July 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਰਾਮਪੁਰਾ ਦੀ ਮੀਟਿੰਗ ਪਿੰਡ ਰਾਮਪੁਰਾ ਵਿਖੇ ਸੁਖਵਿੰਦਰ ਕੌਰ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਹਾਜ਼ਰ ਕਿਸਾਨ ਆਗੂਆਂ ਵੱਲੋਂ ਕਿਸਾਨੀ ਮਸਲਿਆਂ ਸਮੇਤ ਬਲਾਕ ਦੇ ਕੰਮਕਾਜ, ਫੰਡ ਦੇ ਹਿਸਾਬ ਕਿਤਾਬ, ਲੋਕਲ ਮਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ 26 ਜਨਵਰੀ ਨੂੰ ਹੋਣ ਵਾਲੀ ਜੀਂਦ ਮਹਾਂਪੰਚਾਇਤ ਵਿੱਚ ਸ਼ਮੂਲੀਅਤ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਚ ਇਕੱਠ ਲਿਜਾਣ ਲਈ ਕਿਹਾ ਗਿਆ। ਇਸ ਮੌਕੇ ਜਥੇਬੰਦੀ ਦੇ ਯੂਥ ਵਿੰਗ ਤੋਂ ਬਲਦੀਪ ਸਿੰਘ ਨੰਦਗੜ, ਬਲਾਕ ਰਾਮਪੁਰਾ ਦੇ ਪ੍ਰਧਾਨ ਗੁਰਜੰਟ ਸਿੰਘ, ਬਲਾਕ ਸਕੱਤਰ ਗੋਰਾ ਸਿੰਘ ਡਿੱਖ਼, ਬਲਾਕ ਖ਼ਜਾਨਚੀ ਲਖਵੀਰ ਸਿੰਘ ਨੰਦਗੜ੍ਹ, ਜ਼ਿਲਾ ਖ਼ਜਾਨਚੀ ਕਰਮਜੀਤ ਰਿਟਾ. ਜੇ.ਈ ਭਗਤਾ, ਸੁਖਦੀਪ ਡਿੱਖ, ਮਿੱਠੂ ਸਿੰਘ ਮੰਡੀ ਕਲਾਂ, ਕਾਹਨ ਚੰਦ ਬਾਲਿਆਵਾਲੀ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138560cookie-checkਭਾਕਿਯੂ ਕ੍ਰਾਂਤੀਕਾਰੀ ਪੰਜਾਬ ਨੇ ਬਲਾਕ ਰਾਮਪੁਰਾ ਦੀ ਕੀਤੀ ਮੀਟਿੰਗ
error: Content is protected !!