April 27, 2024

Loading

ਚੜ੍ਹਤ ਪੰਜਾਬ ਦੀ:
ਰਾਮਪੁਰਾ ਫੂਲ 5 ਦਸੰਬਰ (ਪਰਦੀਪ ਸ਼ਰਮਾ): ਦਿੱਲੀ ਚੱਲ ਰਿਹਾ ਕਿਸਾਨੀ ਅੰਦੋਲਨ ਸ਼ਿਖਰਾਂ ਤੇ ਆਪਣੀ ਜਿੱਤ ਵੱਲ ਵਧਦਾ ਪ੍ਰਤੀਤ ਹੋ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਬਠਿੰਡਾ ਦੇ ਪ੍ਧਾਨ ਕੁਲਵਿੰਦਰ ਸਿੰਘ ਉਰਫ ਗੁਲਾਬ ਪਿੰਡ ਰਾਈਆ ਇਕਾਈ ਦੇ ਪ੍ਧਾਨ ਇਕੱਤਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਵਿੱਚ ਸਰਕਾਰ ਨੂੰ ਸ਼ੌਂਪੀ ਜਾਣ ਵਾਲੀ ਲਿਸਟ ਦੇ ਅਨੁਸਾਰ 700 ਤੋਂ ਵੱਧ ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋ ਚੁੱਕੇ ਨੇ ਜਿੰਨਾਂ ਵਿੱਚੋਂ ਦੋ ਕਿਸਾਨ ਪਿੰਡ ਰਾਈਆ ਜਿਲਾ ਬਠਿੰਡਾ ਦੇ ਹਨ।
ਜਿਕਰਯੋਗ ਹੈ ਕਿ ਕਿਸਾਨ ਰਣਜੀਤ ਸ਼ਰਮਾ ਪੁੱਤਰ ਦੇਸ ਰਾਜ ਵਾਸੀ ਰਾਈਆ ਕਿਸਾਨ ਅੰਦੋਲਨ ਦੌਰਾਨ ਦਿੱਲੀ ਗਿਆ ਸੀ ਅਤੇ ਉੱਥੇ ਕਰੋਨਾ ਪੋਜਿਟਿਵ ਹੋ ਗਿਆ ਅਖੀਰ 18 ਜੁਲਾਈ ਨੂੰ ਉਹ ਹਸਪਤਾਲ ਵਿੱਤ ਇਲਾਜ ਦੇ ਦੌਰਾਨ ਦਮ ਤੋੜ ਗਿਆ ਅਤੇ ਕੌਰ ਸਿੰਘ ਪੁੱਤਰ ਕੁੰਡਾ ਸਿੰਘ ਦਿੱਲੀ ਅੰਦੋਲਨ ਤੋਂ ਵਾਪਿਸ ਆਉਂਦਿਆਂ ਹੀ 7 ਸਤੰਬਰ ਨੂੰ ਸ਼ਹੀਦ ਹੋ ਗਿਆ। ਦਿੱਲੀ ਬਾਰਡਰ ਤੇ ਕਿਸੇ ਜਹਿਰੀਲੇ ਜੀਵ ਦੇ ਕੱਟਣ ਕਾਰਨ ਸਰੀਰ ਵਿੱਚ ਇਨਫੈਕਸ਼ਨ ਫੈਲ ਗਈ ਸੀ ਜਿਸ ਕਾਰਨ ਉਸ ਨੂੰ ਇਲਾਜ਼ ਦੇ ਬਾਵਜੂਦ ਵੀ ਆਰਾਮ ਨਹੀਂ ਆਇਆ ਤੇ ਉਸ ਨੂੰ ਹਾਰਟ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ। ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਕਿਸਾਨ ਯੂਨੀਅਨ ਅਨੁਸਾਰ ਜਲਦ ਹੀ,ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ ਅਤੇ ਯਾਦਗਾਰ ਵੀ ਬਣਾਈ ਜਾਵੇਗੀ।

 

93640cookie-checkਕਿਸਾਨ ਅੰਦੋਲਨ ਦੌਰਾਨ ਪਿੰਡ ਰਾਈਆ ਦੇ ਕਿਸਾਨ ਦੀ ਹੋਈ ਮੌਤ
error: Content is protected !!