April 26, 2024

Loading

ਚੜ੍ਹਤ ਪੰਜਾਬ ਦੀ 

ਲੁਧਿਆਣਾ, (ਰਵੀ ਵਰਮਾ)-ਆਮ ਆਦਮੀ ਪਾਰਟੀ ਲੁਧਿਆਣਾ, ਦੇ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ ਅਤੇ ਹਲਕਾ ਉੱਤਰੀ ਦੇ ਇੰਚਾਰਜ ਮਦਨ ਲਾਲ ਬੱਗਾ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਬਿਜਲੀ ਕਰਮਚਾਰੀਆ ਦਾ ਸਾਥ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਸੋਨੀਆ ਗਾਂਧੀ ਦੇ ਦਰਬਾਰ ਦੀ ਹਾਜਰੀ ਭਰਨ ਨਾਲੋਂ ਪੰਜਾਬ ਦੇ ਬਿਜਲੀ ਕਰਮਚਾਰੀਆ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਚਾਹੀਦਾ ਹੈ ।ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ ਨੇ ਕਿਹਾ ਕਿ ਪੰਜਾਬ ਦੇ ਬਿਜਲੀ ਬੋਰਡ ਦੇ ਇੰਜੀਨੀਅਰ ਐਸ ਡੀ ਓ ਤੋਂ ਲੈ ਕੇ ਉਪਰਲੇ ਪੱਧਰ ਤੱਕਦੇ ਅਫਸਰ ਪਿਛਲੇ ਲੰਮੇ ਸਮੇ ਤੋ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸਨ ਵਲੋਂ ਸਰਕਾਰ ਦੇ ਲਗਾਤਾਰ ਅਣਗੌਲਿਆ ਕਰਨ ਕਾਰਣ ਅੱਜ ਤੋਂ ਆਪਣੇ ਸਰਕਾਰੀ ਮੋਬਾਈਲ ਨੰਬਰ ਬੰਦ ਕਰ ਦਿਤੇ ਗਏ ਹਨ ਜੋ ਕਿ ਕੱਲ ਪਟਿਆਲਾ ਸਥਿਤ ਮੁੱਖ ਦਫਤਰ ਵਿੱਚ ਦੇਣ ਲਈ ਜਾ ਰਹੇ ਹਨ । ਇਸ ਦੌਰਾਨ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਇਹਨਾਂ ਦੀਆਂ ਜਾਇਜ ਮੰਗਾ ਪਹਿਲ ਦੇ ਅਧਾਰ ਤੇ ਹੱਲ ਕਰਨੀਆਂ ਚਾਹੀਦੀਆਂ ਹਨ ।ਇਸ ਦੌਰਾਨ ਮਦਨ ਲਾਲ ਬੱਗਾ ਜੀ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਸਰਕਾਰੀ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕਰੇਗੀ ਤਾਂ ਸਰਕਾਰੀ ਅਫਸਰ ਅਤੇ ਕਰਮਚਾਰੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਿਸ ਤਰਾਂ ਹੱਲ ਕਰਨਗੇ । ਓਹਨਾ ਨੇ ਕਿਹਾ ਕਿ ਸਰਕਾਰੀ ਨੰਬਰ ਬੰਦ ਹੋਣ ਦੇ ਨਾਲ ਜਿਥੇ ਬਿਜਲੀ ਬੋਰਡਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ਓਥੇ ਹੀ ਆਮ ਲੋਕਾਂ ਨੂੰ ਬਿਜਲੀ ਸੰਬੰਧਿਤ ਪਰੇਸ਼ਾਨੀਆਂ ਨੂੰ ਹੱਲ ਕਰਵਾਉਣ ਵਿੱਚ ਵੀ ਮੁਸ਼ਕਿਲ ਆਏਗੀ  ਜਿਹੜੇ ਲੋਕਾਂ ਨੂੰ ਬਿਜਲੀ ਸੰਬੰਧਿਤ ਪਰੇਸ਼ਾਨੀਆਂ ਦੇ ਹੱਲ ਲਈ ਸਰਕਾਰੀ ਨੰਬਰ ਤੇ ਕਾਲ ਕਰਨੀ ਪੈਂਦੀ ਹੈ ਉਹ ਸਰਕਾਰੀ ਨੰਬਰ ਬੰਦ ਹੋਣ ਤੇ ਕਿਥੇ ਆਪਣੀ ਸ਼ਿਕਾਇਤ ਦਰਜ ਕਰਵਾਉਣਗੇ।ਕੈਪਟਨ ਅਮਰਿੰਦਰ ਨੂੰ ਇਸ ਵੱਲ ਧਿਆਨ ਦਿੰਦੇ ਹੋਏ ਜਲਦ ਤੋਂ ਜਲਦ ਇੰਜੀਨੀਅਰ ਦੇ ਸੰਗਠਨ ਦੀਆਂ ਜਾਇਜ ਮੰਗਾ ਦਾ ਹੱਲ ਕਰਕੇ ਆਮ ਲੋਕਾਂ ਨੂੰ ਆਉਣ ਵਾਲੀ ਪਰੇਸ਼ਾਨੀ ਤੋਂ ਬਚਾਉਣ ।

72610cookie-checkਕੈਪਟਨ ਅਮਰਿੰਦਰ ਦਿੱਲੀ ਦਰਬਾਰ ਦੇ ਗੇੜੇ ਕੱਢਣ ਤੋਂ ਪਹਿਲਾਂ ਦੇਣ ਬਿਜਲੀ ਕਰਮਚਾਰੀਆ ਦੀਆਂ ਮੁਸ਼ਕਿਲਾਂ ਵੱਲ ਧਿਆਨ – ਗੋਇਲ / ਬੱਗਾ
error: Content is protected !!