March 29, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,14 ਅਕਤੂਬਰ (ਪ੍ਰਦੀਪ ਸ਼ਰਮਾ): ਪੈਰਾ ਮੈਡੀਕਲ ਕਾਮਿਆਂ ਵੱਲੋਂ ਸਿਵਲ ਹਸਪਤਾਲ ਵਿੱਚ ਆਪਣੀਆਂ ਮੰਗਾਂ ਪ੍ਰਤੀ ਅਤੇ ਐਸ ਐਮ ਓ ਦੀ ਬਦਲੀ ਨੂੰ ਲੈ ਕੇ ਅੱਜ ਧਰਨਾ ਚੌਥੇ ਦਿਨ ਵਿਚ ਸ਼ਾਮਿਲ ਹੋ ਗਿਆ ਹੈ।ਅੱਜ ਚੌਥੇ ਦਿਨ ਵੀ ਮੁਲਾਜ਼ਮ ਅਤੇ ਲੋਕ ਖੱਜਲ ਖੁਆਰ ਹੁੰਦੇ ਰਹੇ ਤੇ ਆਮ ਆਦਮੀ ਦੀ ਕਹਾਉਣ ਵਾਲੀ ਸਰਕਾਰ ਆਮ ਲੋਕਾਂ ਨੂੰ ਖੱਜਲ ਖੁਆਰ ਹੁੰਦਿਆਂ ਦੇਖਦੀ ਰਹੀ।ਅੱਜ ਦੇ ਇਸ ਧਰਨੇ ਵਿੱਚ ਸ਼ਾਮਿਲ ਬੁਲਾਰਿਆਂ ਨੇ ਬੋਲਦਿਆਂ ਆਖਿਆ ਕਿ ਜਦੋਂ ਤੱਕ ਮੁਲਾਜ਼ਮ ਮੰਗਾਂ ਦਾ ਹੱਲ ਨਹੀਂ ਹੁੰਦਾ ਅਤੇ ਐਸ ਐਮ ਓ ਦੀ ਬਦਲੀ ਨਹੀਂ ਕੀਤੀ ਜਾਂਦੀ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਜ਼ਿਲ੍ਹੇ ਦੇ ਸਾਰੇ ਐਸ ਐਮ ਓ ਰਾਹੀਂ ਮੰਗ ਪੱਤਰ ਸਿਵਲ ਸਰਜਨ ਨੂੰ ਭੇਜੇ ਗਏ
ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਬਠਿੰਡਾ ਦੀ ਜ਼ਿਲ੍ਹਾ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕੱਲ 14 ਅਕਤੂਬਰ ਨੂੰ ਜ਼ਿਲ੍ਹੇ ਦੇ ਸਾਰੇ ਐਸ ਐਮ ਓ ਰਾਹੀਂ ਮੰਗ ਪੱਤਰ ਸਿਵਲ ਸਰਜਨ ਬਠਿੰਡਾ ਨੂੰ ਭੇਜਿਆ ਜਾਵੇਗਾ ਅਤੇ ਇਸ ਦੀ ਇੱਕ ਕਾਪੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਹਤ ਸਕੱਤਰ ਪੰਜਾਬ ਨੂੰ ਵੀ ਭੇਜੀ ਜਾਵੇਗੀ।
ਅਫ਼ਸੋਸ ਦੀ ਗੱਲ ਹੈ ਕਿ 2021 ਦੀਆਂ ਤਨਖ਼ਾਹਾਂ ਨਾ ਮਿਲਣ ਕਰਕੇ,ਐਸ ਐਮ ਓ ਵੱਲੋਂ ਮੁਲਾਜ਼ਮਾਂ ਨਾਲ ਮਾੜਾ ਵਰਤਾਓ ਕਰਨ ਕਰਕੇ, ਮੁਲਾਜ਼ਮਾਂ ਦੀਆਂ ਗਲਤ ਡਿਊਟੀਆਂ ਲਗਾਉਣ ਕਰਕੇ,ਸਿਹਤ ਵਿਭਾਗ ਦੀਆਂ ਕਰਮਚਾਰਨਾਂ ਸਟਾਫ ਨਰਸਾਂ ਦੇ ਬੈੱਡ ਤੇ ਲੱਗੇ ਕੈਮਰਿਆਂ ਨੂੰ ਹਟਾਉਣ ਨੂੰ ਲੈ ਕੇ ਆਦਿ ਮੰਗਾਂ ਨੂੰ ਲੈ ਕੇ ਸਿਹਤ ਮੁਲਾਜ਼ਮ ਲਗਾਤਾਰ ਪਿਛਲੇ ਚਾਰ ਦਿਨਾਂ ਤੋਂ ਸੰਘਰਸ਼ ਦੇ ਰਾਹ ਤੇ ਹਨ।ਪਰ ਜ਼ਿਲ੍ਹਾ ਪ੍ਰਸ਼ਾਸਨ,ਸਿਵਲ ਸਰਜਨ ਬਠਿੰਡਾ ਵੱਲੋਂ ਅੱਜ ਤੱਕ ਇਸ ਸਮੱਸਿਆਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ ਮੁਲਾਜ਼ਮਾਂ ਅਤੇ ਮਰੀਜ਼ਾਂ ਦੀ ਹੋ ਰਹੀ ਖੱਜਲ ਖੁਆਰੀ ਵੱਲ ਅਫ਼ਸਰਸ਼ਾਹੀ ਦਾ ਕੋਈ ਧਿਆਨ ਨਹੀਂ ਹੈ। ਲੋਕਾਂ ਦੀ ਖੱਜਲ ਖੁਆਰੀ ਅਫਸਰਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇ ਅਫ਼ਸਰਸ਼ਾਹੀ ਵੱਲੋਂ ਇਸੇ ਤਰ੍ਹਾਂ ਚੁੱਪ ਧਾਰੀ ਰੱਖੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਿਆਂ ਕੀਤਾ ਜਾਵੇਗਾ।
