April 27, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ)-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਕਰਮਸਰ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ 507ਵਾਂ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ।
ਲੋੜਵੰਦ ਮਰੀਜ਼ਾਂ ਲਈ ਖੂਨ-ਦਾਨ ਸੰਸਾਰ ਵਿੱਚ ਸੱਭ ਤੋਂ ਉਤਮ ਪੁੰਨ-ਗ੍ਰੰਥੀ ਅਜਵਿੰਦਰ ਸਿੰਘ,ਬਾਬਾ ਮੋਹਨ ਸਿੰਘ
ਇਸ ਸਮੇਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਅਜਵਿੰਦਰ ਸਿੰਘ ਅਤੇ ਬਾਬਾ ਮੋਹਨ ਸਿੰਘ ਲੰਗਰਾਂ ਵਾਲਿਆ ਨੇ ਖੂਨਦਾਨ ਕੈਂਪ ਦੀ ਅਰੰਭਤਾ ਕਰਨ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾ ਦੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੇ ਸ਼ਰੀਰ ਦੇ ਹਿਸੇ ਵਿੱਚੋਂ ਖੂਨਦਾਨ ਕਰਨਾ ਸੰਸਾਰ ਵਿੱਚ ਸੱਭ ਤੋਂ ਉਤਮ ਪੁੰਨ-ਦਾਨ ਹੈ ਇਸ ਮੌਕੇ ਤੇ ਖੂਨਦਾਨ ਕਰਨ ਵਾਲੀਆਂ ਸੰਗਤਾਂ ਨੂੰ ਪ੍ਰਮਾਣ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬਾਬਾ ਗੁਰਨਾਮ ਸਿੰਘ ਅੜੇਚਾਂ ਨੇ ਦਸਿਆ ਕਿ ਖੂਨਦਾਨ ਕੈਂਪ ਵਿੱਚ 68 ਬਲੱਡ ਯੁਨਿਟ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇਕਤਰ ਕੀਤਾ ਗਿਆ। ਅਤੇ ਲੋੜਵੰਦ ਮਰੀਜ਼ਾਂ ਨੂੰ ਖੂਨ ਨਿਸ਼ਕਾਮ ਰੂਪ ਵਿੱਚ ਲੈਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਜੱਥੇ:ਬਾਵਾ,ਬਾਬਾ ਜਸਵੰਤ ਸਿੰਘ,ਕੈਪਟਨ ਰਣਜੀਤ ਸਿੰਘ,ਬਾਬਾ ਪਰਮਜੀਤ ਸਿੰਘ, ਬਾਬਾ ਕਾਕਾ, ਬਾਬਾ ਗੁਰਪ੍ਰੀਤ ਸਿੰਘ,ਬਾਬਾ ਦੀਪਾ,ਬਾਬਾ ਸੁੱਖਵਿੰਦਰ ਸਿੰਘ ਯੂਐਸਏ, ਦਿਲਬਾਗ ਸਿੰਘ, ਗੁਰਦੌਰ ਸਿੰਘ,ਰਾਜਦੀਪ ਸਿੰਘ ਹਾਜ਼ਰ ਸਨ।
108280cookie-checkਮਨੁੱਖਤਾ ਦੇ ਭਲੇ ਲਈ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ
error: Content is protected !!