October 12, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 15 ਅਕਤੂਬਰ (  ਸਤ ਪਾਲ ਸੋਨੀ ): ਅੱਜ ਸਮੂੰਹ ਮੁਹੱਲਾ ਨਿਵਾਸੀ ਨਿਊ ਭਗਵਾਨ ਨਗਰ, ਗਲੀ ਨੰ 3/4, ਮੇਨ ਰੋਡ, ਬਸਤੀ ਜੋਧੇਵਾਲ ਨੇ ਆਪਣੇ ਇਲਾਕੇ ਵਿੱਚ ਮੋਬਾਇਲ ਟਾਵਰ ਲਗਵਾਉਣ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਾਡੇ ਗਲੀ ਨੰ 3/4, ਮੇਨ ਰੋਡ ਤੇ ਇਕ ਦੁਕਾਨ (ਆਰ ਕੇ ਟੈਲੀਸ਼ਾਪ ਮਾਲਕ ਰਕੇਸ਼ ਕੁਮਾਰ) ਦੇ ਵੱਲੋ ਆਪਣੀ ਦੁਕਾਨ ਦੇ ਉੱਪਰ ਨਜਾਇਜ ਮੋਬਾਇਲ ਟਾਵਰ ਰਾਤ ਦੇ ਹਨੇਰੇ ਵਿੱਚ ਮੋਬਾਇਲ ਦੀਆਂ ਟਾਰਚਾਂ ਜਗਾ ਕੇ ਚੋਰੀ ਚੋਰੀ ਲਗਾਇਆ ਜਾ ਰਿਹਾ ਸੀ ਜਦੋ ਦਿਨ ਚੜਿਆ ਤਾਂ ਲੋਕਾਂ ਨੇ ਵੇਖਿਆ ਕਿ ਰਾਤੋ ਰਾਤ ਉਨਾਂ ਦੇ ਗੁਆਢ ਵਿੱਚ ਮੋਬਾਇਲ ਟਾਵਰ ਲੱਗ ਗਿਆ ਹੈ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇੱਥੇ ਇਹ ਟਾਵਰ ਲੱਗਣ ਨਾਲ ਇਸ ਵਿੱਚੋ ਨਿਕਲਣ ਵਾਲੀਆਂ ਤਰੰਗਾਂ ਨਾਲ ਸਾਡੇ ਬਜੁਰਗਾਂ ਅਤੇ ਬੱਚਿਆ, ਪਛੂ, ਪੰਛੀਆਂ ਦੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ । ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੇ ਬਜੁਰਗ ਹਾਰਟ ਅਤੇ ਹੋਰ ਬਿਮਾਰੀਆਂ ਨਾਲ ਪੀੜ੍ਹਤ ਹਨ ਜਿਨਾਂ ਦੀ ਸਿਹਤ ਤੇ ਹੋਰ ਮਾੜਾ ਅਸਰ ਪੈ ਸਕਦਾ ਹੈ ।
ਇਲਾਕਾ ਨਿਵਾਸੀਆ ਨੇ ਰੋਸ਼ ਪ੍ਰਦਰਸ਼ਨ ਕਰਕੇ ਇਸਦੀ ਸ਼ਿਕਾਇਤ ਸੁਭਾਸ਼ ਨਗਰ ਪੁਲਿਸ ਚੋਂਕੀ ਵਿਖੇ ਦਿੱਤੀ ਹੈ ਜਿੱਥੇ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਹੈ ਕਿ ਦੋਹਾਂ ਧਿਰਾਂ ਵੱਲੋਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆ ਹਨ । ਫਿਲਹਾਲ ਟਾਵਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ । ਏਅਰਟੈਲ ਕੰਪਨੀ ਦੇ ਮੁਲਾਜਮ ਸੋਮਵਾਰ ਨੂੰ ਆਉਣਗੇ ਤਾਂ ਮੁਹੱਲਾ ਨਿਵਾਸੀ ਅਤੇ ਦੁਕਾਨਦਾਰ ਨੂੰ ਬਿਠਾ ਕੇ ਇਸਦਾ ਹੱਲ ਕੀਤਾ ਜਾਵੇਗਾ  ਜੇਕਰ ਮੁਹੱਲਾ ਨਿਵਾਸੀ ਇਸ ਟਾਵਰ ਲਗਾਉਣ ਦੀ ਸਹਿਮਤੀ ਨਹੀ ਦੇਣਗੇ ਤਾਂ ਇਹ ਮੋਬਾਇਲ ਟਾਵਰ ਨਹੀ ਲੱਗੇਗਾ ।
ਇਸ ਮੋਕੇ ਤੇ ਰਛਪਾਲ ਸਿੰਘ, ਤਰਸੇਮ ਸਿੰਘ ਰਾਣਾ, ਅਨੂਪ ਕੁਮਾਰ, ਨਾਗਪਾਲ ਸਿੰਘ, ਭੂਸ਼ਨ, ਉਮ ਪ੍ਰਕਾਸ਼, ਕੇਵਲ ਪ੍ਰਧਾਨ, ਧਰਮਪਾਲ, ਲੱਕੀ, ਅਵਤਾਰ ਸਿੰਘ, ਵਿਨੈ ਕੁਮਾਰ, ਰਾਮਾ, ਜਗਨ, ਅਸ਼ੋਕ ਬੱਬਰ, ਰਵੀ ਕੁਮਾਰ, ਅਜੈ ਕੁਮਾਰ, ਵਿੱਕੀ, ਰਮਨ, ਵਰਿੰਦਰ ਕੋਰ, ਜੋਤੀ ਰਾਣੀ, ਮਮਤਾ ਰਾਣੀ, ਪੂਜਾ ਰਾਣੀ, ਪਰਮਜੀਤ ਕੋਰ, ਸੰਤੋਖ, ਰਜਨੀ, ਸ਼ਾਰਦਾ, ਕਮਲਾ, ਗੀਤਾ ਦੇਵੀ, ਰਾਣੀ, ਜਸਵੀਰ ਕੌਰ, ਜਗਪਾਲ ਸਿੰਘ ਲਾਲੀ,  ਪ੍ਰੀਤੀ ਤੋ ਇਲਾਵਾ ਬਹੁਤ ਸਾਰੇ ਇਲਾਕਾ ਨਿਵਾਸੀ ਹਾਜਰ ਸਨ।
#For any kind of News and advertisment contact us on 980-345-0601 

 

 

131390cookie-checkਲੱਗ ਰਹੇ ਮੋਬਾਇਲ ਟਾਵਰ ਦਾ ਨਿਊ ਭਗਵਾਨ ਨਗਰ ਦੇ ਲੋਕਾਂ ਨੇ ਕੀਤਾ ਵਿਰੋਧ
error: Content is protected !!