April 24, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ):ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਚਲ ਰਹੇ ਕਿਸਾਨ ਸੰਘਰਸ਼ ਮੋਰਚਾ ਲੁਧਿਆਣਾ ਵਿਖੇ ਐਲ.ਟੀ.ਯੂ ਦੀ ਟੀਮ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇ ਪ੍ਰਕਾਸ਼ ਗੁਰਪੁਰਬ, ਕਿਸਾਨ ਅੰਦੋਲਨ ਦੀ ਜਿਤ ਅਤੇ ਸ਼ਹੀਦ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ 486ਵਾਂ ਮਹਾਨ ਖ਼ੂਨਦਾਨ ਕੈਂਪ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੋਕੇ ਤੇ ਕਿਸਾਨ ਸੰਘਰਸ਼ ਮੋਰਚਾ ਲੁਧਿਆਣਾ ਦੀ ਅਗਵਾਈ ਕਰ ਰਹੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਲੜਾਈ ਸਰਕਾਰੀ ਜ਼ਬਰ ਦੇ ਨਾਲ ਸਬਰ ਨਾਲ ਇਕ ਸਾਲ ਤੌ ਦਿੱਲੀ ਦੀ ਸਰਹਦਾ ਤੇਂ ਚਲ ਰਹੀ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵਾਂ ਪ੍ਰਕਾਸ਼ ਗੁਰਪੁਰਬ ਮੌਕੇ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਕੇ ਇਤਿਹਾਸਕ ਫੈਸਲਾ ਲਿਆ। ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕਿਸਾਨ ਸੰਘਰਸ਼ ਮੋਰਚਾ ਲੁਧਿਆਣਾ ਵਲੋਂ ਦੇਰ ਨਾਲ ਆਇਆ ਦਰੁਸਤ ਫੈਸਲੇ ਦਾ ਸਵਾਗਤ ਕੀਤਾ ਗਿਆ।
ਕਿਸਾਨਾਂ ਦੀਆਂ ਰਹਿੰਦੀਆ ਬਾਕੀ ਜਾਇਜ਼ ਮੰਗਾਂ ਨੂੰ ਸਰਕਾਰ ਪਰਵਾਨ ਕਰੇ
ਜਥੇਦਾਰ ਨਿਮਾਣਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਐਮ.ਐਸ.ਪੀ ਕਮੇਟੀ,ਕਿਸਾਨਾਂ ਤੇ ਸਤਰ ਹਜਾਰ ਦੇ ਕਰੀਬ ਪਰਚੇ ਰੱਦ ਕਰੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਕਿਸਾਨ ਦੀਆਂ ਰਹਿੰਦੀਆਂ ਬਾਕੀ ਜਾਇਜ਼ ਮੰਗਾਂ ਨੂੰ ਸਰਕਾਰ ਪਰਵਾਨ ਕਰੇ ਤਾਂ ਕਿ ਕਿਸਾਨ ਅੰਦੋਲਣ ਨੂੰ ਸਮਾਪਤ ਕਰ ਸਕਣ। ਇਸ ਮੌਕੇ ਤੇ ਗੁਰਮੀਤ ਸਿੰਘ ਐਨ.ਕੇ.ਐਚ ਅਤੇ ਐਲ.ਟੀ.ਯੂ ਦੇ ਪ੍ਰਧਾਨ ਵਿਪਨ ਅਰੋੜਾ ਨੇ ਆਪਣੇ ਸਾਥੀਆਂ ਸਮੇਤ ਖੂਨਦਾਨ ਕੀਤਾ। ਇਸ ਮੋਕੇ ਤੇ ਤਨਜੀਤ ਸਿੰਘ,ਕੁਲਦੀਪ ਸਿੰਘ ਲਾਂਬਾ,ਬਿਟੂ ਭਾਟੀਆ, ਹਰਪ੍ਰੀਤ ਸਿੰਘ ਸੰਨੀ, ਅਮਰਜੀਤ ਸਿੰਘ ਸ਼ਾਂਟੂ, ਹਰੀਸ਼ ਕੁਮਾਰ, ਗੁਰਜੀਤ ਸਿੰਘ, ਹਰਜਿੰਦਰ ਸਿੰਘ,ਪਰਵੀਨ ਕੁਮਾਰ,ਮੋਹਿਤ ਕਤਰਾ,ਅਰਵਿੰਦਰ, ਰਾਮ ਧਨੀ, ਹਰਮੀਤ ਸਿੰਘ, ਇੰਦਰਜੀਤ ਸਿੰਘ,ਬਾਬਾ ਭਾਨਾ, ਗੁਰਦੌੜ ਸਿੰਘ ਹਾਜ਼ਰ ਸਨ।

 

93660cookie-checkਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
error: Content is protected !!