April 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਅਕਤੂਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਹੈਦਰਾਬਾਦ ਵਿੱਚ ਇਲੈਕਟਰੋ ਹੋਮਿਓਪੈਥੀ ਫਾਉਡੇਸ਼ਨ ਦੇ ਰਾਸ਼ਟਰੀ ਵਿਗਿਆਨਕ, ਮੈਡੀਗੋ ਅਤੇ ਕਾਨੂੰਨੀ ਸੈਮੀਨਾਰ ਵਿੱਚ ਗ੍ਰਹਿ ਮੰਤਰੀ ਤੇਲੰਗਾਨਾ  ਮੁਹੰਮਦ ਮਹਿਮੂਦ ਅਲੀ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਪ੍ਰੋ. ਰੋਮੇਸ਼ ਗੌਤਮ ਸਾਬਕਾ ਐਡਵੋਕੇਟ ਜਨਰਲ ਦੇਸ਼ ਵਿੱਚ ਇਲੈਕਟ੍ਰੋ ਹੋਮਿਓਪੈਥੀ ਪ੍ਰਣਾਲੀ ਦੀ ਮਾਨਤਾ ਲਈ ਲੜਾਈ ਨੂੰ ਹੋਰ ਤੇਜ਼ ਕਰਨ ਲਈ ਸੰਸਥਾ ਦੇ ਚੇਅਰਮੈਨ ਡਾ. ਪੀ.ਐਸ ਪਾਂਡੇ ਨੇ ਕਿਹਾ ਕਿ ਇਸ ਸਬੰਧ ਵਿੱਚ ਜਲਦੀ ਹੀ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਤੇਲੰਗਾਨਾ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਖੁਦ ਇਲੈਕਟ੍ਰੋ ਹੋਮਿਓਪੈਥੀ ਦਵਾਈਆਂ ਦਾ ਸੇਵਨ ਕਰਦੇ ਹਨ। ਉਨ੍ਹਾਂ ਕਿਹਾ ਕਿ ਈ.ਐਚ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਗ੍ਰਹਿ ਮੰਤਰੀ ਨੇ ਕਿਹਾ ਕਿ ਤੇਲੰਗਾਨਾ ਵਿੱਚ ਇਲੈਕਟ੍ਰੋ ਹੋਮਿਓਪੈਥੀ ਨੂੰ ਮਾਨਤਾ ਦਿਵਾਉਣ ਲਈ ਉਹ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਗੱਲ ਕਰਨਗੇ। ਗ੍ਰਹਿ ਮੰਤਰੀ ਤੇਲੰਗਾਨਾ ਮੁਹੰਮਦ ਮਹਿਮੂਦ ਅਲੀ ਅਤੇ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰੋ.  ਡਾ: ਰੋਮੇਸ਼ ਗੌਤਮ ਨੇ ਇਕ ਸੋਵੀਅਰ ਜਾਰੀ ਕੀਤਾ।
ਈ.ਐਚ.ਐਫ ਦੇ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਡਾ. ਰਿਤੇਸ਼ ਸ੍ਰੀਵਾਸਤਵ ਨੇ ਬਠਿੰਡਾ ਵਿੱਚ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਮੌਕੇ ਈ.ਐਚ.ਐਫ ਦੇ ਚੇਅਰਮੈਨ ਡਾ. ਪਰਮਿੰਦਰ ਪਾਂਡੇ, ਡਾ. ਕੇ.ਪੀ. ਸਿਨਹਾ, ਡਾ. ਸੁਰੇਂਦਰ ਪਾਂਡੇ, ਡਾ. ਪ੍ਰਭਾਤ ਸ੍ਰੀਵਾਸਤਵ ਨੇ ਕਿਹਾ ਕਿ ਮਾਨਤਾ ਲਈ ਆਈ.ਡੀ.ਸੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਖੋਜ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਇਸ ਮੌਕੇ ਡਾ. ਐਮ.ਐਸ ਹੁਸੈਨ ਰਾਸ਼ਟਰੀ ਉਪ ਪ੍ਰਧਾਨ ਹੈਦਰਾਬਾਦ, ਡਾ. ਹਰਵਿੰਦਰ ਸਿੰਘ, ਡਾ. ਸੀਤਾਰਾਮ ਪੰਡਿਤ, ਡਾ. ਆਰ.ਪੀ ਸ਼ਰਮਾ ਮੇਰਠ,   ਡਾ. ਕੇ.ਕੇ.ਸ਼ਰਮਾ, ਡਾ. ਸੁਜਾ ਖਾਨ, ਡਾ. ਰਾਜ ਕੁਮਾਰ ਪ੍ਰਸਾਦ ਝਾਰਖੰਡ, ਡਾ. ਬੀ.ਜੇ.ਪਾਟਿਲ ਨੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। 
