March 29, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ)- 26 ਫਰਵਰੀ 2022 ਨੂੰ “ਪਸਾਇਮਾ” – ਦੀ ਪੰਜਾਬ ਸਟੇਟ ਐਗਰੀਕਲਚਰ  ਇੰਮਪਲੀਮੈੰਟ  ਮੈਨੁਫੈਕਚੁਰਰ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਇੰਜੀਨੀਅਰਿੰਗ ਕਾਲਜ ਵਿੱਚ  ਪ੍ਰਧਾਨ ਸੰਤੋਖ ਸਿੰਘ ਘੜਿਆਲ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਸੀ ਆਰ ਏਮ 2021 ਦੀ ਪਰਾਲੀ ਨੂੰ ਸੰਭਾਲਣ ਵਾਲੀ ਸੈਂਟਰ ਸਰਕਾਰ ਦੀ ਸਕੀਮ ਬਾਰੇ ਗੱਲਾਂ ਸਾਂਝੀਆਂ ਹੋਈਆ, ਮੈਨੂਫੈਕਚਰਜ਼ ਨੂੰ ਦਿੱਕਤਾਂ ਜਿਵੇਂ ਕਿ 2 ਸਾਲ ਪੁਰਾਣੀ ਸਬਸਿਡੀ ਸਰਕਾਰ ਵੱਲੋ ਨਾ ਮਿਲਣਾ ਤੇ ਹੋਰ ਆਈਆਂ ਦਿੱਕਤਾਂ ਬਾਰੇ ਗੱਲ ਬਾਤ ਹੋਈ।
ਡਾਕਟਰ ਮਹੇਸ਼ ਕੁਮਾਰ ਨਾਰੰਗ  ਜੋ ਪਿਛਲੇ ਦਿਨੀਂ ਹੈਡ ਆਫ ਡਿਪਾਰਟਮੈਂਟ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣੇ ਉਹਨਾਂ ਨੂੰ ਐਸੋਸੀਏਸ਼ਨ ਵਲੋ ਸਨਮਾਨ ਕੀਤਾ ਗਿਆ। ਸੁਸ਼ੀਲ ਅਰੋੜਾ ਜੋ ਕਿ ਇੰਟਰਨੈਸ਼ਨਲ ਸੇਲ ਟ੍ਰੇਨਰ ਅਤੇ ਪ੍ਰੇਰਕ ਕੋਚ ਹਨ ਉਹਨਾਂ ਵੱਲੋ ਮੈਂਬਰਾ ਨੂੰ ਬਾਊਂਸ ਬੈਕ ਸੈਮੀਨਾਰ ਦਿੱਤਾ ਗਿਆ ਜਿਸ ਦਾ ਸਾਰਾਂਸ਼ ਵਾਪਾਰ ਨੂੰ ਅਗਲੇ ਲੈਵਲ ਤੇ ਕਿਵੇਂ ਲੈਕੇ ਜਾਇਆ ਜਾ ਸਕਦਾ ਉਸ ਬਾਰੇ ਕੋਚਿੰਗ ਦਿੱਤੀ ਗਈ।
ਵਾਸਟ ਲਿੰਕਰ ਦੀ ਟੀਮ ਸਾਹਿਲ ਢੀਂਗਰਾ ਤੇ ਸੁਮਿਤ ਵੱਲੋਂ ਆਉਣ ਵਾਲੀਆ ਸਟੇਟਸ ਦੀਆ ਸਬਸਿਡੀਆਂ ਲਈ  ਇਮਪੈਨਲਮੈਂਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੀਟਿੰਗ ਦੌਰਾਨ ਪ੍ਰਧਾਨ ਸੰਤੋਖ ਸਿੰਘ ਤਲਵੰਡੀ ਭਾਈ, ਬਲਦੇਵ ਸਿੰਘ ਅਮਰ (ਚੇਅਰਮੈਨ), ਬਲਦੇਵ ਸਿੰਘ ਹੂੰਝਣ (ਚੇਅਰਮੈਨ ਇੰਸਟੀਚਿਊਟ), ਰਾਜਦੀਪ ਸਿੰਘ ਨੈਸ਼ਨਲ ਐਗਰੋ (ਵਾਇਸ ਪ੍ਰਧਾਨ ) , ਆਦਵਿੰਦਰ ਸਿੰਘ ਅਮਰ (ਸੈਕਟਰੀ), ਰਾਜੇਸ਼ ਪੰਜੂ, ਕੁਲਵਿੰਦਰ ਸਿੰਘ, ਗੁਰਬਖਸ਼ ਸਿੰਘ ਧੀਰ,ਪਰਮਜੀਤ ਸਿੰਘ ਦਸ਼ਮੇਸ਼ ਮਾਲੇਰਕੋਟਲਾ ਤੇ ਹੋਰ ਵੀ ਸ਼ਾਮਿਲ ਸਨ ।
108230cookie-checkਪਸਾਇਮਾ ਫਰਵਰੀ ਮਹੀਨੇ ਦੀ ਐਸੋਸੀਏਸ਼ਨ ਮੀਟਿੰਗ ਲੁਧਿਆਣਾ ਵਿਖੇ ਹੋਈ
error: Content is protected !!