ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,(ਪ੍ਰਦੀਪ ਸ਼ਰਮਾ) : ਸਿਵਲ ਸਰਜਨ ਬਠਿੰਡਾ ਡਾਕਟਰ ਤੇਜਵੰਤ ਸਿੰਘ ਢਿੱਲੋਂ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਮਯੋਕਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਡਾਕਟਰ ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸਾ ਅਨੁਸਾਰ ਪਿੰਡ ਚੋਟੀਆਂ ਵਿਖੇ ਲੋਕਾਂ ਨੂੰ ਮੱਛਰਾਂ ਦੇ ਲਾਰਵਿਆ ਦੀ ਪੈਦਾਇਸ਼ ਨੂੰ ਰੋਕਣ ਲਈ ਫਰਾਈ ਡੇ ਡਰਾਈ ਡੇ ਦਿਵਸ਼ ਸਬੰਧੀ ਜਾਗਰੂਕ ਕੀਤਾ।
ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਇਸ ਸੁਲਾਬੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਪੈਦਾਇਸ਼ ਵਿਚ ਵਾਧਾ ਹੋ ਜਾਂਦਾ ਹੈ। ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ, ਜੀਕਾ ਵਾਇਰਸ ਆਦਿ ਬੁਖਾਰਾ ਵਿਚ ਵਾਧਾ ਹੋ ਜਾਂਦਾ ਹੈ। ਇਸ ਲਈ ਘਰਾਂ ਵਿਚਲੇ ਪਾਣੀ ਵਾਲੇ ਹਰੇਕ ਬਰਤਨਾਂ, ਕੂਲਰਾ, ਗਮਲਿਆ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਵਾਲੇ ਕਟੋਰੇ, ਪਸ਼ੂਆਂ ਨੂੰ ਪਿਲਾਉਣ ਵਾਲੀਆਂ ਖੇਲਾ, ਕਵਾੜ, ਫਰਿੱਜ ਦੇ ਮੋਟਰ ਕੋਲ ਲੱਗੀ ਟ੍ਰੇਅ ਆਦਿ ਨੂੰ ਹਫਤੇ ਤੋਂ ਪਹਿਲਾਂ ਇਕ ਵਾਰੀ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ ਅਤੇ ਘਰਾਂ ਦੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਨਰਪਿੰਦਰ ਸਿੰਘ ਗਿੱਲ ਵੱਲੋਂ ਬੁਖਾਰ ਅਤੇ ਬੁਖਾਰ ਦੇ ਸ਼ੱਕੀ ਮਰੀਜ਼ਾਂ ਦੇ ਖੂਨ ਸੈਂਪਲ ਇਕੱਤਰ ਕਰਕੇ ਯੋਗ ਪ੍ਰਣਾਲੀ ਰਾਹੀਂ ਟੈਸਟ ਕਰਨ ਲਈ ਭੇਜਿਆ ਗਿਆ।
#For any kind of News and advertisment contact us on 980-345-0601 ਚੜ੍ਹਤ ਪੰਜਾਬ ਦੀ
1313600cookie-checkਪਿੰਡ ਚੋਟੀਆਂ ਵਿਖੇ ਫਰਾਈ ਡੇ ਡਰਾਈ ਡੇ ਦਿਵਸ਼ ਮਨਾਇਆ