April 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ): ਵਿਧਾਨਹਲਕਾ ਰਾਮਪੁਰਾ ਫੂਲ ਵਿਖੇ ਪਿਛਲੇ ਲੰਮੇ ਸਮੇਂ ਤੋ ਦੋ ਰਿਵਾਇਤੀ ਸਿਆਸੀ ਵਿਰੋਧੀ ਪਾਰਟੀਆਂ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੇ ਦੋ ਸਿਆਸੀ ਵਿਰੋਧੀ ਨੇਤਾ ਅਕਾਲੀ ਦਲ ਦੇ ਨੇਤਾ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਹਲਕੇ ਦੀ ਲੰਮੇ ਸਮੇਂ ਤੋ ਨੁਮਾਇੰਦਗੀ ਕਰਦੇ ਆ ਰਹੇ ਹਨ। ਉਹਨਾਂ ਨੇ ਜੋ ਹਲਕੇ ਦਾ ਵਿਕਾਸ ਜਾਂ ਕਰਨ ਦੇ ਵਾਅਦੇ ਕੀਤੇ ਸਨ ਉਸ ਬਾਰੇ ਹਲਕੇ ਦੇ ਲੋਕ ਸਾਰੇ ਭਲੀਭਾਂਤ ਜਾਣਦੇ ਹੀ ਹਨ। ਵੱਖ ਵੱਖ ਸਿਆਸੀ ਨੇਤਾਵਾਂ ਨਾਲ ਵਿਚਰਦਿਆਂ ਮੈਨੂੰ ਇਹ ਮਹਿਸੂਸ ਹੋਇਆ ਕਿ ਪੰਜਾਬ ਅਤੇ ਹਲਕੇ ਦੀ ਭਲਾਈ ਲਈ ਕਿਸੇ ਠੋਸ ਨੀਤੀਆ ਤੇ ਯੋਜਨਾਵਾਂ ਦੀ ਲੋੜ ਹੈ ਪਰ ਮੌਜੂਦਾ ਦੋਵੇ ਹੀ ਰਵਾਇਤੀ ਪਾਰਟੀਆਂ ਤੇ ਆਗੂਆਂ ਵਿੱਚ ਅਜਿਹੀ ਕੋਈ ਨੀਤੀਆ ਜਾਂ ਯੋਜਨਾਵਾਂ ਨਹੀ ਜਿੰਨਾ ਨਾਲ ਪੰਜਾਬ ਤੇ ਹਲਕੇ ਦਾ ਭਲਾ ਤੇ ਵਿਕਾਸ ਹੋ ਸਕੇ।
ਅਜੌਕੇ ਰਾਜਨੀਤਕ ਮਹੌਲ ਨੂੰ ਵੇਖਦਿਆ ਅਖੀਰ ਮੈਨੂੰ ਮਹਿਸੂਸ ਹੋਇਆ ਕਿ ਪੰਜਾਬ ਅਤੇ ਭਾਰਤ ਦੇ ਸਿਆਸੀ ਧਰਾਤਲ ਤੇ ਬਦਲਾ ਦਾ ਸੁਪਨਾ ਲੈਕੇ ਆਈ ਆਮ ਆਦਮੀ ਪਾਰਟੀ ਜਿਸ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਦਿੱਲੀ ਵਿੱਚ ਲਾਗੂ ਕੀਤਾ ਤੇ ਕਰਕੇ ਵੀ ਵਿਖਾਇਆ, ਉਨ੍ਹਾਂ ਦੀ ਸਪੱਸ਼ਟ ਸੋਚ, ਅਗਾਂਹਵਧੂ ਸੋਚ ਦੇ ਮਾਲਕ ਤੇ ਰਵਾਇਤੀ ਪਾਰਟੀਆਂ ਤੋ ਹਟਕੇ ਭਾਰਤ ਵਿੱਚ ਬਦਲਾਵ ਦਾ ਸੁਪਨਾ ਲੈਕੇ ਆਏ ਅਰਵਿੰਦ ਕੇਜਰੀਵਾਲ ਦੀਆਂ ਯੋਜਨਾਵਾਂ ਨੂੰ ਪੰਜਾਬ ਵਿੱਚ ਤੁਰੰਤ ਲਾਗੂ ਕਰਨ ਦੀ ਲੋੜ ਹੈ,ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਅਸੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਹਰ ਸਹਿਰ, ਪਿੰਡ ,ਕਸਬੇ ਤੇ ਮੁਹੱਲੇ ਵਿੱਚ ਲੈਕੇ ਜਾਵਾਗੇ ਤੇ ਇਸ ਸਬੰਧੀ ਪੰਜਾਬ ਦੇ ਲੋਕਾ ਨੂੰ ਜਾਗਰੂਕ ਕਰਾਗੇ।
ਅਰਵਿੰਦ ਕੇਜਰੀਵਾਲ ਦੀਆ ਨੀਤੀਆਂ ਤੇ ਯੋਜਨਾਵਾਂ ਤੋ ਪ੍ਰਭਾਵਿਤ ਹੋਕੇ ਮੈ ਇੰਦਰਜੀਤ ਸਿੰਘ ਮਾਨ ਭਗਤਾ ਭਾਈਕਾ ਬਤੌਰ ਆਮ ਆਦਮੀ ਪਾਰਟੀ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਇਹ ਅਹਿਦ ਲਿਆ ਕਿ ਅਰਵਿੰਦ ਕੇਜਰੀਵਾਲ ਦੀਆਂ ਸਾਰੀਆਂ ਯੋਜਨਾਵਾਂ ਨੂੰ ਜਿਵੇ ਬਿਜਲੀ ਗਰੰਟੀ ਯੋਜਨਾ ਤੇ ਹੁਣ ਸਿਹਤ ਗਰੰਟੀ ਯੋਜਨਾ ਨੂੰ ਹਰ ਘਰ, ਗਲੀ, ਮੁਹੱਲੇ ਅਤੇ ਪਿੰਡ ਵਿੱਚ ਲੈਕੇ ਜਾਵਾਂਗਾ।ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸਹਿਰ ਦੇ ਹਰ ਘਰ ਤੇ ਦੁਕਾਨਾਂ ਵਿੱਚ ਜਾਕੇ ਦੁਕਾਨਦਾਰਾਂ, ਵਿਪਾਰੀਆ ਤੇ ਕਾਰੋਬਾਰੀ ਕਾਮਿਆ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਦਸ ਕੇ ਜਾਗਰੂਕ ਕਰਾਗੇ।
86990cookie-checkਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਪ ਆਗੂ ਇੰਦਰਜੀਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਦੀਆਂ ਸਾਰੀਆਂ ਯੋਜਨਾਵਾਂ ਨੂੰ  ਬਿਜਲੀ ਗਰੰਟੀ ਯੋਜਨਾ ਤੇ ਸਿਹਤ ਗਰੰਟੀ ਯੋਜਨਾ ਨੂੰ ਹਰ ਘਰ, ਗਲੀ, ਮੁਹੱਲੇ ਅਤੇ ਪਿੰਡ ਵਿੱਚ ਲੈਕੇ ਜਾਣ ਦੀ ਗਰੰਟੀ ਦਿੱਤੀ
error: Content is protected !!