April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਮਾਰਚ, (ਪ੍ਰਦੀਪ ਸ਼ਰਮਾ):ਪੰਜਾਬ ਦੇ ਵਿਧਾਨ ਸਭਾ ਦੇ ਚੋਣ ਨਤੀਜਿਆਂ ਚ ਜਿਥੇ ਵੱਖ ਵੱਖ ਹਲਕਿਆਂ ਤੋ ਆਮ ਆਦਮੀ ਪਾਰਟੀ ਇੱਕ ਵੱਡੀ ਪਾਰਟੀ ਬਣਕੇ ਉੱਭਰੀ ਹੈ। ਉਥੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ 10329 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।
ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਸਿੱਧੂ ਨੂੰ 55715 ਵੋਟਾਂ ਹਾਸਲ ਹੋਈਆ, ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੂੰ 45386 ਵੋਟਾਂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ 28077  ਵੋਟਾਂ ਹਾਸਲ ਹੋਈਆ।ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਸਿੱਧੂ ਨੇ ਪਹਿਲੀ ਵਾਰ ਦੋ ਧਨੁੰਤਰ ਆਗੂਆਂ ‘ਤੇ ਸਾਬਕਾ ਮੰਤਰੀਆਂ ਨੂੰ ਹਰਾਇਆ। ਇਸੇ ਤਰ੍ਹਾਂ ਲੋਕ ਪੰਜਾਬ ਕਾਂਗਰਸ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਅਮਰਜੀਤ ਸਰਮਾਂ ਨੂੰ 1023 ਵੋਟਾਂ ਤੇ ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਬਲਜਿੰਦਰ ਸਿੰਘ 2529  ਵੋਟਾਂ ਅਤੇ ਨੋਟਾ ਨੂੰ 709 ਵੋਟਾਂ ਪਈਆ।
109210cookie-checkਰਾਮਪੁਰਾ ਫੂਲ ‘ਚ ਵੀ ਫਿਰਿਆ ਝਾੜੂ, ਆਪ ਦੇ ਬਲਕਾਰ ਸਿੱਧੂ 10329 ਵੋਟਾਂ ਨਾਲ ਜਿੱਤੇ
error: Content is protected !!