ਐਲਕੇਮੀ ਰਿਸਰਚ ਲੈਬ ਬਠਿੰਡਾ ਦੇ ਐਮ.ਡੀ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਮਾਨਤਾ ਦੇ ਨੇੜੇ ਹਾਂ। ਇਸ ਦੌਰਾਨ ਡਾ: ਬਾਲਾ ਸਾਹਿਬ ਮਨੇ ਸੋਲਾਪੁਰ, ਡਾ. ਰਾਮਸੁਮਨ ਪਾਂਡੇ ਮੱਧ ਪ੍ਰਦੇਸ਼, ਡਾ. ਚਮਨ ਸਿੰਘ, ਡਾ. ਜੀਵਨ ਪਾਟਿਲ, ਡਾ. ਪ੍ਰਦੀਪ ਤਿਵਾੜੀ, ਡਾ. ਦਿਨੇਸ਼ ਸ੍ਰੀਵਾਸਤਵ, ਡਾ. ਉਮੇਸ਼ ਕੁਮਾਰ ਸ਼ਰਮਾ ਉੱਤਰ ਪ੍ਰਦੇਸ਼, ਡਾ. ਜਯੰਤ ਚੌਧਰੀ ਪੱਛਮੀ ਬੰਗਾਲ, ਡਾ. ਓ.ਪੀ. ਜੰਗੇਲ ਛੱਤੀਸਗੜ੍ਹ, ਡਾ. ਕੈਪਟਨ ਐਮ.ਪੀ.ਐਸ ਪੂਜੀ ਦਿੱਲੀ, ਡਾ. ਵਿਜੇਂਦਰ ਗੌੜ ਰਾਜਸਥਾਨ, ਡਾ.ਈ. ਜਯੰਨਾ ਗੌਡ ਆਂਧਰਾ ਪ੍ਰਦੇਸ਼, ਡਾ. ਐਨ. ਰਾਜਗੋਪਾਲ ਕਰਨਾਟਕ, ਡਾ. ਵਰਿੰਦਰ ਕੌਰ ਪੰਜਾਬ ਆਦਿ ਨੇ ਇਲੈਕਟ੍ਰੋ ਹੋਮਿਓਪੈਥਿਕ ਦਵਾਈਆਂ ਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਜੀਵ ਚੌਹਾਨ, ਸਕੱਤਰ, ਨਾਰਦਰਨ ਰੇਲਵੇ ਮਜ਼ਦੂਰ ਯੂਨੀਅਨ, ਬਠਿੰਡਾ ਪੰਜਾਬ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਡਾ. ਪ੍ਰੋ.ਐਡਵੋਕੇਟ ਰੋਮੇਸ਼ ਗੌਤਮ ਨੇ ਕਿਹਾ ਕਿ ਇਲੈਕਟ੍ਰੋ ਹੋਮਿਓਪੈਥੀ ਮੈਡੀਕਲ ਸਾਇੰਸ ਦਾ ਭਵਿੱਖ ਸੁਨਹਿਰਾ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਐਡਵੋਕੇਟ ਪਦਮਸ਼੍ਰੀ ਡਾ. ਰੋਮੇਸ਼ ਗੌਤਮ ਨੇ ਕਿਹਾ ਕਿ ਇਲੈਕਟ੍ਰੋ ਹੋਮਿਓਪੈਥੀ ਮੈਡੀਕਲ ਸਾਇੰਸ ਦਾ ਭਵਿੱਖ ਰੌਸ਼ਨ ਹੈ। ਇਸ ਦੇ ਅਭਿਆਸ ਵਿੱਚ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ।
ਹੈਦਰਾਬਾਦ ਵਿੱਚ ਇਲੈਕਟ੍ਰੋ ਹੋਮਿਓਪੈਥੀ ਫਾਉਂਡੇਸ਼ਨ ਦੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਤ ਵਾਰ ਐਡਵੋਕੇਟ ਜਨਰਲ ਰਹਿ ਚੁੱਕੇ ਐਡਵੋਕੇਟ ਡਾ. ਪ੍ਰਫੈਸਰ ਪਦਮਸ਼੍ਰੀ ਰੋਮੇਸ਼ ਗੌਤਮ ਨੇ ਕਿਹਾ ਕਿ ਆਈ.ਡੀ.ਸੀ ਦਾ ਗਠਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਕੇਂਦਰ ਸਰਕਾਰ ਦੁਆਰਾ ਕੀਤਾ ਗਿਆ ਹੈ। ਆਈ.ਡੀ.ਸੀ ਖੁਦ ਇਲੈਕਟ੍ਰੋ ਹੋਮਿਓਪੈਥੀ ਦੇ ਵਿਗਿਆਨ ਨੂੰ ਮੰਨਣਾ ਚਾਹੁੰਦਾ ਹੈ। ਸਿਰਫ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਹਨ। ਯੋਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਇੱਕ ਆਯੋਜਕ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੇ ਮਾਮਲੇ ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਹਾਨੂੰ ਮੇਰੀ ਜ਼ਰੂਰਤ ਵੀ ਨਹੀਂ ਪਵੇਗੀ। ਇਹ ਕੰਮ ਸਰਕਾਰ ਖੁਦ ਕਰੇਗੀ। ਉਨਾਂ ਕਿਹਾ ਕਿ ਡਾ. ਰਿਤੇਸ਼ ਸ੍ਰੀਵਾਸਤਵ ਅਤੇ ਪ੍ਰੋ. ਹਰਵਿੰਦਰ ਸਿੰਘ ਵੱਲੋਂ ਤਿਆਰ ਕੀਤੇ ਗਏ ਸੋਵਰਿਨ ਵਿਚ ਕਾਬਿਲੇ ਤਾਰੀਫ ਜਾਣਕਾਰੀ ਹੈ।
 
85740cookie-checkਦੇਸ਼ ਵਿੱਚ ਇਲੈਕਟ੍ਰੋ ਹੋਮਿਓਪੈਥੀ ਪ੍ਰਣਾਲੀ ਦੀ ਮਾਨਤਾ ਲਈ ਲੜਾਈ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ
error: Content is protected !!