![]()
ਚੜ੍ਹਤ ਪੰਜਾਬ ਦੀ,
ਸਤ ਪਾਲ ਸੋਨੀ
ਲੁਧਿਆਣਾ – ਪੰਜਾਬੀ ਦੀ ਪ੍ਰਸਿੱਧ ਲੇਖਿਕਾ ਤੇ ਸਮਾਜ ਸੇਵਿਕਾ ਡਾ.ਕੁਲਵਿੰਦਰ ਕੌਰ ਮਿਨਹਾਸ ਦੀ ਨਵੀਂ ਪੁਸਤਕ,”ਤੇਰੈ ਘਰਿ ਆਨੰਦ” ਗਿਆਨ ਅੰਜਨ ਅਕਾਡਮੀ ਵਿਖੇ ਰਿਲੀਜ਼ ਕੀਤੀ ਗਈ।
ਇਹ ਕਿਤਾਬ ਗਿਆਨ ਅੰਜਨ ਅਕਾਡਮੀ ਸਕੂਲ ਵਿੱਚ ਪੜ੍ਹ ਰਹੇ ਜ਼ਰੂਰਤਮੰਦ ਤੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਵਲੋਂ ਰਿਲੀਜ਼ ਕੀਤੀ ਗਈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿਛਲੇ 12 ਸਾਲਾਂ ਤੋਂ ਡਾ.ਮਿਨਹਾਸ ਇਹਨਾਂ ਬੱਚਿਆਂ ਨੂੰ ਬਿਨਾਂ ਕੋਈ ਫੀਸ ਲਏ ਵਿਦਿਆ ਪ੍ਰਦਾਨ ਕਰ ਰਹੇ ਹਨ। ਉਹਨਾਂ ਦਾ ਇਹ ਕਹਿਣਾ ਹੈ ਕਿ ਵਿਦਿਆ-ਦਾਨ ਸਭ ਤੋਂ ਵੱਡਾ ਦਾਨ ਹੈ।
“ਤੇਰੈ ਘਰਿ ਆਨੰਦ”, ਕਿਤਾਬ ਦੇ ਕੁਲ 20 ਅਧਿਆਇ ਹਨ। ਕੁਝ ਅਧਿਆਇ ਦੇ ਨਾਮ, ਪ੍ਰਮਾਤਮਾ ਦੀ ਹੋਂਦ ‘ਚ ਵਿਸ਼ਵਾਸ, ਬੋਲੇ ਸੋ ਨਿਹਾਲ ਦੇ ਜੈਕਾਰੇ ‘ਤੇ ਜਨਮ, ਗੁਰੂ ਸਾਹਿਬਾਨ ਤੇ ਗੁਰਬਾਣੀ ਨਾਲ ਪ੍ਰੇਮ, ਪਹੁੰਚੀਆਂ ਹੋਈਆਂ ਰੂਹਾਂ ਨਾਲ ਮੇਲ ਮਿਲਾਪ, ਅਨੰਦੁ ਹੀ ਅਨੰਦੁ, ਸੱਚੇ ਦਿਲੋਂ ਕੀਤੀ ਅਰਦਾਸ ਪੂਰੀ ਹੋਣਾ, ਮਿਲੀਆਂ ਅਸੀਸਾਂ ਅਨਮੋਲ, ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹ ਜਾਣਾ,ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਤੇ ਕੁਦਰਤ ਵਿੱਚ ਕਾਦਰ ਦੇ ਦੀਦਾਰ ਕਰਨੇ ਆਦਿ।
ਡਾ.ਮਿਨਹਾਸ 40 ਦੇ ਲਗਪਗ ਕਿਤਾਬਾਂ ਲਿਖ ਚੁੱਕੇ ਹਨ। ਵਾਰਤਕ ਦੀਆਂ ਕਿਤਾਬਾਂ, ਸਮਾਜਿਕ ਸਰੇਕਾਰਾਂ ਨਾਲ ਸੰਬੰਧਤ ਨਾਵਲ, ਜੀਵਨੀਆਂ ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ,ਅਰਸ਼ੀ ਨੂਰ ਕ੍ਰਾਂਤੀਕਾਰੀ ਗੁਰੂ ਨਾਨਕ,ਧਰਮ ਹੇਤ ਸਾਕਾ ਜਿਨਿ ਕੀਆ, ਦਿਲ ਚੀਰਵੀਂ ਸ਼ਹਾਦਤ, ਚਾਰ ਸਾਹਿਬਜ਼ਾਦੇ, ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਸ੍ਰੀ ਹਰਿਕ੍ਰਿਸ਼ਨ ਧਿਆਈਐ,ਮਹਾਨ ਸ਼ਖਸੀਅਤ ਸ. ਜੱਸਾ ਸਿੰਘ ਆਹਲੂਵਾਲੀਆ,ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ,ਸੰਤ ਸਿਪਾਹੀ ਸ਼ਹੀਦ ਭਾਈ ਮਹਾਰਾਜ ਸਿੰਘ ਜੀ, ਕਰਮਯੋਗੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ, ਯਾਦਾਂ ਦੇ ਨਕਸ਼,ਸੁਪਨਿਆਂ ਦਾ ਘਰ ਦੇ ਬਾਨੀ ਸ.ਗੁਰਪ੍ਰੀਤ ਸਿੰਘ ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ।
ਕੁਝ ਕਿਤਾਬਾਂ ਦੇ ਅੰਗਰੇਜ਼ੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੇ ਹਨ, 100 ਦੇ ਲਗਪਗ ਪੇਪਰ ਲਿਖੇ ਤੇ ਪੜ੍ਹ ਚੁੱਕੇ ਹਨ, ਇਹਨਾਂ ਤੋਂ ਇਲਾਵਾ ਕਈ ਕਿਤਾਬਾਂ ਦੇ ਮੁੱਖ ਬੰਦ ਲਿਖੇ ਹਨ, ਪ੍ਰਸਿੱਧ ਲੇਖਕਾਂ ਦੇ ਇੰਟਰਵਿਊ ਲੈ ਕੇ ਮਹਿਰਮ ਮੈਗਜ਼ੀਨ ਵਿੱਚ ਛਪਵਾਏ। ਕਈ ਆਰਟੀਕਲ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਛਪਦੇ ਰਹੇ। ਰਿਲੀਜ਼ ਕੀਤੀ ਗਈ ਪੁਸਤਕ ਡਾ.ਮਿਨਹਾਸ ਦੇ ਧਾਰਮਿਕ ਤੇ ਅਧਿਆਤਮਿਕ ਅਨੁਭਵਾਂ ‘ਤੇ ਆਧਾਰਿਤ ਹੈ। ਇਹ ਕਿਤਾਬ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601
1698900cookie-checkਡਾ.ਕੁਲਵਿੰਦਰ ਕੌਰ ਮਿਨਹਾਸ ਦੀ ਕਿਤਾਬ, “ਤੇਰੈ ਘਰਿ ਆਨੰਦ”ਰਿਲੀਜ਼
