March 29, 2024

Loading

ਚੜ੍ਹਤ ਪੰਜਾਬ ਦੀ
 
ਲੁਧਿਆਣਾ 04 ਜੂਨ (ਐਸ ਐਸ ਭੱਟੀ ) : 20ਵਾਂ ਸਲਾਨਾ ਜੋੜ ਮੇਲਾ ਅਤੇ ਭੰਡਾਰਾ ਡੇਰਾ ਬਾਬਾ ਸ਼ਾਹ ਮੁਹੰਮਦ ਸ਼ਾਹ ਪੀਰ ਮਿਤੀ 16 ਜੂਨ ਦਿਨ ਵੀਰਵਾਰ 2022 ਸ਼ਾਮ 7 ਵਜੇ ਤੋ ਲੈ ਕੇ ਬਾਬਾ ਜੀ ਦੀ ਇੱਛਾ ਤੱਕ ਗਲੀ ਨੰ 7, ਨਿਊ ਸੁਭਾਸ਼ ਨਗਰ, ਨੇੜੇ ਹਰਸ਼ ਵਿਦਿਆ ਮੰਦਿਰ ਸਕੂਲ, ਬਸਤੀ ਜੋਧੇਵਾਲ ਲੁਧਿਆਣਾ ਵਿਖੇ ਗੱਦੀ ਨਸ਼ੀਨ ਬਾਬਾ ਮਹੇਸ਼ ਮਨੀ ਸ਼ਾਹ ਜੀ ਸਰਕਾਰ ਅਤੇ ਗੱਦੀ ਨਸ਼ੀਨ ਬਾਬਾ ਸੁਨੀਤਾ ਜੀ ਸਰਕਾਰ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ ਜਿਸਦੇ ਵਿੱਚ ਨਾਮੀ ਕਲਾਕਾਰ ਲੱਕੀ ਬਾਦਸ਼ਾਹ, ਜੰਨਤ ਮਾਨ, ਕਵਾਲ ਅਨਵਰ ਅਲੀ ਸਰਕਾਰਾਂ ਦੀ ਰਹਿਮਤ ਦਾ ਗੁਣਗਾਨ ਕਰਨਗੇ ਇਸ ਮੇਲੇ ਦੇ ਪ੍ਰਧਾਨ ਰਵਿੰਦਰ ਸਿੰਘ ਰਾਜੂ ਨੇ ਕਿਹਾ ਹੈ ਕਿ ਸਾਰੇ ਸਹਿਯੋਗੀ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਇਹ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ ਜਿਸਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਪਣੀਆਂ ਹਾਜਰੀਆਂ ਭਰਕੇ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ ਇਸ ਤੋ ਇਲਾਵਾ ਸ਼ਰਧਾਲੂਆਂ ਦੇ ਲਈ ਭੰਡਾਰੇ ਵੀ ਅਤੁੱਟ ਵਰਤਾਏ ਜਾਂਦੇ ਹਨ
ਇਸ ਮੇਲੇ ਵਿੱਚ ਆਕਸ਼ਰਣਯੋਗ ਸੁੰਦਰ ਪੰਡਾਲ, ਲਾਈਨਿੰਗ ਅਤੇ ਦਰਬਾਰਾਂ ਦੀ ਸਜਾਵਟ ਦੇਖਣਯੋਗ ਹੁੰਦੀ ਹੈ ਅਤੇ ਲੋਕ ਆਪਣੀਆਂ ਨੇਕ ਕਮਾਈਆਂ ਵਿੱਚੋ ਦਸਵੰਧ ਕੱਢ ਕੇ ਇਨਾਂ ਭੰਡਾਰਿਆਂ ਵਿੱਚ ਪਾਉਦੇ ਹਨ ਅਤੇ ਦਰਬਾਰ ਸਜਾਉਣ ਵਿੱਚ ਵੀ ਅਹਿੰਮ ਯੋਗਦਾਨ ਪਾਉਦੇ ਹਨ ਧਾਰਮਿਕ, ਰਾਜਨੀਤਿਕ, ਸਮਾਜਸੇਵੀ ਆਗੂ ਇਸ ਮੇਲੇ ਵਿੱਚ ਆਪਣੀਆਂ ਹਾਜਰੀਆਂ ਭਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਲਈ ਸਮੂੰਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੇਲੇ ਵਿੱਚ ਹਾਜਰੀਆਂ ਭਰਕੇ ਗਾਇਕ ਕਲਾਕਾਰਾਂ ਵੱਲੋਂ ਬਾਬਾ ਜੀ ਦਾ ਗੁਣਗਾਨ ਜਰੂਰ ਸਰਵਣ ਕੀਤਾ ਜਾਵੇ
#For any kind of News and advertisement contact us on 980-345-0601
120490cookie-check20ਵਾਂ ਸਲਾਨਾ ਜੋੜ ਮੇਲਾ ਅਤੇ ਭੰਡਾਰਾ 16 ਜੂਨ ਦਿਨ ਵੀਰਵਾਰ 2022 ਨੂੰ
error: Content is protected !!