ਅੱਜ ਦੇ ਇਸ ਵਿੱਚ ਅੱਜ ਦੇ ਇਸ ਧਰਨੇ ਨੂੰ ਜਸਵਿੰਦਰ ਸ਼ਰਮਾ ਤਾਲਮੇਲ ਕਮੇਟੀ ਪੈਰਾਮੈਡੀਕਲ, ਪਰਮਜੀਤ ਕੌਰ ਕਨਵੀਨਰ ਅਤੇ ਦੀਪਕ ਕੁਮਾਰ ਸਕੱਤਰ ਸਿਵਲ ਹਸਪਤਾਲ ਰਾਮਪੁਰਾ, ਗੁਰਦੀਪ ਸਿੰਘ ਰਾਮਪੁਰਾ ਸੂਬਾ ਪ੍ਰਧਾਨ ਡਕੌਂਦਾ, ਗੁਲਵਿੰਦਰ ਸਿੰਘ ਬੱਲ੍ਹੋ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਜਗਦੀਸ ਸਿੰਘ, ਮਨਪ੍ਰੀਤ ਸਿੰਘ ਨਥਾਨਾ, ਮਲਕੀਤ ਸਿੰਘ ਭਗਤਾ ਰਾਜ ਸਿੰਘ ਡਕੌਂਦਾ ਬਲਾਕ ਪ੍ਰਧਾਨ,ਅਸ਼ਵਨੀ ਕੁਮਾਰ ਆਊਟਸੋਰਸ ਜ਼ਿਲਾ ਪ੍ਰਧਾਨ ਨਰਪਿੰਦਰ ਸਿੰਘ,ਗੁਰਮੀਤ ਸਿੰਘ ਭਗਤਾ, ਗੁਰਦੀਪ ਰਾਣੀ, ਹਰਵਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ,ਮੰਜੂੰ ਰਾਣੀ, ਜਗਮੇਲ ਸਿੰਘ, ਇੰਦਰਜੀਤ ਸਿੰਘ, ਗੁਰਜਿੰਦਰ ਸਿੰਘ, ਸਰਬਜੀਤ ਕੌਰ,ਰਵੀ, ਪ੍ਰਿਤਪਾਲ ਸਿੰਘ,ਪ੍ਰਭਜੋਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਮਾਲਵਾ,ਡਾ.ਗੋਬਿੰਦ,ਡਾ.ਵਿਸਵ ਕੌਂਸਲ,ਡਾ.ਵਿਕਰਮਜੀਤ ਸਿੰਘ,ਡਾ.ਅਮਨਦੀਪ ਕੌਰ,ਡਾ.ਰਣਦੀਪ ਕੌਰ,ਡਾ.ਆਰ ਪੀ ਸਿੰਘ, ਸੰਮੀ,ਸਨੀ,ਰਵੀ,ਅਮਿਤ, ਵੀਰਪਾਲ ਕੌਰ,ਪ੍ਰੇਮਾ, ਬਿੱਟੂ ਰਾਣੀ,ਸ਼ਿੰਦਰ,ਸੀਮਾ ਆਦਿ ਆਗੂ ਹਾਜ਼ਰ ਸਨ।
PCMS union Dist bathinda ਦੇ ਪ੍ਰਧਾਨ ਡਾ ਗੁਰਮੇਲ ਸਿੰਘ ਵੱਲੋ ਵੀ ਸਮੱਰਥਨ ਦਿੱਤਾ ਗਿਆ।ਸਟਾਫ ਨਰਸ ਯੂਨੀਅਨ ਰਵਿੰਦਰਪਾਲ ਕੌਰ ਜਰਨਲ ਸਕੱਤਰ ਅਤੇ ਪ੍ਰਧਾਨ ਸਵਰਨਜੀਤ ਕੌਰ ਸਟਾਫ ਨਰਸਿੰਗ ਐਸੋਸੀਏਸਨ ਬਠਿੰਡਾ ਨੇ ਵੀ ਸਮੂਲੀਅਤ ਕੀਤੀ ਅਤੇ ਨਾਲ ਸਾਥ ਦੇਣ ਦਾ ਪੂਰਾ ਭਰੋਸਾ ਦਵਾਇਆ।
#For any kind of News and advertisment contact us on 980-345-0601
131310cookie-checkਪੈਰਾ ਮੈਡੀਕਲ ਕਾਮਿਆਂ ਦਾ ਐਸ ਐਮ ਓ ਰਾਮਪੁਰਾ ਦੀ ਬਦਲੀ ਨੂੰ ਲੈ ਕੇ ਧਰਨਾ ਚੌਥੇ ਦਿਨ ਵੀ ਜਾਰੀ
error: Content is protected !!