December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਅਕਤੂਬਰ : (ਪ੍ਰਦੀਪ ਸ਼ਰਮਾ):ਪਿਛਲੇ ਦਿਨੀ ਕਿਸਾਨਾਂ ਨੂੰ ਕੁਚਲਣ ਵਾਲੇ ਭਾਜਪਾ ਦੇ ਗੁੰਡਿਆਂ ਨੂੰ ਸਜ਼ਾ ਦਿਵਾਉਣ ਅਤੇ ‘ਆਪ’ ਦੇ ਵਫ਼ਦ ਨੂੰ ਯੂਪੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਦੇ ਘਰ ਰਾਜਭਵਨ ਵੱਲ ਕੂਚ ਕਰਨ ਅਤੇ ਰੋਸ਼ ਪ੍ਰਦਰਸ਼ਨ ਦੌਰਾਨ ਹਲਕਾ ਰਾਮਪੁਰਾ ਫੂਲ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਅਤੇ ਹਲਕਾ ਰਾਮਪੁਰਾ ਫੂਲ ਦੀ ਸਮੁੱਚੀ ਟੀਮ ਵੱਲੋ ਕਾਫਲਾ ਰਵਾਨਾ ਹੋਇਆ ਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਗਵਰਨਰ ਦੇ ਘਰ ਰਾਜਭਵਨ ਵੱਲ ਕੂਚ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਜਿਥੇ ਉਹਨਾਂ ਨੂੰ ਪੁਲੀਸ ਨੇ ਬੈਰੀਕੇਡ ਲਾਕੇ ਰੋਕਿਆ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆ ਗਈਆ।
ਆਪ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਸਾਥੀਆਂ ਸਮੇਤ  ਰਾਜਭਵਨ ਵੱਲ ਕੂਚ ਕਰਦਿਆਂ ਕੀਤਾ ਰੋਸ ਪ੍ਰਦਰਸਨ
ਇਸ ਮੌਕੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਕਿਸਾਨ ਦਾ ਪੁੱਤਰ ਹਾਂ ,ਮੈਨੂੰ ਤੇ ਮੇਰੀ ਪਾਰਟੀ ਨੂੰ ਕਿਸਾਨ ਹਿੱਤ ਪਹਿਲਾ ਹਨ , ਅਸੀ ਕਿਸਾਨਾਂ ਤੇ ਮਜਦੂਰਾਂ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ । ਇਸੇ ਲਈ ਜਦੋ ਉਨ੍ਹਾਂ ਨੂੰ ਰਾਤ ਪਾਰਟੀ ਦਾ ਸੁਨੇਹਾ ਮਿਲਿਆ ਕਿ ਸਵੇਰੇ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨ ਜਾਣਾ ਤਾਂ ਉਨ੍ਹਾਂ ਕਿਸਾਨਾਂ ਤੇ ਮਜਦੂਰਾਂ ਦੇ ਵਡੇਰੇ ਹਿੱਤਾਂ ਨੂੰ ਵੇਖਦਿਆ ਸ੍ਰੀ ਮੁਕਤਸਰ ਸਹਿਬ ਵਿਖੇ ਹੋਣ ਵਾਲ 14 ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021 ਵਿੱਚ ਜਾਣ ਦੀ ਬਜਾਏ ਚੰਡੀਗੜ੍ਹ ਰਾਜ ਭਵਨ ਵਾਲੇ ਰੋਸ ਪ੍ਰਦਰਸ਼ਨ ਵਿੱਚ ਜਾਣ ਨੂੰ ਤਰਜੀਹ ਦਿੱਤੀ ਜਦੋ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿੱਚ “ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ ” ਨਾਲ ਸਨਮਾਨਿਤ ਕਰਨਾ ਸੀ ਤੇ ਜੋ ਬਹੁਤ ਮਹੱਤਵਪੂਰਨ ਵਾਰਡ ਸੀ  ਪਰ ਮੈ ਕਿਸਾਨ ਅੰਦੋਲਨ ਦੇ ਵਡੇਰੇ ਹਿੱਤਾਂ ਨੂੰ ਵੇਖਦਿਆ ਤੇ ਸਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਦੇਣ ਲਈ ਉਨ੍ਹਾਂ ਨੂੰ ਅੱਜ ਜੋ  “ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ” ਨਾਲ ਸਨਮਾਨਿਤ ਕੀਤਾ ਜਾਣਾ ਸੀ ਉਹ ਲੈਣ ਤੋ ਨਾਂਹ ਕਰ ਦਿੱਤੀ ਤੇ ਉਨ੍ਹਾਂ ਨੇ ਆਪਣੀ ਸਮੁੱਚੀ ਟੀਮ ਸਮੇਤ ਚੰਡੀਗੜ੍ਹ ਵਿਖੇ ਰਾਜ ਭਵਨ ਸਾਹਮਣੇ ਕੀਤੇ ਰੋਸ ਪ੍ਰਦਰਸ਼ਨ ਵਿੱਚ ਜਾਣ ਨੂੰ ਪਹਿਲ ਦਿੱਤੀ । ਜਿਕਰਯੋਗ ਹੈ ਕਿ ਪ੍ਰਸਿੱਧ ਗਾਇਕ ਤੇ ਹੁਣ ਹਲਕਾ ਇੰਚਾਰਜ ਬਲਕਾਰ ਸਿੱਧੂ ਨੂੰ ਸੰਗੀਤ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਸਰਗਰਮ ਇਲਾਕੇ ਦੀ ਪ੍ਰਸਿੱਧ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਐਂਡ ਪ੍ਰੋਫ਼ੈਸ਼ਨਲ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ’ ਵਲੋਂ ਮੈਨੇਜਿੰਗ ਡਾਇਰੈਕਟਰ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ  6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ “14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021” ਅਤੇ ਹੁਨਰ ਦੇ ਮਹਾਂ ਮੁਕਾਬਲੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ ਦੌਰਾਨ ਕੋਰ ਕਮੇਟੀ ਵੱਲੋਂ ਕੁੱਝ ਸ਼ਖਸੀਅਤਾਂ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ  ਜਿਸ ਵਿੱਚ ਉੱਘੇ ਲੋਕ ਗਾਇਕ ਬਲਕਾਰ ਸਿੱਧੂ ਨੂੰ “ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ” ਨਾਲ ਸਨਮਾਨਿਤ ਕਰਨ ਦਾ ਪ੍ਰੋਗਰਾਮ ਸੀ
ਇਸ ਮੌਕੇ ਬਲਕਾਰ ਸਿੱਧੂ ਨੇ ਕਿਹਾ ਕਿ ਭਾਵੇ ਇਹ ਐਵਾਰਡ ਮੇਰੇ ਲਈ ਬਹੁਤ ਮਹੱਤਵਪੂਰਨ ਸੀ ਪਰ ਕਿਸਾਨਾਂ ਦਾ ਦਰਦ ਤੇ ਦੁੱਖ ਕਿਤੇ ਵੱਡਾ ਇਸ ਲਈ ਮੈ ਇਹ ਐਵਾਰਡ ਲੈਣ ਦੀ ਬਜਾਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਕੇ ਆਪਣੇ ਆਪ ਤੇ ਫਖਰ ਮਹਿਸੂਸ ਕਰਦਾ ਹਾਂ ਕਿ ਮੈ ਕਿਸਾਨ ਦਾ ਪੁੱਤਰ ਹਾਂ ਕਿਸਾਨਾਂ ਨਾਲ ਰਹਾਂਗਾ।ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਰਾਜੂ ਜੇਠੀ ,ਆਰ ਐਸ ਜੇਠੀ ,  ਗੋਰਾ ਲਾਲ ਸਾਬਕਾ ਸਰਪੰਚ,ਲਖਵਿੰਦਰ ਸਿੰਘ,  ਜਗਤਾਰ ਗਿੱਲ , ਸਰਬਾ ਬਰਾੜ,  ਕਾਲਾ ਫੂਲ, ਗੋਲਡੀ ਵਰਮਾ ਰਾਮਪੁਰਾ ਫੂਲ, ਤਰਸੇਮ ਸਿੰਘ  ,ਸੀਰਾ ਮੱਲੂਆਣਾ ਤੇ ਮਨਦੀਪ ਸਿੰਘ ਹਾਜਰ ਸਨ।
85440cookie-checkਬਲਕਾਰ ਸਿੱਧੂ ਨੇ ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ ਲੈਣ ਤੋ ਕੀਤੀ ਨਾਂਹ ਕਿਹਾ ਕਿਸਾਨ ਦਾ ਪੁੱਤਰ ਹਾਂ ਕਿਸਾਨਾਂ ਨਾਲ ਰਹਾਂਗਾ
error: Content is protected !!