਪਿੰਕਾ ਅਤੇ ਸਮੁੱਚੇ ਪਰਿਵਾਰ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੁੱਗਰੀ ਜਿਲ੍ਹਾ ਲੁਧਿਆਣਾ ਵਿਖੇ ਮਨਾਈ ਗਈ ਜਿਸ ਵਿੱਚ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਕਈ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਦੇ ਕਾਫ਼ਿਲੇ ਨਾਲ ਪਹੁੰਚ ਕੇ ਸਵ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ ਸਮਾਧੀ ਤੇ ਫੁੱਲ ਮਾਲਵਾਂ ਭੇਂਟਕੀਤੀਆਂ ਗਈਆਂ ।  ਉਸ ਤੋਂ ਬਾਅਦ ਖੁੱਲ੍ਹੇ ਪੰਡਾਲ ਵਿੱਚ ਸਜਾਏ ਗਏ ਮੇਲੇ ਦੌਰਾਨ ਕਈ ਨਵੇਂ ਪੁਰਾਣੇ ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੇ ਹਾਜ਼ਰੀ ਭਰਕੇ ਆਪਣੇ ਮਹਿਬੂਬ ਕਲਾਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 
ਮੇਲੇ ਦੌਰਾਨ ਲੋਕ ਗਾਇਕ ਸੁਰਿੰਦਰ ਛਿੰਦਾ,ਗੁਲਸ਼ਨ ਕੌਮਲ,ਜਸਵੰਤ ਸੰਦੀਲਾ,ਪਾਲੀ ਦੇਤਵਾਲੀਆ,ਰਣਜੀਤ ਮਣੀ,ਲਵਲੀ ਨਿਰਮਾਣ,ਕਿੱਕਰ ਡਾਲੇਵਾਲਾ,ਚਮਕ ਚਮਕੀਲਾ ਅਮਰਜੀਤ ਢਿੱਲੋਂ,ਲੱਖੀ ਸਿੱਧੂ,ਮਹਿਦੀ ਬਰਾੜ,ਹੈਪੀ ਰੰਦੇਵ, ਗੁਰਦਰਸ਼ਨ ਧੂਰੀ,ਦਰਸ਼ਨ ਸਿੱਧੂ,ਜਸਵੀਰ ਜੱਸੀ ਹੁਸਨਪ੍ਰੀਤ ਹੰਸ,ਹਰਮੇਲ ਮੱਲੀ ਰਾਂਣਕੇ,ਬਾਈ ਨੇਕ ਘਾਰੂ,ਹਰਬੰਸ ਛੱਤਾ,ਸਤਪਾਲ ਕਿੰਗਰਾ ਕੁਲਵੀਰ ਗੋਗੀ,ਰਿਹਾਨਾ ਭੱਟੀ,ਲਵਲੀ ਢਿੱਲੋਂ,ਬਾਜ ਸਿੰਘ ਬਾਜ ਸੁਖਵਿੰਦਰ ਸੁੱਖੀ,ਸੁਖਵਿੰਦਰ ਗੋਰਾ,ਉੱਘੇ ਮੰਚ ਸੰਚਾਲਕ ਅਤੇ ਗੀਤਕਾਰ ਸਰਬਜੀਤ ਸਿੰਘ ਵਿਰਦੀ,ਗੀਤਕਾਰ ਜੱਗਾ ਗਿੱਲ ਨੱਥੋਹੇੜੀ,ਲੇਖਕ ਗੁਲਜ਼ਾਰ ਸਿੰਘ ਸ਼ੌਂਕੀ,ਅਮਰਜੀਤ ਸ਼ੇਰਪੁਰੀ,ਮਨੋਹਰ ਧਾਲੀਵਾਲ,ਸੁਰਿੰਦਰ ਚੁੰਬਰ,ਹਰਮੇਸ਼ ਸਿੰਘ ਦੁੱਗਰੀ,ਮਾਸਟਰ ਬਲਤੇਜ ਸਰਾਂ,ਤੇਜਾ ਤਲਵੰਡੀ,ਬਲਜੀਤ ਢੈਪਈ,ਸ਼ਿੰਦਾ ਧੂਰਕੋਟੀਆ,ਜੱਸੀ ਸਾਇਆ,ਰਾਜਨ ਯੋਗੀ,ਗੀਤਕਾਰ ਅਵਤਾਰ ਸਿੰਘ ਸੋਹੀਆਂ,ਕੁਲਤਾਰ ਸਿੰਘ ਏ ਐਸ ਆਈ,ਸਮੇਤ ਹੋਰ ਕਲਾਕਾਰਾਂ,ਗੀਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਮੇਲੇ ਦਾ ਅਨੰਦ ਮਾਣਿਆ ਅਤੇ ਕਈ ਆਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। 

 

109150cookie-checkਸਵ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ 34 ਵੀ ਬਰਸੀ ਮੌਕੇ ਕਈ ਨਾਮੀ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਲਾਈਆਂ ਰੌਣਕਾਂ
error: Content is protected !!