June 17, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਵੱਲੋਂ ਬਲੱਡ ਡੌਨਰ ਕੌਸ਼ਲ ਰਾਮਪੁਰਾ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਮਨਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਪਰਵਿੰਦਰ ਸਿੰਘ ਸੂਚ ਅਤੇ ਗੁਰਮੀਤ ਸਿੰਘ ਬਦੇਸ਼ਾ ਨੇ ਦੱਸਿਆ ਕਿ ਕੈਂਪ ਵਿੱਚ ਨਿਰਮਲਜੀਤ ਸਿੰਘ ਸੰਧੂ ਐਸ.ਐਚ.ਓ ਤਪਾ ਅਤੇ ਮਨਜਿੰਦਰ ਐਸ.ਐਚ.ਓ ਭਦੌੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨਾਂ ਵੱਲੋਂ ਕੈਂਪ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ। ਉਨਾਂ ਦੱਸਿਆ ਕਿ ਕੈਂਪ ਦੌਰਾਨ 36 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ।
ਇਸ ਮੌਕੇ ਕਲੱਬ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਿਰਮਲਜੀਤ ਸਿੰਘ ਐਸ.ਐਚ.ਓ ਤਪਾ ਅਤੇ ਮਨਜਿੰਦਰ ਸਿੰਘ ਐਸ.ਐਚ.ਓ ਭਦੌੜ ਅਤੇ ਉਨਾਂ ਦੇ ਬਾਡੀਗਾਰਡਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ।
ਪ੍ਰਧਾਨ ਮਨਮਿੰਦਰ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਸੂਚ ਨੇ 36ਵੀਂ ਵਾਰ ਅਤੇ ਹਰਦੀਪ ਸਿੰਘ ਢਿੱਲੋਂ ਰਾਈਆ ਨੇ 37ਵੀਂ ਵਾਰ ਆਪਣਾ ਖੂਨਦਾਨ ਕੀਤਾ। ਇਸ ਮੌਕੇ ਹਰਦੀਪ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਬੱਬੂ ਸੰਘੇੜਾ, ਹੈਪੀ ਸੰਘੇੜਾ, ਪੰਚ ਕੁਲਦੀਪ ਸਿੰਘ, ਮੱਖਣ ਸਿੰਘ ਬੁੱਟਰ ਫੂਲ, ਪਰਮਜੀਤ ਸਿੰਘ ਰਾਜਗੜ੍ਹ, ਬਲਜਿੰਦਰ ਸਿੰਘ ਘੰਡਾਬੰਨਾ, ਸਟੇਟ ਅਵਾਰਡੀ ਪਵਨ ਮਹਿਤਾ, ਪ੍ਰੀਤਮ ਸਿੰਘ ਆਰਟਿਸਟ, ਜੱਗਾ ਖਾਨ ਸ਼ਹਿਜਾਦ ਕੈਮਰਾ ਮੈਨ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138590cookie-checkਸਹਾਰਾ ਜਨ ਸੇਵਾ ਕਲੱਬ ਸੰਧੂ ਵੱਲੋਂ ਲਗਾਇਆ ਵਿਸ਼ਾਲ ਖੂਨਦਾਨ ਕੈਂਪ
error: Content is protected !!